ਮੈਡ੍ਰਿਡ— ਰੀਅਲ ਮੈਡ੍ਰਿਡ ਨੇ ਵੀਰਵਾਰ ਨੂੰ ਆਪਣੀ ਟੀਮ ਨੂੰ ਵੱਖ ਰੱਖਣ ਦਾ ਫੈਸਲਾ ਕੀਤਾ ਜਦਕਿ ਲਾ ਲਿਗਾ ਨੇ ਐਲਾਨ ਕੀਤਾ ਕਿ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਸਪੇਨ ਦੀਆਂ ਦੋ ਚੋਟੀ ਦੀਆਂ ਡਵੀਜ਼ਨ ਲੀਗ ਨੂੰ ਘੱਟ ਤੋਂ ਘੱਟ ਦੋ ਹਫਤਿਆਂ ਤਕ ਮੁਲਤਵੀ ਕੀਤਾ ਜਾਵੇਗਾ। ਰੀਅਲ ਮੈਡ੍ਰਿਡ ਨੇ ਪੁਸ਼ਟੀ ਕੀਤੀ ਕਿ ਉਸਦੀ ਸੀਨੀਅਰ ਫੁੱਟਬਾਲ ਟੀਮ ਨੂੰ ਵੱਖ ਰੱਖ ਦਿੱਤਾ ਗਿਆ ਹੈ ਤੇ ਅਜਿਹਾ ਕਲੱਬ ਦੇ ਬਾਸਕਟਬਾਲ ਖਿਡਾਰੀਆਂ ਵਿਚੋਂ ਇਕ ਦੇ ਵਾਇਰਸ ਟੈਸਟ ਵਿਚ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਕਿਹਾ ਗਿਆ ਹੈ। ਇਸ ਤੋਂ ਬਾਅਦ ਲਾ ਲਿਗਾ ਨੇ ਲੀਗ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਰੀਅਲ ਮੈਡ੍ਰਿਡ ਦੇ ਫੁੱਟਬਾਲ ਤੇ ਬਾਸਕਟਬਾਲ ਖਿਡਾਰੀ ਕਲੱਬ ਵਾਲਡੇਬੇਬਾਸ 'ਚ ਟ੍ਰੇਨਿੰਗ ਮੈਦਾਨ 'ਚ ਸਹੂਲਤਾਂ ਸਾਂਝੀਆਂ ਕਰਦੇ ਹਨ। ਕਲੱਬ ਦੇ ਬਿਆਨ ਅਨੁਸਾਰ ਸਾਡੇ ਬਾਸਕਟਬਾਲ ਦੀ ਸੀਨੀਅਰ ਟੀਮ ਦਾ ਇਕ ਖਿਡਾਰੀ ਕੋਵਿਡ-19 ਕੋਰੋਨਾ ਵਾਇਰਸ ਦੇ ਟੈਸਟ 'ਚ ਪਾਜ਼ੇਟਿਵ ਪਾਇਆ ਗਿਆ ਹੈ।
ਬੇਟੇ ਨੂੰ ਗੋਦੀ 'ਚ ਚੁੱਕ ਕੇ ਟੈਨਿਸ ਕੋਰਟ ਪਹੁੰਚੀ ਸਾਨੀਆ ਮਿਰਜ਼ਾ
NEXT STORY