ਨਵੀਂ ਦਿੱਲੀ— ਐਡੀਲੇਡ ਟੈਸਟ ਦੇ ਪਹਿਲੇ ਦਿਨ ਕਈ ਬੱਲੇਬਾਜ਼ਾਂ ਨੇ ਬਹੁਤ ਖਰਾਬ ਪ੍ਰਦਰਸ਼ਨ ਕੀਤਾ। ਉਥੇ ਹੀ ਧੋਨੀ ਦੇ ਵਿਕਲਪ ਮੰਨੇ ਜਾਣ ਵਾਲੇ ਰਿਸ਼ਭ ਪੰਤ ਨੇ ਵੀ ਜਲਦੀ ਆਪਣਾ ਵਿਕਟ ਗੁਆ ਲਿਆ। ਹਾਲਾਂਕਿ ਉਹ ਖਰਾਬ ਸ਼ਾਟ ਖੇਡ ਕੇ ਆਊਟ ਨਹੀਂ ਹੋਏ ਪਰ ਐਡੀਲੇਡ ਓਵਲ 'ਚ ਬਣਾਈਆਂ 25 ਦੌੜਾਂ ਦੌਰਾਨ ਪੰਤ ਨੇ ਜਿਸ ਤਰ੍ਹਾਂ ਦੇ ਸ਼ਾਟ ਖੇਡੇ, ਉਸਨੂੰ ਦੇਖ ਕੇ ਸਾਰੇ ਦਿੱਗਜ਼ ਨਿਰਾਸ਼ ਹਨ। 5 ਵਿਕਟਾਂ ਡਿੱਗਣ ਤੋਂ ਬਾਅਦ ਕ੍ਰੀਜ 'ਤੇ ਆਏ ਰਿਸ਼ਭ ਪੰਤ ਨੇ ਬਹੁਤ ਹੀ ਗੈਰ ਜ਼ਿੰਮੇਦਾਰਾਨਾ ਅੰਦਾਜ਼ 'ਚ ਸ਼ਾਟ ਖੇਡੇ, ਇਕ ਵੀ ਪਲ ਅਜਿਹਾ ਨਹੀਂ ਲੱਗਾ ਕਿ ਉਹ ਟੈਸਟ ਕ੍ਰਿਕਟ ਖੇਡ ਰਹੇ ਹੋਣ।
ਐਡੀਲੇਟ ਟੈਸਟ 'ਚ ਕਾਮੈਂਟਰੀ ਕਰ ਰਹੇ ਹਰਭਜਨ ਸਿੰਘ ਨੇ ਇਸ਼ਾਰਿਆਂ 'ਚ ਇੱਥੋਂ ਤੱਕ ਕਹਿ ਦਿੱਤਾ ਕਿ ਰਿਸ਼ਭ ਪੰਤ ਦੀ ਟੀਮ ਇੰਡੀਆ 'ਚ ਜਗ੍ਹਾ ਨਹੀਂ ਬਣਦੀ ਹੈ, ਹਰਭਜਨ ਸਿੰਘ ਮੁਤਾਬਕ ਰਿਸ਼ਭ ਪੰਤ ਨੂੰ ਕਾਫੀ ਕੁਝ ਸਿੱਖਣ ਦੀ ਜ਼ਰੂਰਤ ਹੈ ਅਤੇ ਇਹ ਉਨ੍ਹਾਂ ਨੂੰ ਇੰਟਰਨੈਸ਼ਨਲ ਕ੍ਰਿਕਟ ਨਹੀਂ ਬਲਕਿ ਘਰੇਲੂ ਕ੍ਰਿਕਟ 'ਚ ਸਿੱਖਣਾ ਹੋਵੇਗਾ।
ਸਾਬਕਾ ਬੱਲੇਬਾਜ਼ ਅਤੇ ਕਾਮੈਂਟੇਟਰ ਸੰਜੇ ਮਾਂਜਰੇਕਰ ਵੀ ਰਿਸ਼ਭ ਪੰਤ ਦੀ ਹਮਲਾਵਰ ਸੋਚ ਤੋਂ ਨਾਰਾਜ਼ ਦਿਖੇ, ਮਾਂਜਰੇਕਰ ਨੇ ਕਿਹਾ,' ਮੇਰਾ ਮੁੱਦਾ ਪਾਰੀ ਦੀ ਸ਼ੁਰੂਆਤ 'ਚ ਪੰਤ ਦੀ ਹਮਲਾਵਰ ਸੋਚ 'ਤੇ ਹੈ, ਉਹ ਗੇਂਦ ਨੂੰ ਬੱਲੇ ਨਾਲ ਘੱਟਦੇ ਹਨ ਅਤੇ ਖੁੰਝਦੇ ਜ਼ਿਆਦਾ ਹਨ।' ਸਾਫ ਹੈ ਕਿ ਰਿਸ਼ਭ ਪੰਤ ਜੇਕਰ ਇਸੇ ਤਰ੍ਹਾਂ ਖੇਡਦੇ ਰਹੇ ਤਾਂ ਟੀਮ ਇੰਡੀਆ ਉਨ੍ਹਾਂ ਨੂੰ ਪਲੇਇੰਗ ਇਲੈਵਨ ਤੋਂ ਬਾਹਰ ਕਰ ਸਕਦੀ ਹੈ। ਵੈਸੇ ਭਾਰਤੀ ਟੀਮ ਕੋਲ ਦੂਜੇ ਵਿਕਟਕੀਪਰ ਪਾਰਥਿਵ ਪਟੇਲ ਵੀ ਹਨ। ਮੁਮਕਿਨ ਹੈ ਕਿ ਅੱਗੇ ਹੋਣ ਵਾਲੇ ਟੈਸਟ ਮੈਚਾਂ 'ਚ ਤੁਹਾਨੂੰ ਪਾਰਥਿਵ ਪਟੇਲ ਖੇਡਦੇ ਦਿਖਣ।
ਆਖਿਰ ਕਿਉਂ ਰੋਣ ਲੱਗੇ ਇਸ ਕ੍ਰਿਕਟਰ ਦੇ ਮਾਤਾ-ਪਿਤਾ
NEXT STORY