ਜਲੰਧਰ— ਕ੍ਰਿਕਟ ਨੂੰ ਪਸੰਦ ਕਰਨ ਵਾਲੇ ਫੈਨਸ ਜਿੰਨੇ ਜ਼ਿਆਦਾ ਹਨ ਉਨ੍ਹੇ ਹੀ ਮਜ਼ੇਦਾਰ ਕਿੱਸੇ ਹਰ ਦੂਸਰੇ ਦਿਨ ਸਾਡੇ ਸਾਹਣੇ ਆਉਂਦੇ ਰਹਿੰਦੇ ਹਨ। ਕ੍ਰਿਕਟ ਫੈਨਸ ਦਾ ਇਕ ਇਸ ਤਰ੍ਹਾਂ ਹੀ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ 'ਚ ਕ੍ਰਿਕਟ ਖੇਡਦੇ ਹੋਏ ਲੜਕੇ ਇਸ ਤਰ੍ਹਾਂ ਦੀ ਹਰਕਤ ਕਰਦੇ ਹਨ ਜਿਸ ਨੂੰ ਦੇਖ ਤੁਸੀਂ ਹੱਸੇ ਬਿਨ੍ਹਾਂ ਨਹੀਂ ਰਹਿ ਸਕਦੇ। ਉਸ ਵੀਡੀਓ 'ਚ ਕੁਝ ਲੜਕੇ ਖੇਡਦੇ ਹਨ, ਸਕੂਟਰੀ 'ਤੇ ਦੌੜਾਂ ਲੈਂਦੇ ਦਿਖਾਈ ਦਿੰਦੇ ਹਨ।
ਮਤਲਬ ਬੱਲੇਬਾਜ਼ੀ ਕਰ ਰਿਹਾ ਇਕ ਲੜਕਾ ਪਹਿਲਾਂ ਗੇਂਦ 'ਤੇ ਵੱਡੀ ਸ਼ਾਟ ਲਗਾਉਂਦਾ ਹੈ। ਉਸ ਤੋਂ ਬਾਅਦ ਪਿੱਚ ਦੇ ਨੇੜੇ ਖੜ੍ਹੀ ਸਕੂਟਰੀ ਨੂੰ ਲੈ ਕੇ ਜਾਂਦਾ ਹੈ। ਮਜ਼ੇ ਦੀ ਗੱਲ ਇਹ ਹੈ ਕਿ ਨਾਨ ਸਟਰਾਈਕ ਐਂਡ 'ਤੇ ਖੜ੍ਹਾ ਲੜਕਾ ਮੋਟਰਸਾਈਕਲ 'ਤੇ ਵੀ ਪੂਰੀ ਦੌੜ ਕੱਢਦਾ ਹੈ। ਜਦੋਂ ਤੱਕ ਗੇਂਦ ਫੀਲਡ ਹੋ ਕੇ ਵਾਪਸ ਆਉਂਦੀ ਹੈ ਤਾਂ ਦੋਵੇਂ ਲੜਕੇ ਤਿੰਨ ਦੌੜਾਂ ਕੱਢ ਲੈਂਦੇ ਹਨ।
ਝਾਅ ਆਸਟਰੇਲੀਆਈ ਵਿਸ਼ਵ ਕੱਪ ਟੀਮ 'ਚੋਂ ਬਾਹਰ
NEXT STORY