ਨਵੀਂ ਦਿੱਲੀ— ਬੈਡਮਿੰਟਨ ਵਰਲਡ ਫੈਡਰੇਸ਼ਨ (ਬੀ. ਡਬਲਯੂ. ਐੱਫ.) ਨੇ ਸੋਧਿਆ ਅੰਤਰਰਾਸ਼ਟਰੀ ਕੈਲੰਡਰ ਦਾ ਐਲਾਨ ਕੀਤਾ ਹੈ। ਇਸ ਦੇ ਅਨੁਸਾਰ ਓਲੰਪਿਕ ਕੁਆਲੀਫਾਇੰਗ ਇੰਡੀਆ ਓਪਨ ਬੈਡਮਿੰਟਨ ਟੂਰਨਾਮੈਂਟ ਹੁਣ ਅੱਠ ਤੋਂ 13 ਦਸੰਬਰ ਤਕ ਆਯੋਜਿਤ ਕੀਤਾ ਜਾਵੇਗਾ। ਬੀ. ਡਬਲਯੂ. ਐੱਫ. ਨੇ ਕਿਹਾ ਹੈ ਕਿ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ ਦਾ ਆਯੋਜਨ ਅੱਠ ਤੋਂ 13 ਦਸੰਬਰ ਨੂੰ ਕਰਾਇਆ ਜਾਵੇਗਾ। ਇਸ ਪ੍ਰਤੀਯੋਗਿਤਾ ਤੋਂ ਪਹਿਲਾਂ 11 ਤੋਂ 16 ਅਗਸਤ ਤਕ ਹੈਦਰਾਬਾਦ ਓਪਨ ਤੇ ਲਖਨਊ 'ਚ 17 ਤੋਂ 22 ਨਵੰਬਰ ਤਕ ਸੈਅਦ ਮੋਦੀ ਅੰਤਰਰਾਸ਼ਟਰੀ ਟੂਰਨਾਮੈਂਟ ਖੇਡਿਆ ਜਾਵੇਗਾ। ਬੀ. ਡਬਲਯੂ. ਐੱਫ. ਦੇ ਅਨੁਸਾਰ 5 ਮਹੀਨੇ ਦੇ ਸਮੇਂ 'ਚ 22 ਤੋਂ ਟੂਰਨਾਮੈਂਟ ਖੇਡੇ ਜਾਣਗੇ।
ਵਿਸ਼ਵ ਬੈਡਮਿੰਟਨ ਮਹਾਸੰਘ ਦੇ ਸੋਧੇ ਕੈਲੰਡਰ ਤੋਂ ਕਈ ਸੀਨੀਅਰ ਖਿਡਾਰੀਆਂ ਨੇ ਨਾਖੁਸ਼ੀ ਜਤਾਈ ਹੈ। ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਈਨਾ ਨੇਹਵਾਲ ਨੇ ਟਵੀਟ ਕਰ ਕਿਹਾ ਕਿ ਅਗਸਤ ਤੋਂ ਦਸੰਬਰ ਤੱਕ ਪੰਜ ਮਹੀਨੇ 'ਚ 22 ਟੂਰਨਾਮੈਂਟ ਖੇਡੇ ਜਾਣਗੇ। ਲਗਾਤਾਰ ਪੰਜ ਮਹੀਨੇ ਦੀ ਯਾਤਰਾ, ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੇ ਸਮੇਂ ਅੰਤਰਰਾਸ਼ਟਰੀ ਯਾਤਰਾ ਦੇ ਲਈ ਕੀ ਦਿਸ਼ਾ-ਨਿਰਦੇਸ਼ ਹੋਣਗੇ।
ਕੋਹਲੀ ਨੇ ਵਿਲੀਅਮਸਨ ਨੂੰ ਦੱਸਿਆ ਬਿਹਤਰੀਨ ਇਨਸਾਨ, ਸ਼ੇਅਰ ਕੀਤੀ ਤਸਵੀਰ
NEXT STORY