ਸਪੋਰਟਸ ਡੈਸਕ— ਪਹਿਲੇ ਟੈਸਟ ਅਭਿਆਸ ਮੈਚ 'ਚ ਫੇਲ ਹੋ ਕੇ ਇਕ ਵਾਰ ਫਿਰ ਤੋਂ ਰਿਸ਼ਭ ਪੰਤ ਨੇ ਟੀਮ ਇੰਡੀਆ ਮੈਨੇਜਮੈਂਟ ਦੀ ਪਰੇਸ਼ਾਨੀ ਵਧਾ ਦਿੱਤੀ ਹੈ। ਅਭਿਆਸ ਮੈਚ ਦੀ ਪਹਿਲੀ ਪਾਰੀ 'ਚ 33 ਦੌੜਾਂ ਬਣਾਉਣ ਵਾਲੇ ਪੰਤ ਦੂਜੀ ਪਾਰੀ 'ਚ ਸਮਰੱਥ ਸ਼ੁਰੂਆਤ ਮਿਲਣ 'ਤੇ ਵੀ 19 ਹੀ ਦੌੜਾਂ ਬਣਾ ਸਕੇ। ਪੰਤ ਦੇ ਇਸ ਪ੍ਰਦਰਸ਼ਨ ਕਾਰਨ ਉਨ੍ਹਾਂ ਦਾ ਪਹਿਲੇ ਟੈਸਟ 'ਚ ਖੇਡਣਾ ਸ਼ੱਕੀ ਹੋ ਗਿਆ ਹੈ। ਪੰਤ ਦੀ ਜਗ੍ਹਾ 'ਤੇ ਹਨੁਮਾ ਵਿਹਾਰੀ ਅਤੇ ਅਜਿੰਕਯਾ ਰਹਾਣੇ ਨੇ ਆਪਣੀ ਦਾਅਵੇਦਾਰੀ ਪੱਕੀ ਕਰ ਲਈ ਹੈ।
ਅਜਿੰਕਿਆ ਰਹਾਣੇ (54) ਅਤੇ ਹਨੁਮਾ ਵਿਹਾਰੀ (64) ਨੇ ਅਰਧ ਸੈਂਕੜੇ ਦੀਆਂ ਪਾਰੀਆਂ ਨਾਲ ਭਾਰਤ ਨੇ ਵੈਸਟਇੰਡੀਜ਼ ਏ ਖਿਲਾਫ ਤਿੰਨ ਦਿਨਾਂ ਵਾਲੇ ਅਭਿਆਸ ਮੈਚ ਦੇ ਆਖਰੀ ਦੀ ਦੂਜੀ ਪਾਰੀ 'ਚ ਲੰਚ ਤੱਕ ਪੰਜ ਵਿਕਟਾਂ 'ਤੇ 174 ਦੌੜਾਂ ਬਣਾ ਲਈਆਂ ਸਨ। ਭਾਰਤੀ ਟੀਮ ਦੀ ਕੁਲ ਬੜ੍ਹਤ 279 ਦੌੜਾਂ ਦੀ ਬਣਾਈ। ਲੰਬੇ ਸਮੇਂ ਤੋਂ ਲੈਹ ਪਾਉਣ ਦੀ ਕੋਸ਼ਿਸ਼ ਕਰ ਰਹੇ ਰਹਾਣੇ ਨੇ ਇਸ ਮੈਚ 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦਿਖਾਉਂਦੇ ਹੋਏ 162 ਗੇਂਦ 'ਚ 54 ਦੌੜਾਂ ਬਣਾਈਆਂ। ਉਹ ਇਸ ਮੈਚ 'ਚ ਕਪਤਾਨ ਦੀ ਭੂਮਿਕਾ ਨਿਭਾ ਰਹੇ ਸਨ। ਭਾਰਤ ਨੇ ਦਿਨ ਦੀ ਸ਼ੁਰੂਆਤ ਇਕ ਵਿਕਟ 'ਤੇ 84 ਨਾਲ ਕੀਤੀ ਸੀ। ਵਿਹਾਰੀ ਨੇ 48 ਤੇ ਰਹਾਣੇ 20 ਦੌੜਾਂ ਨਾਲ ਅੱਗੇ ਖੇਡਦੇ ਹੋਏ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਦੋਨਾਂ ਨੇ ਦੂਜੀ ਵਿਕਟ ਲਈ 125 ਦੌੜਾਂ ਦੀ ਸਾਂਝੇਦਾਰੀ ਕੀਤੀ।
ਵਿਹਾਰੀ ਨੇ ਇਸ ਮੈਚ 'ਚ 125 ਗੇਂਦ ਦੀ ਪਾਰੀ 'ਚ ਨੌਂ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ ਕੀਮਤੀ 64 ਦੌੜਾਂ ਬਣਾਈਆਂ। ਰਹਾਣੇ ਨੇ ਇਸ ਤੋਂ ਬਾਅਦ ਰਿਸ਼ਭ ਪੰਤ ਨਾਲ ਤੀਜੀ ਵਿਕਟ ਲਈ 29 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਪੰਤ ਰਨ ਆਊਟ ਹੋ ਕੇ ਮਹਿਜ 19 ਦੌੜਾਂ ਬਣਾ ਪਵੇਲੀਅਨ ਪਰਤ ਗਏ। ਇਸ ਦੂਜੇ ਦਿਨ ਦੀ ਖੇਡ ਰਹਾਣੇ ਤੇ ਵਿਹਾਰੀ ਦੇ ਨਾਂ ਰਹੀ ਅਤੇ ਭਾਰਤ ਦੇ ਪਹਿਲੇ ਟੈਸਟ ਮੈਚ ਲਈ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਪੰਤ ਦੇ ਇਸ ਖਰਾਬ ਪ੍ਰਦਰਸ਼ਨ ਨੂੰ ਵੇਖ ਕੇ ਪਹਿਲੇ ਟੈਸਟ ਲਈ ਸ਼ਾਇਦ ਹੀ ਟੀਮ 'ਚ ਸ਼ਾਮਲ ਕੀਤਾ ਜਾਵੇ।
ਸ਼ਾਸਤਰੀ ਨੇ ਨੰਬਰ ਚਾਰ ਲਈ ਇਸ ਨੌਜਵਾਨ ਕ੍ਰਿਕਟਰ ਦਾ ਕੀਤਾ ਹੈ ਸਮਰਥਨ
NEXT STORY