ਰੀਓ ਡੀ ਜੇਨੇਰੀਓ— ਕਪਤਾਨ ਪਾਊਲੋ ਗੁਰੇਰੋ ਅਤੇ ਜੈਫਰਸਨ ਫਰਫਾਨ ਦੀ ਸ਼ਾਨਦਾਰ ਖੇਡ ਦੇ ਦਮ 'ਤੇ ਪੇਰੂ ਨੇ ਕੋਪਾ ਅਮਰੀਕਾ ਕੱਪ 'ਚ ਇਥੇ ਬੋਲੀਵੀਆ ਨੂੰ 3-1 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਪਹੁੰਚਣ ਦੀ ਉਮੀਦ ਨੂੰ ਮਜ਼ਬੂਤ ਕੀਤਾ। ਮਾਰਸੇਲੋ ਮੋਰੇਨੋ ਨੇ ਮੈਚ ਦੇ 28ਵੇਂ ਮਿੰਟ 'ਚ ਪੈਨਲਟੀ ਨੂੰ ਗੋਲ 'ਚ ਬਦਲ ਕੇ ਬੋਲੀਵੀਆ ਦਾ ਖਾਤਾ ਖੋਲ੍ਹਿਆ। ਖੇਡ 'ਚ ਸ਼ੁਰੂ ਤੋਂ ਹੀ ਪੇਰੂ ਨੇ ਦਬਦਬਾ ਬਣਾ ਲਿਆ ਪਰ ਟੀਮ ਨੂੰ ਪਹਿਲੀ ਸਫਲਤਾ ਹਾਫ ਟਾਈਮ ਤੋਂ ਠੀਕ ਪਹਿਲਾਂ ਕਪਤਾਨ ਗੁਰੇਰੋ ਦੇ ਗੋਲ ਨਾਲ ਮਿਲੀ। ਮੈਚ ਦੇ 55ਵੇਂ ਮਿੰਟ 'ਚ ਫਰਫਾਨ ਨੇ ਪੇਰੂ ਦੀ ਲੀਡ ਨੂੰ 2-1 ਕਰ ਦਿੱਤਾ। ਅੰਤਿਮ ਸੀਟੀ ਵੱਜਣ ਤੋਂ ਠੀਕ ਪਹਿਲਾਂ (90+6 ਮਿੰਟ) ਐਡੀਸਨ ਫਲੋਰੇਸ ਦੇ ਗੋਲ ਨਾਲ ਪੇਰੂ ਦਾ ਸਕੋਰ 3-1 ਹੋ ਗਿਆ।

ਇਸ ਜਿੱਤ ਨਾਲ ਟੀਮ ਗਰੁੱਪ-ਏ ਦੀ ਸੂਚੀ 'ਚ ਬ੍ਰਾਜ਼ੀਲ ਤੋਂ ਬਾਅਦ ਦੂਜੇ ਸਥਾਨ 'ਤੇ ਆ ਗਈ ਹੈ। ਦੋਵਾਂ ਟੀਮਾਂ ਦੇ ਨਾਂ 2 ਮੈਚਾਂ 'ਚ 4 ਅੰਕ ਹਨ ਪਰ ਬ੍ਰਾਜ਼ੀਲ ਬਿਹਤਰ ਗੋਲ ਅੰਤਰ ਕਾਰਣ ਚੋਟੀ 'ਤੇ ਹੈ। ਬ੍ਰਾਜ਼ੀਲ ਨੂੰ ਹਾਲਾਂਕਿ ਦਿਨ ਦੇ ਦੂਜੇ ਮੁਕਾਬਲੇ 'ਚ ਨਿਰਾਸ਼ਾ ਹੱਥ ਲੱਗੀ, ਜਿਥੇ ਵੈਨਜ਼ੁਏਲਾ ਨੇ ਉਸ ਨੂੰ ਗੋਲ-ਰਹਿਤ ਡਰਾਅ 'ਤੇ ਰੋਕ ਦਿੱਤਾ। ਫਿਲਿਪੇ ਕੋਉਤਿਨਹੋ ਨੇ ਹਾਲਾਂਕਿ ਮੈਚ ਦੇ 87ਵੇਂ ਮਿੰਟ 'ਚ ਟੀਮ ਨੂੰ ਲੀਡ ਦਿਵਾ ਦਿੱਤੀ ਸੀ ਪਰ ਵੀ. ਏ. ਆਰ. ਦੇ ਵਿਵਾਦਿਤ ਫੈਸਲੇ ਤੋਂ ਬਾਅਦ ਉਸ ਨੂੰ ਰੱਦ ਕਰ ਦਿੱਤਾ ਗਿਆ।
ਵਿਸ਼ਵ ਕੱਪ ਤੋਂ ਬਾਅਦ ਟੀਮ ਅਤੇ ਸਹਾਇਕ ਸਟਾਫ ਦੀ ਸਮੀਖਿਆ ਕਰੇਗੀ PCB
NEXT STORY