ਸਪੋਰਟਸ ਡੈਸਕ-ਮੁੰਬਈ ਇੰਡੀਅਨ ਦੇ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ 'ਚ ਲਗਾਤਾਰ ਦੋ ਵਾਰ ਹਾਰ ਮਿਲਣ ਤੋਂ ਬਾਅਦ ਚੈਂਪੀਅਨ ਟੀਮ ਨੂੰ ਰਾਜਸਥਾਨ ਰਾਇਲਸ ਵਿਰੁੱਧ ਜਿੱਤ ਦੀ ਲੋੜ ਸੀ। ਸਲਾਮੀ ਬੱਲੇਬਾਜ਼ ਕਵਿੰਟਨ ਡੀਕਾਕ ਦੀਆਂ 50 ਗੇਂਦਾਂ 'ਚ 70 ਦੌੜਾਂ ਦੀ ਪਾਰੀ ਦੀ ਬਦੌਲਤ ਮੁੰਬਈ ਇੰਡੀਅਨਸ ਨੇ ਇਥੇ ਰਾਜਸਥਾਨ ਰਾਇਲਸ ਨੂੰ 7 ਵਿਕਟਾਂ ਨਾਲ ਹਰਾਇਆ। ਕ੍ਰਿਣਾਲ ਪੰਡਯ ਨੇ ਵੀ 26 ਗੇਂਦਾਂ 'ਚ 39 ਦੌੜਾਂ ਦੀ ਪਾਰੀ ਖੇਡੀ।
ਇਹ ਵੀ ਪੜ੍ਹੋ-'ਭਾਰਤ ਦੀ ਕੋਰੋਨਾ ਸਥਿਤੀ ਨੂੰ ਦੇਖਦੇ ਹੋਏ ਅਫਰੀਕਾ ਨੂੰ ਪਹਿਲਾਂ ਤੋਂ ਕਰਨੀ ਚਾਹੀਦੀ ਤਿਆਰੀ'
ਰੋਹਿਤ ਨੇ ਮੈਚ ਤੋਂ ਬਾਅਦ ਕਿਹਾ ਕਿ ਦੋ ਵਾਰ ਹਾਰ ਤੋਂ ਬਾਅਦ ਸਾਨੂੰ ਇਸ ਜਿੱਤ ਦੀ ਲੋੜ ਸੀ। ਅਸੀਂ ਅੱਜ ਸਾਰਾ ਕੁਝ ਸਹੀ ਕੀਤਾ, ਪਹਿਲੀ ਗੇਂਦਬਾਜ਼ੀ ਤੋਂ ਲੈ ਕੇ ਆਖਿਰ ਤੱਕ ਵਧੀਆ ਪ੍ਰਦਰਸ਼ਨ ਕੀਤਾ। ਖਿਡਾਰੀਆਂ ਨੇ ਜ਼ਿੰਮੇਵਾਰੀ ਲਈ ਜੋ ਅਸੀਂ ਉਨ੍ਹਾਂ ਨੂੰ ਦਿੱਤੀ ਸੀ, ਇਹ ਸਮੂਹਿਕ ਕੋਸ਼ਿਸ਼ ਸੀ। ਉਨ੍ਹਾਂ ਨੇ ਕਿਹਾ ਕਿ ਖਿਡਾਰੀ ਸਕਾਰਾਤਮਕ ਸਨ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਅਸੀਂ ਦਿੱਲੀ ਜਾ ਰਹੇ ਹਾਂ। ਇਥੇ ਦੀ ਪਿੱਚ ਵਧੀਆ ਹੈ, ਚੇਨਈ ਦੀ ਤਰ੍ਹਾਂ ਨਹੀਂ ਹੈ। ਮੁੰਬਈ ਦੇ ਕਪਤਾਨ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਗੇਂਦਬਾਜ਼ਾਂ ਨੇ ਸਾਡੇ ਲਈ ਵਧੀਆ ਕੰਮ ਕੀਤਾ।
ਇਹ ਵੀ ਪੜ੍ਹੋ-'ਕੋਰੋਨਾ ਵਿਰੁੱਧ ਇਹ ਵੈਕਸੀਨ ਅਸਰਦਾਰ, ਪਹਿਲੀ ਡੋਜ਼ ਨਾਲ ਘੱਟ ਹੋਇਆ 50 ਫੀਸਦੀ ਖਤਰਾ'
ਟਾਸ ਹਾਰ ਕੇ ਬੱਲੇਬਾਜ਼ੀ ਕਰਨ ਆਈ ਰਾਈਲਜ਼ ਦੀ ਟੀਮ ਕਪਤਾਨ ਸੰਜੂ ਸੈਮਸਨ ਦੀਆਂ 42 ਅਤੇ ਜੋਸ ਬਟਲਰ ਦੀਆਂ 41 ਦੌੜਾਂ ਨਾਲ 4 ਵਿਕਟ 'ਤੇ 171 ਦੌੜਾਂ ਬਣਾਉਣ 'ਚ ਸਫਲ ਰਹੀ ਪਰ ਮੁੰਬਈ ਨੇ 18.3 ਓਵਰਾਂ 'ਚ ਹੀ ਇਹ ਟੀਚਾ ਹਾਸਲ ਕਰ ਲਿਆ। ਡੀਕਾਕ ਦੀ ਸਹਾਰਨਾ ਕਰਦੇ ਹੋਏ ਰੋਹਿਤ ਨੇ ਕਿਹਾ ਕਿ ਡੀਕਾਕ ਦੀ ਪਾਰੀ ਨਾਲ ਕਾਫੀ ਖੁਸ਼ ਹਾਂ, ਸਾਨੂੰ ਪਤਾ ਹੈ ਕਿ ਉਹ ਕਿੰਨੀ ਵਧੀਆ ਬੱਲੇਬਾਜ਼ੀ ਕਰ ਸਕਦਾ ਹੈ। ਕ੍ਰਿਣਾਲ ਦੀ ਵੀ ਪਾਰੀ ਨਾ ਭੁੱਲੋ।
ਇਹ ਵੀ ਪੜ੍ਹੋ-ਪਾਕਿ 'ਚ ਲੱਗ ਸਕਦੈ ਲਾਕਡਾਊਨ, ਵੈਕਸੀਨ ਦੀ ਘਾਟ ਕਾਰਣ ਪ੍ਰਾਈਵੇਟ ਕੇਂਦਰ ਵੀ ਬੰਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ ਵਿਰੁੱਧ ਦਿੱਲੀ ਕੈਪੀਟਲਸ ਨੇ ਵੀ ਵਧਾਏ ਹੱਥ, ਕਰੇਗੀ 1.5 ਕਰੋੜ ਰੁਪਏ ਦੀ ਮਦਦ
NEXT STORY