ਸਪੋਰਟਸ ਡੈਸਕ— ਭਾਰਤੀ ਟੀਮ ਦੇ ਕੋਚ ਰਵੀ ਸ਼ਾਸਤਰੀ ਨੇ ਲੰਬੇ ਸਮੇਂ ਤੋਂ ਗੱਲਬਾਤ ਦਾ ਵਿਸ਼ਾ ਰਹੇ ਨੰਬਰ-ਚਾਰ ਸਥਾਨ ਲਈ ਨੌਜਵਾਨ ਬੱਲੇਬਾਜ਼ ਸ਼੍ਰੇਅਸ ਅਈਅਰ ਦਾ ਸਮਰਥਨ ਕੀਤਾ ਹੈ। ਸ਼ਾਸਤਰੀ ਨੇ ਦੱਸਿਆ ਕਿ ਵਨ-ਡੇ ਵਿਚ ਅਈਅਰ ਭਾਰਤ ਲਈ ਨੰਬਰ ਚਾਰ 'ਤੇ ਬੱਲੇਬਾਜ਼ੀ ਕਰਨਾ ਜਾਰੀ ਰੱਖਣਗੇ। ਸ਼ਾਸਤਰੀ ਨੇ ਕਿਹਾ ਕਿ ਬੀਤੇ ਦੋ ਸਾਲ ਵਿਚ ਅਸੀਂ ਜਿਨ੍ਹਾਂ ਖੇਤਰਾਂ 'ਤੇ ਧਿਆਨ ਦਿੱਤਾ ਹੈ ਉਸ ਵਿਚੋਂ ਇਕ ਹੈ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਟੀਮ ਵਿਚ ਲਿਆਉਣਾ। ਮਿਸਾਲ ਦੇ ਤੌਰ 'ਤੇ ਸ਼੍ਰੇਅਸ ਅਈਅਰ। ਉਹ ਨੰਬਰ ਚਾਰ 'ਤੇ ਬੱਲੇਬਾਜ਼ੀ ਕਰਨਾ ਜਾਰੀ ਰੱਖਣਗੇ। ਪਿਛਲੇ ਦਿਨੀਂ ਵੈਸਟਇੰਡੀਜ਼ ਖ਼ਿਲਾਫ਼ ਸਮਾਪਤ ਹੋਈ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਵਿਚ ਅਈਅਰ ਨੇ ਨੰਬਰ ਚਾਰ 'ਤੇ ਹੀ ਬੱਲੇਬਾਜ਼ੀ ਕੀਤੀ ਸੀ ਤੇ 71 ਤੇ 65 ਦੌੜਾਂ ਦੇ ਸਕੋਰ ਕੀਤੇ ਸਨ। ਅਈਅਰ ਤੋਂ ਪਹਿਲਾਂ ਨੌਜਵਾਨ ਬੱਲੇਬਾਜ਼ ਰਿਸ਼ਭ ਪੰਤ ਨੂੰ ਨੰਬਰ ਚਾਰ ਲਈ ਅਜ਼ਮਾਇਆ ਗਿਆ ਸੀ ਪਰ ਉਹ ਪੂਰੀ ਤਰ੍ਹਾਂ ਨਾਕਾਮ ਰਹੇ ਸਨ।
ਵਿਲੀਅਮਸਨ ਅਤੇ ਧਨੰਜੈ ਦੇ ਗੇਂਦਬਾਜ਼ੀ ਐਕਸ਼ਨ ਦੀ ਕੀਤੀ ਸ਼ਿਕਾਇਤ
NEXT STORY