ਮੁੰਬਈ— ਰੋਹਿਤ ਸ਼ਰਮਾ ਦੇ ਬਚਪਨ ਦੇ ਕੋਚ ਦਿਨੇਸ਼ ਲਾਡ ਨੇ ਕਿਹਾ ਕਿ ਰੋਹਿਤ ਸ਼ਰਮਾ ਨੂੰ 2011 ਵਿਸ਼ਵ ਕੱਪ ਦੀ ਟੀਮ 'ਚ ਜਗ੍ਹਾਂ ਨਹੀਂ ਮਿਲੀ ਸੀ ਤੇ ਵਧੀਆ ਹੀ ਹੋਇਆ ਕਿਉਂਕਿ ਇਸ ਤੋਂ ਬਾਅਦ ਰੋਹਿਤ ਨੇ ਆਪਣੇ ਖੇਡ 'ਤੇ ਜ਼ਿਆਦਾ ਧਿਆਨ ਦੇਣਾ ਸ਼ੁਰੂ ਕੀਤਾ, ਜਿਸ ਨਾਲ ਉਸਦਾ ਅੰਤਰਰਾਸ਼ਟਰੀ ਕਰੀਅਰ ਵਧੀਆ ਚੱਲ ਰਿਹਾ। ਮੌਜੂਦਾ ਆਈ. ਸੀ. ਸੀ. ਵਿਸ਼ਵ ਕੱਪ 'ਚ ਦੱਖਣੀ ਅਫਰੀਕਾ ਤੇ ਪਾਕਿਸਤਾਨ ਵਿਰੁੱਧ ਦੋ ਸੈਂਕੜੇ ਲਗਾ ਚੁੱਕੇ ਹਨ। ਦੋਵੇਂ ਮੈਚਾਂ 'ਚ ਭਾਰਤੀ ਟੀਮ ਨੂੰ ਵੱਡੀ ਜਿੱਤ ਮਿਲੀ ਹੈ।

ਲਾਡ ਨੇ ਕਿਹਾ ਕਿ ਮੈਂ ਉਸ ਨੂੰ ਬਚਪਨ ਤੋਂ ਹੀ ਬੱਲੇਬਾਜ਼ੀ ਕਰਦੇ ਹੋਏ ਦੇਖਿਆ ਹੈ ਤੇ ਉਸ 'ਚ ਕੋਈ ਬਦਲਾਅ ਨਹੀਂ ਆਇਆ ਹੈ। ਉਸ 'ਚ ਸਿਰਫ ਇਕ ਬਦਲਾਅ ਆਇਆ ਹੈ ਕਿ ਅਨੁਭਵ ਦੇ ਨਾਲ ਉਹ ਹੋਰ ਸਿਆਣੇ ਹੋ ਗਏ ਹਨ। ਲਾਡ ਨੇ ਕਿਹਾ ਕਿ ਰੋਹਿਤ ਨੇ 2007 ਤੋਂ 2009 ਤਕ ਵਧੀਆ ਖੇਡ ਦਿਖਾਇਆ ਤੇ ਜਿੰਬਾਬਵੇ ਵਿਰੁੱਧ 2 ਸੈਂਕੜੇ ਵੀ ਲਗਾਏ ਪਰ ਇਸ ਤੋਂ ਬਾਅਦ 2009 ਤੋਂ 2011 ਤਕ ਦੋਹਰੇ ਤੇ ਜ਼ਿਆਦਾ ਪੈਸਿਆ ਕਾਰਨ ਉਸਦਾ ਧਿਆਨ ਭਟਕ ਗਿਆ ਜਿਸ ਕਾਰਨ ਉਸ ਨੇ ਖੇਡ 'ਤੇ ਧਿਆਨ ਦੇਣਾ ਘੱਟ ਕਰ ਦਿੱਤਾ। ਇਸ ਕਾਰਨ ਉਹ 2011 ਵਿਸ਼ਵ ਕੱਪ ਦੀ ਟੀਮ 'ਚ ਜਗ੍ਹਾਂ ਨਹੀਂ ਬਣਾ ਸਕਿਆ।

ਲਾਡ ਨੇ ਕਿਹਾ ਕਿ ਉਸਦੇ ਲਈ ਇਹ ਕਾਫੀ ਹੈਰਾਨ ਕਰਨ ਵਾਲੀ ਗੱਲ ਹੈ। ਮੈਂ ਉਸ ਨੂੰ ਆਪਣੇ ਘਰ ਸੱਦਿਆ ਤੇ ਕਿਹਾ ਕਿ ਤੁਸੀਂ ਇੱਥੇ ਸਿਰਫ ਕ੍ਰਿਕਟ ਦੀ ਵਜ੍ਹਾ ਕਰਕੇ ਹੋ ਪਰ ਹੁਣ ਤੁਹਾਡਾ ਧਿਆਨ ਕ੍ਰਿਕਟ 'ਤੇ ਨਹੀਂ ਹੈ। ਇਸ ਲਈ ਮੈਂ ਤੁਹਾਨੂੰ ਅਭਿਆਸ ਕਰਨ ਦੀ ਅਪੀਲ ਕਰ ਰਿਹਾ ਹਾਂ। ਉਨ੍ਹਾਂ ਨੇ ਦੱਸਿਆ ਕਿ ਮੈਂ ਰੋਹਿਤ ਨੂੰ ਕਿਹਾ ਵਿਰਾਟ ਕੋਹਲੀ ਤੁਹਾਡੇ ਤੋਂ ਬਾਅਦ 'ਚ ਆਏ ਹਨ ਤੇ ਉਨ੍ਹਾਂ ਨੇ ਵਿਸ਼ਵ ਕੱਪ ਦੀ ਟੀਮ 'ਚ ਜਗ੍ਹਾਂ ਬਣਾ ਲਈ। ਅੰਤਰ ਦੇਖੋਂ ਹੁਣ ਤੁਹਾਨੂੰ ਖੇਡ 'ਤੇ ਧਿਆਨ ਦੇਣਾ ਹੋਵੇਗਾ। ਲਾਡ ਨੇ ਕਿਹਾ ਕਿ ਇਸ ਤੋਂ ਬਾਅਦ ਰੋਹਿਤ ਨੇ ਆਪਣੇ ਖੇਡ 'ਤੇ ਗੰਭੀਰਤਾ ਨਾਲ ਧਿਆਨ ਦੇਣਾ ਸ਼ੁਰੂ ਕੀਤਾ ਜੋ ਉਸਦੇ ਕਰੀਅਰ ਦੇ ਲਈ ਬਹੁਤ ਅਹਿਮ ਸਾਬਿਤ ਹੋਇਆ।
ਕੋਪਾ ਅਮਰੀਕਾ ਕੱਪ : ਪੇਰੂ ਨੇ ਬੋਲੀਵੀਆ ਨੂੰ 3-1 ਨਾਲ ਹਰਾਇਆ
NEXT STORY