ਨਵੀਂ ਦਿੱਲੀ— ਭਾਰਤ 'ਚ ਤਾਂ ਅਕਸਰ ਕ੍ਰਿਕਟ ਟੀਮ ਦੀ ਚੋਣ 'ਤੇ ਸਵਾਲ ਉਠਦੇ ਰਹਿੰਦੇ ਹਨ ਪਰ ਆਸਟ੍ਰੇਲੀਆ 'ਚ ਚੁਣੀ ਗਈ ਟੀਮ 'ਤੇ ਉਂਗਲੀਆਂ ਘੱਟ ਹੀ ਉਠਦੀਆਂ ਹਨ। ਪਰ ਹੁਣ ਅਜਿਹਾ ਵੀ ਹੋਣ ਲੱਗਾ ਹੈ। ਬਾਲ ਟੈਂਪਰਿੰਗ ਦੀ ਘਟਨਾ ਤੋਂ ਬਾਅਦ ਪਰੇਸ਼ਾਨੀਆਂ 'ਚ ਘਿਰੇ ਕ੍ਰਿਕਟ ਆਸਟ੍ਰੇਲੀਆ ਦੀ ਪਾਕਿਸਤਾਨ ਖਿਲਾਫ ਟੀਮ ਚੋਣ 'ਤੇ ਹੁਣ ਉਸੇ ਦੇ ਸਾਬਕਾ ਖਿਡਾਰੀਆਂ ਨੇ ਸਵਾਲਿਆ ਨਿਸ਼ਾਨ ਲਗਾ ਦਿੱਤਾ ਹੈ।
ਆਲਰਾਊਂਡਰ ਗਲੇਨ ਮੈਕਸਵੈਲ ਨੂੰ ਪਾਕਿਸਤਾਨ ਖਿਲਾਫ ਦੌਰੇ ਲਈ ਆਸਟ੍ਰੇਲੀਆ ਟੈਸਟ ਟੀਮ 'ਚ ਜਗ੍ਹਾ ਨਾਂ ਮਿਲਣ ਨਾਲ ਸਾਬਕਾ ਕਪਤਾਨ ਰਿਕੀ ਪੋਂਟਿੰਗ ਅਤੇ ਸਾਬਕਾ ਕੋਚ ਡੇਰੇਨ ਲੀਮਨ ਨੇ ਹੈਰਾਨੀ ਜਤਾਈ ਹੈ। ਚੋਣਕਾਰਾਂ ਨੇ ਅਗਲੇ ਮਹੀਨੇ ਸੰਯੁਕਤ ਅਰਬ ਅਮੀਰਾਤ 'ਚ ਪਾਕਿਸਤਾਨ ਖਿਲਾਫ ਦੋ ਟੈਸਟ ਦੌਰੇ ਦੇ ਲਈ ਟੀਮ 'ਚ ਪੰਜ ਅਜਿਹੇ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਹੈ। ਜਿਨ੍ਹਾਂ ਨੇ ਕਦੀ ਟੈਸਟ ਨਹੀਂ ਖੇਡਿਆ ਪਰ ਮੈਕਸਵੈਲ ਨੂੰ ਟੀਮ 'ਚ ਜਗ੍ਹਾ ਨਹੀਂ ਦਿੱਤੀ ਜਦਕਿ ਉਹ ਤੇਜ਼ੀ ਨਾਲ ਦੌੜਾਂ ਬਣਾਉਣ ਤੋਂ ਇਲਾਵਾ ਆਫ ਸਪਿਨ ਗੇਂਦਬਾਜ਼ੀ ਵੀ ਕਰ ਸਕਦੇ ਹਨ।
ਕੋਚ ਜਸਟਿਨ ਲੈਂਗਰ ਨੇ ਕਿਹਾ ਕਿ 29 ਸਾਲ ਦੇ ਇਸ ਖਿਡਾਰੀ ਨੂੰ ਦਾਅਵੇਦਾਰੀ ਜਤਾਉਣ ਲਈ ਲਗਾਤਾਰ ਵੱਡੇ ਸਕੋਰ ਬਣਾਉਣੇ ਹੋਣਗੇ ਪਰ ਪੋਂਟਿੰਗ ਨੇ ਸਵਾਲ ਉਠਾਇਆ ਕਿ ਆਸਟ੍ਰੇਲੀਆ ਏ ਦੇ ਭਾਰਤ ਦੌਰੇ ਦੌਰਾਨ ਉਨ੍ਹਾਂ ਨੂੰ ਅਜਿਹਾ ਕਰਨ ਦਾ ਮੌਕਾ ਕਿਉਂ ਨਹੀਂ ਦਿੱਤਾ ਗਿਆ। ਪੋਂਟਿੰਗ ਨੇ ਕ੍ਰਿਕਟ ਕਾਮ.ਏ.ਯੂ. ਨੂੰ ਕਿਹਾ,' ਜੇਕਰ ਮੈਂ ਮੈਕਸੀ ਹੁੰਦੀ ਤਾਂ ਸੋਚ ਰਿਹਾ ਹੁੰਦਾ ਕਿ ਤੁਸੀਂ ਆਖਿਰ ਕਿਉਂ ਮੈਨੂੰ ਉਥੋਂ ਜਾਣ ਦਾ ਮੌਕਾ ਨਹੀਂ ਦਿੱਤਾ। ਜਿਸ ਨਾਲ ਕਿ ਮੈਂ ਟੀਮ 'ਚ ਜਗ੍ਹਾ ਬਣਾਉਣ ਦਾ ਆਪਣਾ ਦਾਅਵਾ ਮਜ਼ਬੂਤ ਕਰ ਸਕਦਾ ।'
ਭਾਰਤ ਦੌਰੇ 'ਤੇ ਮਾਰਨਸ ਲਾਬੁਸ਼ੇਨ ਅਤੇ ਟ੍ਰੇਵਿਸ ਹੈੱਡ ਨੂੰ ਭੇਜਿਆ ਗਿਆ ਅਤੇ ਇਨ੍ਹਾਂ ਦੋਵਾਂ ਨੂੰ ਟੈਸਟ ਟੀਮ 'ਚ ਵੀ ਜਗ੍ਹਾ ਮਿਲੀ। ਹੈੱਡ ਦੌਰੇ 'ਤੇ ਆਸਟ੍ਰੇਲੀਆ ਏ ਦੇ ਟਾਪ ਸਕੋਰਰ ਰਹੇ ਪਰ ਲਾਬੁਸ਼ੇਨ ਸਿਰਫ 24 ਦੀ ਔਸਤ ਨਾਲ ਦੌੜਾਂ ਬਣਾ ਪਾਏ।
ਲੈਂਗਰ ਤੋਂ ਪਹਿਲਾਂ ਆਸਟ੍ਰੇਲੀਆਈ ਟੀਮ ਦੇ ਕੋਚ ਰਹੇ ਲੀਮੈਨ ਵੀ ਮੈਕਸਵੈਲ ਨਾਲ ਹੋਏ ਵਰਤਾਓ ਤੋਂ ਹੈਰਾਨ ਹਨ। ਲੀਮੈਨ ਨੇ ਕਿਹਾ,' ਇਹ ਗਲੇਨ ਦੇ ਨਾਲ ਸਹੀ ਨਹੀਂ ਹੈ, ਪਿਛਲੀ ਵਾਰ ਜਦੋਂ ਉਨ੍ਹਾਂ ਨੇ ਭਾਰਤ ਦਾ ਦੌਰਾ ਕੀਤਾ ਸੀ ਤਾਂ ਉਸ ਨੇ ਸੈਂਕੜਾ ਲਗਾਇਆ ਸੀ ਅਤੇ ਸ਼ੇਫੀਲਡ ਸ਼ੀਲਡ 'ਚ ਉਸ ਨੇ ਬਹੁਤ ਦੌੜਾਂ ਬਣਾਈਆਂ। ਉਹ ਸਪਿਨ ਨੂੰ ਬਹੁਤ ਚੰਗੀ ਤਰ੍ਹਾਂ ਖੇਡਦੇ ਹਨ।
ਵਿਸ਼ਵ ਕੱਪ ਦੀਆਂ ਤਿਆਰੀਆਂ 'ਚ ਰੁਝੀ ਭਾਰਤੀ ਹਾਕੀ ਟੀਮ
NEXT STORY