ਨਵੀਂ ਦਿੱਲੀ : ਦੁਨੀਆ ਦੀਆਂ ਬਹੁਤ ਘੱਟ ਅਜਿਹੀਆਂ ਟੀਮਾਂ ਹਨ ਜਿਸ ਵਿਚ ਇਕ ਹੀ ਕਪਤਾਨ ਕ੍ਰਿਕਟ ਦੇ ਤਿਨੋ ਸਵਰੂਪਾਂ ਦੀ ਕਮਾਨ ਸੰਭਾਲਦੇ ਹੋਣ। ਅਜਿਹਾ ਹੀ ਇਕ ਕ੍ਰਿਕਟ ਬੋਰਡ ਹੈ ਪਾਕਿਸਤਾਨ, ਜਿਸਨੇ ਸਰਫਰਾਜ਼ ਅਹਿਮਦ ਨੂੰ ਕ੍ਰਿਕਟ ਦੇ ਤਿਨੋ ਸਵਰੂਪਾਂ ਦੀ ਕਪਤਾਨੀ ਸੌਂਪੀ ਸੀ ਪਰ ਐਤਵਾਰ ਨੂੰ ਪਾਕਿ ਕ੍ਰਿਕਟ ਬੋਰਡ ਨੇ ਇਕ ਵੱਡਾ ਫੈਸਲਾ ਲਿਆ ਹੈ। ਇਸ ਫੈਸਲੇ ਦੇ ਤਹਿਤ ਸਰਫਰਾਜ਼ ਨੂੰ ਟੈਸਟ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ। ਪਾਕਿਸਤਾਨ ਕ੍ਰਿਕਟ ਬੋਰਡ ਦਾ ਇਹ ਫੈਸਲਾ ਹੁਣ ਆਇਆ ਜਦੋਂ ਇਸ ਤੋਂ ਕੁਝ ਹੀ ਘੰਟਿਆਂ ਪਹਿਲਾਂ ਅਹਿਮਦ ਨੇ ਮੀਡੀਆ ਨੂੰ ਕਿਹਾ ਸੀ ਕਿ ਉਸਦਾ ਕਪਤਾਨੀ ਛੱਡਣ ਦਾ ਕੋਈ ਇਰਾਦਾ ਨਹੀਂ ਹੈ।
32 ਸਾਲਾ ਸਰਫਰਾਜ਼ ਅਹਿਮਦ ਦੀ ਕਪਤਾਨੀ ਵਿਚ ਪਾਕਿਸਤਾਨ ਦੀ ਟੀਮ ਨੇ ਕੁਲ 13 ਟੈਸਟ ਮੈਚ ਖੇਡੇ ਹਨ ਜਿਨ੍ਹਾਂ ਵਿਚੋਂ ਟੀਮ ਸਿਰਫ 4 ਮੈਚ ਹੀ ਜਿੱਤ ਸਕੀ ਅਤੇ 8 ਮੈਚਾਂ ਵਿਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ 1 ਮੈਚ ਡਰਾਅ ਰਿਹਾ ਹੈ। ਪੀ. ਸੀ. ਬੀ. ਚਾਹੁੰਦੀ ਹੈ ਕਿ ਆਈ. ਸੀ. ਸੀ. ਵਰਲ ਟੈਸਟ ਚੈਂਪੀਅਨਸ਼ਿਪ ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਟੀਮ ਦੀ ਕਮਾਨ ਕਿਸੇ ਹੋਰ ਖਿਡਾਰੀ ਨੂੰ ਦਿੱਤੀ ਜਾਵੇ, ਜੋ ਟੀਮ ਨੂੰ ਅੱਗੇ ਲਿਜਾ ਸਕੇ। ਪੀ. ਸੀ. ਬੀ. ਨੇ 2 ਅਗਸਤ ਨੂੰ ਲਾਹੌਰ ਵਿਚ ਹੋਣ ਵਾਲੀ ਮੀਟਿੰਗ ਵਿਚ ਇਸ ਗਲ ਦਾ ਜ਼ਿਕਰ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਾਨ ਮਸੂਦ ਨੂੰ ਪਾਕਿਸਤਾਨ ਕ੍ਰਿਕਟ ਟੀਮ ਦੀ ਟੈਸਟ ਕ੍ਰਿਕਟ ਦੀ ਕਪਤਾਨੀ ਮਿਲ ਸਕਦੀ ਹੈ। ਸ਼ਾਨ ਮਸੂਦ ਨੇ ਆਖਰੀ ਟੈਸਟ ਸੀਰੀਜ਼ ਦੱਖਣੀ ਅਫਰੀਕਾ ਖਿਲਾਫ ਖੇਡੀ ਸੀ, ਜਿਸ ਵਿਚ ਉਸਨੇ 2 ਅਰਧ ਸੈਂਕੜੇ ਲਗਾਏ ਸੀ।
ਇੰਟਰਨੈੱਟ 'ਤੇ ਪੰਡਯਾ ਦਾ ਨਵਾਂ ਟੈਟੂ ਹੋਇਆ ਵਾਇਰਲ, ਫੈਨਜ ਨੂੰ ਆਇਆ ਕਾਫੀ ਪਸੰਦ
NEXT STORY