ਆਕਲੈਂਡ : ਸੀਨੀਅਰ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਬੁੱਧਵਾਰ ਨੂੰ ਉਮੀਦ ਜਤਾਈ ਕਿ ਭਾਰਤੀ ਟੀਮ ਅੰਡਰ-19 ਵਰਲਡ ਕੱਪ ਜਿੱਤੇਗੀ। ਸਾਬਕਾ ਚੈਂਪੀਅਨ ਭਾਰਤ ਨੇ ਸ਼੍ਰੀਲੰਕਾ ਅਤੇ ਜਾਪਾਨ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ।
ਰੋਹਿਤ ਨੇ ਟਵੀਟ ਕੀਤਾ, ''ਭਾਰਤ ਦੀ ਅੰਡਰ 19 ਕ੍ਰਿਕਟ ਟੀਮ ਨੂੰ ਸ਼ੁਭਕਾਮਨਾਵ। ਉਸ ਦੀ ਸ਼ੁਰੂਆਤ ਸ਼ਾਨਦਾਰ ਰਹੀ ਹੈ ਅਤੇ ਉਹ ਖਿਤਾਬ ਬਰਕਰਾਰ ਰੱਖ ਸਕਦੇ ਹਨ।'' ਪ੍ਰਿਯਮ ਗਰਗ ਦੀ ਕਪਤਾਨੀ ਵਿਚ ਭਾਰਤ ਨੇ ਜਾਪਾਨ ਨੂੰ 10 ਵਿਕਟਾਂ ਨਾਲ ਹਰਾ ਕੇ ਅੰਡਰ-19 ਵਰਲਡ ਕੱਪ ਸੁਪਰ ਲੀਗ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਹੁਣ ਭਾਰਤ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਵੇਗਾ। ਭਾਰਤ ਨੇ ਸਾਲ 2018 ਵਿਚ ਪ੍ਰਿਥਵੀ ਸ਼ਾਹ ਦੀ ਕਪਤਾਨੀ ਵਿਚ ਅੰਡਰ-19 ਵਰਲਡ ਕੱਪ ਜਿੱਤਿਆ ਸੀ।
ਟੀਮ 'ਚ ਨਾ ਚੁਣੇ ਜਾਣ 'ਤੇ ਭੜਕਿਆ ਇਹ ਪਾਕਿ ਕ੍ਰਿਕਟਰ, ਕਿਹਾ- 'ਕੀ ਹੁਣ ਮੈਂ ਭਾਰਤ ਜਾ ਕੇ ਖੇਡਾਂ'
NEXT STORY