ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ ਦੇ 12ਵੇਂ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਦਿੱਲੀ ਅਤੇ ਚੇਨਈ ਟੀਮਾਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ ਹੈ। ਦਿੱਲੀ ਕੈਪੀਟਲਸ ਨੇ ਅੱਜ ਆਪਣੀ ਨਵੀਂ ਜਰਸੀ ਲਾਂਚ ਕੀਤੀ। ਜਰਸੀ ਲਾਂਚ ਦੇ ਮੌਕੇ 'ਤੇ ਦਿੱਲੀ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਭਾਰਤੀ ਟੀਮ 'ਚ ਆਪਣੇ ਸੀਨੀਅਰ ਅਤੇ ਚੇਨਈ ਸੁਪਰਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸਿੱਧੀ ਚੁਣੌਤੀ ਦਿੱਤੀ।

ਟਵਿੱਟਰ 'ਤੇ ਪੋਸਟ ਕੀਤੇ ਗਏ ਇਕ ਵੀਡੀਓ ਦੇ ਜ਼ਰੀਏ ਦਿੱਲੀ ਫ੍ਰੈਂਚਾਈਜ਼ੀ ਦੀ ਨਵੀਂ ਜਰਸੀ ਨੂੰ ਪ੍ਰਸ਼ੰਸਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ। ਵੀਡੀਓ 'ਚ ਦਿੱਲੀ ਦੀ ਨਵੀਂ ਜਰਸੀ ਪਹਿਨੇ ਨਜ਼ਰ ਆਏ ਪੰਤ ਨੇ ਸੀ.ਐੱਸ.ਕੇ. ਦੇ ਕਪਤਾਨ ਨੂੰ ਚੁਣੌਤੀ ਦਿੱਤੀ ਅਤੇ ਕਿਹਾ, ''ਮਾਹੀ ਭਰਾ, ਤਿਆਰ ਹੋ ਜਾਓ, ਖੇਡ ਦਿਖਾਉਣ ਆ ਰਿਹਾ ਹਾਂ।'' ਵੀਡੀਓ ਦੇ ਅੰਤ 'ਚ ਧੋਨੀ ਵੀ ਦਿਸੇ ਜੋ ਪੰਤ ਦੀ ਚੁਣੌਤੀ ਤੋਂ ਹੈਰਾਨ ਲਗ ਰਹੇ ਸਨ।
ਜ਼ਿਕਰਯੋਗ ਹੈ ਕਿ ਆਈ.ਪੀ.ਐੱਲ. ਦੇ ਪਹਿਲੇ ਦੋ ਹਫਤਿਆਂ ਦਾ ਸ਼ੈਡਿਊਲ ਇਸੇ ਹਫਤੇ ਜਾਰੀ ਕੀਤਾ ਗਿਆ ਹੈ। ਸ਼ੈਡਿਊਲ ਮੁਤਾਬਕ ਪਹਿਲਾ ਮੈਚ 23 ਮਾਰਚ ਨੂੰ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰ ਬੰਗਲੌਰ ਵਿਚਾਲੇ ਹੋਵੇਗਾ। ਜਦਕਿ ਦਿੱਲੀ ਅਤੇ ਚੇਨਈ ਦਾ ਪਹਿਲਾ ਮੈਚ 26 ਮਾਰਚ ਨੂੰ ਦਿੱਲੀ 'ਚ ਖੇਡਿਆ ਜਾਵੇਗਾ।
ਪੰਤ ਕੋਲ ਵਰਲਡ ਕੱਪ ਟੀਮ 'ਚ ਜਗ੍ਹਾ ਬਣਾਉਣ ਦਾ ਸੁਨਹਿਰੀ ਮੌਕਾ : ਹਰਭਜਨ
NEXT STORY