ਮੈਡਰਿਡ, (ਭਾਸ਼ਾ) : ਕਾਈਲੀਅਨ ਐਮਬਾਪੇ ਬਦਲ ਵਜੋਂ ਮੈਦਾਨ 'ਚ ਉਤਰੇ ਪਰ ਮੌਜੂਦਾ ਚੈਂਪੀਅਨ ਰੀਅਲ ਮੈਡਰਿਡ ਨੂੰ ਬੁੱਧਵਾਰ ਨੂੰ ਇੱਥੇ ਚੈਂਪੀਅਨਜ਼ ਲੀਗ ਫੁੱਟਬਾਲ ਟੂਰਨਾਮੈਂਟ 'ਚ ਲਿਲੇ ਖਿਲਾਫ 0-1 ਦੀ ਹਾਰ ਤੋਂ ਨਹੀਂ ਬਚਾ ਸਕੇ। ਲੱਤ ਦੀ ਮਾਸਪੇਸ਼ੀ ਦੀ ਮਾਮੂਲੀ ਸੱਟ ਤੋਂ ਬਾਅਦ ਐਮਬਾਪੇ ਨੂੰ ਬਦਲ ਵਜੋਂ ਲਿਆਂਦਾ ਗਿਆ ਸੀ।
ਲਿਲੇ ਲਈ ਮੈਚ ਦਾ ਇਕਮਾਤਰ ਗੋਲ ਕੈਨੇਡੀਅਨ ਸਟ੍ਰਾਈਕਰ ਜੋਨਾਥਨ ਡੇਵਿਡ ਨੇ ਪਹਿਲੇ ਹਾਫ ਦੇ ਇੰਜਰੀ ਟਾਈਮ ਵਿਚ ਪੈਨਲਟੀ 'ਤੇ ਕੀਤਾ। ਵੀਡੀਓ ਸਮੀਖਿਆ ਤੋਂ ਬਾਅਦ ਲਿਲੇ ਨੂੰ ਪੈਨਲਟੀ ਦਿੱਤੀ ਗਈ ਸੀ ਕਿ ਮਿਡਫੀਲਡਰ ਐਡੁਆਰਡੋ ਕੈਮਵਿੰਗਾ ਦਾ ਗੇਂਦ 'ਤੇ ਹੱਥ ਸੀ। ਡੇਵਿਡ, ਜਿਸ ਨੇ ਪਿਛਲੇ ਹਫਤੇ ਹੈਟ੍ਰਿਕ ਬਣਾਈ, ਫਿਰ ਗੋਲਕੀਪਰ ਆਂਦਰੇ ਲੁਨਿਨ ਨੂੰ ਚਕਮਾ ਦੇ ਕੇ ਗੋਲ ਕੀਤਾ। ਐਮਬਾਪੇ 57ਵੇਂ ਮਿੰਟ 'ਚ ਰੀਅਲ ਮੈਡ੍ਰਿਡ ਲਈ ਮੈਦਾਨ 'ਤੇ ਆਏ ਪਰ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ।
ਮਿਡਫੀਲਡਰ ਅਲੈਕਸਿਸ ਮੈਕਐਲਿਸਟਰ ਅਤੇ ਅਨੁਭਵੀ ਫਾਰਵਰਡ ਮੁਹੰਮਦ ਸਲਾਹ ਦੇ ਗੋਲਾਂ ਨਾਲ ਲਿਵਰਪੂਲ ਨੇ ਬੋਲੋਗਨਾ ਨੂੰ 2-0 ਨਾਲ ਹਰਾਇਆ। ਇਸ ਦੌਰਾਨ ਬਦਲਵੇਂ ਖਿਡਾਰੀ ਜੌਹਨ ਦੁਰਾਨ ਨੇ ਆਖਰੀ ਮਿੰਟ 'ਚ ਗੋਲ ਕਰਕੇ ਐਸਟਨ ਵਿਲਾ ਨੂੰ ਬਾਇਰਨ ਮਿਊਨਿਖ 'ਤੇ 1-0 ਦੀ ਜਿੱਤ ਦਿਵਾਈ। ਜੁਵੇਂਟਸ ਨੇ ਲੀਪਜ਼ਿਗ ਨੂੰ 3-2 ਨਾਲ ਹਰਾਇਆ ਜਦੋਂ ਕਿ ਬੇਨੇਫਿਕਾ ਨੇ ਐਟਲੇਟਿਕੋ ਮੈਡਰਿਡ ਨੂੰ 4-0 ਨਾਲ ਹਰਾਇਆ। ਇਟਲੀ ਦੇ ਅਟਲਾਂਟਾ ਨੇ ਯੂਕਰੇਨ ਦੇ ਸ਼ਾਖਤਰ ਨੂੰ 3-0 ਨਾਲ ਹਰਾਇਆ ਜਦੋਂ ਕਿ ਨੀਦਰਲੈਂਡ ਦੇ ਫੇਏਨੂਰਡ ਨੇ ਵੇਰੋਨਾ ਨੂੰ 3-2 ਨਾਲ ਹਰਾਇਆ।
ICC ਨੇ ਮਹਿਲਾ T20 ਵਿਸ਼ਵ ਕੱਪ ਲਈ AI ਟੂਲ ਕੀਤਾ ਲਾਂਚ
NEXT STORY