ਨਵੀਂ ਦਿੱਲੀ— ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼ੁੱਕਰਵਾਰ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਪ੍ਰਧਾਨ ਸੌਰਵ ਗਾਂਗੁਲੀ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਟੀਮ ਦਿੱਲੀ 'ਚ ਹਵਾ ਦੇ ਪ੍ਰਦੂਸ਼ਣ ਨੂੰ ਲੈ ਕੇ ਵਧਦੀਆਂ ਚਿੰਤਾਵਾਂ ਦੇ ਬਾਵਜੂਦ ਐਤਵਾਰ ਨੂੰ ਬੰਗਲਾਦੇਸ਼ ਖਿਲਾਫ ਪਹਿਲਾ ਟੀ-20 ਕੌਮਾਂਤਰੀ ਕ੍ਰਿਕਟ ਮੈਚ ਖੇਡਣ ਨੂੰ ਤਿਆਰ ਹੈ। ਬੰਗਲਾਦੇਸ਼ ਦੇ ਖਿਡਾਰੀਆਂ ਨੇ ਸਵੇਰੇ ਫੀਲਡਿੰਗ ਸੈਸ਼ਨ ਦੇ ਦੌਰਾਨ ਪ੍ਰਦੂਸ਼ਣ ਤੋਂ ਬਚਣ ਲਈ ਮਾਸਕ ਪਹਿਨੇ ਹੋਏ ਸਨ ਪਰ ਦੁਪਹਿਰ 'ਚ ਅਭਿਆਸ ਕਰਨ ਵਾਲੀ ਭਾਰਤੀ ਟੀਮ ਇਸ ਨੂੰ ਲੈ ਕੇ ਬੇਪਰਵਾਹ ਦਿੱਸੀ।
ਬੀ. ਸੀ. ਸੀ. ਆਈ. ਸੂਤਰ ਨੇ ਨਾਂ ਜ਼ਾਹਰ ਨਹੀਂ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਬੀ. ਸੀ. ਸੀ. ਆਈ. ਪ੍ਰਧਾਨ ਨੇ ਟੀਮ ਦਾ ਹਾਲਚਾਲ ਜਾਨਣ ਲਈ ਫੋਨ ਕੀਤਾ ਸੀ। ਸੌਰਵ ਗਾਂਗੁਲੀ ਨੇ ਕਾਰਜਵਾਹਕ ਕਪਤਾਨ ਰੋਹਿਤ ਸ਼ਰਮਾ ਨਾਲ ਚਰਚਾ ਕੀਤੀ ਕਿ ਟੀਮ ਇਸ ਸਥਿਤੀ ਤੋਂ ਕਿਵੇਂ ਨਿਪਟ ਰਹੀ ਹੈ। ਭਾਰਤੀ ਕਪਤਾਨ ਨੇ ਪੁਸ਼ਟੀ ਕੀਤੀ ਕਿ ਟੀਮ ਠੀਕ ਹੈ ਅਤੇ ਟੀਮ ਨੇਬਿਨਾ ਕਿਸੇ ਮੁਸ਼ਕਲ ਦੇ ਟ੍ਰੇਨਿੰਗ ਸੈਸ਼ਨ 'ਚ ਹਿੱਸਾ ਲਿਆ।'' ਇਸ ਵਿਚਾਲੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ ਨੂੰ ਸਲਾਹ ਦਿੱਤੀ ਹੈ ਕਿ ਉਹ ਫਿਰੋਜ਼ਸ਼ਾਹ ਕੋਟਲਾ ਕੰਪਲੈਕਸ ਦੇ ਅੰਦਰ ਦਰੱਖਤਾਂ ਨੂੰ ਪਾਣੀ ਨਾਲ ਧੋਵੋ ਅਤੇ ਦੋ ਕਿਲੋਮੀਟਰ ਦੇ ਦਾਇਰੇ 'ਚ ਪ੍ਰਦੂਸ਼ਣ ਫੈਲਾਉਣ ਵਾਲੀਆਂ ਚੀਜ਼ਾਂ 'ਤੇ ਨਜ਼ਰ ਰੱਖੇ।
ਉਮੀਦ ਕਰਦਾ ਹਾਂ ਭਾਰਤੀ ਹਾਕੀ ਆਪਣਾ ਗੁਆਇਆ ਰੁਤਬਾ ਹਾਸਲ ਕਰੇਗੀ : ਰਿਜਿਜੂ
NEXT STORY