ਨਵੀਂ ਦਿੱਲੀ- ਰਿਦਮ ਸਾਂਗਵਾਨ ਸੀਜ਼ਨ ਦੇ ਆਖਰੀ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਫਾਈਨਲ ’ਚ 2 ਮੁਕਾਬਲਿਆਂ ’ਚ ਉਤਰਨ ਵਾਲੀ ਇਕੱਲੀ ਭਾਰਤੀ ਹੋਵੇਗੀ ਜਦਕਿ 2 ਓਲੰਪਿਕ ਤਮਗੇ ਜਿੱਤਣ ਵਾਲੀ ਮਨੂ ਭਾਕਰ ਨੂੰ ਪੈਰਿਸ ਓਲੰਪਿਕ ਤੋਂ ਬਾਅਦ 3 ਮਹੀਨਿਆਂ ਦੀ ਬ੍ਰੇਕ ਦਿੱਤੀ ਗਈ ਹੈ। ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ.) ਨੇ ਵੀਰਵਾਰ ਨੂੰ 23 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ। ਟੂਰਨਾਮੈਂਟ ਰਾਈਫਲ, ਪਿਸਟਲ ਅਤੇ ਸ਼ਾਟਗਨ ਵਰਗ ’ਚ ਕਰਨੀ ਸਿੰਘ ਨਿਸ਼ਾਨੇਬਾਜ਼ੀ ਰੇਂਜ ’ਤੇ 13 ਤੋਂ 18 ਅਕਤੂਬਰ ਤੱਕ ਖੇਡਿਆ ਜਾਵੇਗਾ।
ਟੀਮ ’ਚ ਪੈਰਿਸ ਓਲੰਪਿਕ ਖੇਡਣ ਵਾਲੇ 9 ਮੈਂਬਰ ਸ਼ਾਮਲ ਹਨ। ਮਨੂ ਨੇ ਪੈਰਿਸ ਓਲੰਪਿਕ ’ਚ ਔਰਤਾਂ ਦੀ 10 ਮੀਟਰ ਏਅਰ ਪਿਸਟਲ ਅਤੇ ਸਰਬਜੋਤ ਸਿੰਘ ਦੇ ਨਾਲ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਰਗ ’ਚ ਕਾਂਸੀ ਤਮਗਾ ਜਿੱਤਿਆ ਸੀ।
ਭਾਰਤੀ ਟੀਮ :
ਏਅਰ ਰਾਈਫਲ ਪੁਰਸ਼ : ਦਿਵਯਾਂਸ਼ ਸਿੰਘ ਪੰਵਾਰ, ਅਰਜੁਨ ਬਾਬੂਤਾ, ਏਅਰ
ਰਾਈਫਲ ਮਹਿਲਾ : ਸੋਨਮ ਉੱਤਮ ਮਸਕਾਰ, ਤਿਲੋਤਮਾ ਸੇਨ,
50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨਜ਼ ਪੁਰਸ਼ : ਚੈਨ ਸਿੰਘ, ਅਖਿਲ ਸ਼ਿਓਰਨ,
50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨਜ਼ ਔਰਤਾਂ : ਆਸ਼ੀ ਚੋਕਸੀ, ਨਿਸ਼ਚਲ,
ਏਅਰ ਪਿਸਟਲ ਪੁਰਸ਼ : ਅਰਜੁਨ ਸਿੰਘ ਚੀਮਾ, ਵਰੁਣ ਤੋਮਰ,
ਏਅਰ ਪਿਸਟਲ ਮਹਿਲਾ : ਰਿਦਮ ਸਾਂਗਵਾਨ, ਸੁਰਭੀ ਰਾਓ,
25 ਮੀਟਰ ਰੈਪਿਡ ਫਾਇਰ ਪਿਸਟਲ ਪੁਰਸ਼ : ਅਨੀਸ਼, ਵਿਜੇਵੀਰ ਸਿੱਧੂ,
25 ਮੀਟਰ ਰੈਪਿਡ ਫਾਇਰ ਪਿਸਟਲ ਮਹਿਲਾ : ਰਿਦਮ ਸਾਂਗਵਾਨ, ਸਿਮਰਨਪ੍ਰੀਤ ਕੌਰ ਬਰਾੜ।
ਟ੍ਰੈਪ ਪੁਰਸ਼ : ਵਿਵਾਨ ਕਪੂਰ, ਭਵਨੀਸ਼ ਮੈਂਦਿਰੱਤਾ
ਟ੍ਰੈਪ ਵੂਮੈਨ : ਰਾਜੇਸ਼ਵਰੀ ਕੁਮਾਰੀ, ਸ਼੍ਰੇਅਸੀ ਸਿੰਘ,
ਸਕੀਟ ਪੁਰਸ਼ : ਅਨੰਤਜੀਤ ਸਿੰਘ ਨਰੂਕਾ, ਮੈਰਾਜ ਅਹਿਮਦ ਖਾਨ
ਸਕੀਟ ਵੂਮੈਨ : ਗਨੀਮਤ ਸੇਖੋਂ, ਮਹੇਸ਼ਵਰੀ ਚੌਹਾਨ।
IOA ਦੀ ਪ੍ਰਧਾਨ PT ਊਸ਼ਾ ਨੇ ਖੇਡ ਜ਼ਾਬਤੇ ਦੀ ਉਲੰਘਣਾ ਦੀ ਸ਼ਿਕਾਇਤ ਤੋਂ ਬਾਅਦ ਖਜ਼ਾਨਚੀ ਨੂੰ ਨੋਟਿਸ ਕੀਤਾ ਜਾਰੀ
NEXT STORY