ਸਪੋਰਟਸ ਡੈਸਕ- ਸਵਿਟਜ਼ਰਲੈਂਡ ਦੇ ਧਾਕਡ਼ ਟੈਨਿਸ ਖਿਡਾਰੀ ਰੋਜਰ ਫੈਡਰਰ ਨੇ ਸੋਮਵਾਰ ਨੂੰ ਫਰੈਂਚ ਓਪਨ 'ਚ ਪਹਿਲੇ ਦੌਰ ਦਾ ਮੈਚ ਆਸਾਨੀ ਨਾਲ ਜਿੱਤ ਕੇ ਅਗਲੇ ਦੌਰ 'ਚ ਜਗ੍ਹਾ ਬਣਾਈ। 39 ਸਾਲਾ ਫੈਡਰਰ ਨੇ ਕੁਆਲੀਫਾਇਰ ਡੈਨਿਸ ਸਟੋਮਿਨ ਨੂੰ ਸਿੱਧੇ ਸੈੱਟਾਂ 'ਚ ਆਸਾਨੀ ਨਾਲ 6-2, 6-4, 6-3 ਨਾਲ ਹਰਾ ਦਿੱਤਾ।
ਫੈਡਰਰ ਨੇ 2020 ਆਸਟ੍ਰੇਲੀਅਨ ਓਪਨ ਤੋਂ ਬਾਅਦ ਤੋਂ ਕਈ ਵੀ ਗ੍ਰੈਂਡਸਲੈਮ ਮੈਚ ਨਹੀਂ ਖੇਡਿਆ ਤੇ ਹੁਣ ਰੋਲਾ ਗੈਰਾਂ 'ਚ ਉਨ੍ਹਾਂ ਜਿੱਤ ਨਾਲ ਗ੍ਰੈਂਡਸਲੈਮ 'ਚ ਵਾਪਸੀ ਕੀਤੀ। ਫੈਡਰਰ ਨੇ ਇਹ ਮੈਚ ਇਕ ਘੰਟਾ 33 ਮਿੰਟ 'ਚ ਜਿੱਤ ਲਿਆ। ਦਿਨ ਦੇ ਹੋਰ ਮੁਕਾਬਲਿਆਂ 'ਚ ਵਿਸ਼ਵ ਦੇ ਨੰਬਰ ਦੋ ਖਿਡਾਰੀ ਡੈਨਿਲ ਮੇਦਵੇਦੇਵ ਨੇ ਇਸ ਟੂਰਨਾਮੈਂਟ 'ਚ ਪਹਿਲੀ ਵਾਰ ਜਿੱਤ ਦਰਜ ਕੀਤੀ। ਉਨ੍ਹਾਂ ਪਹਿਲੇ ਦੌਰ 'ਚ ਕਜ਼ਾਖਿਸਤਾਨ ਦੇ ਐਲਗਜ਼ੈਂਡਰ ਬੁਬਲਿਕ ਨੂੰ ਸਿੱਧ ਸੈੱਟਾਂ 'ਚ 6-3, 6-3, 7-5 ਨਾਲ ਹਰਾ ਦਿੱਤਾ।
ਅਰਜਨਟੀਨਾ ਤੋਂ ਮੇਜ਼ਬਾਨੀ ਖੋਹੀ ਗਈ, ਬ੍ਰਾਜ਼ੀਲ ਕੋਪਾ ਅਮਰੀਕਾ ਦਾ ਮੇਜ਼ਬਾਨ
NEXT STORY