ਇੰਡੀਅਨ ਵੇਲਸ- ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਜਾਨਿਕ ਸਿਨਰ ਨੇ ਉੱਭਰਦੇ ਬ੍ਰਾਜ਼ੀਲੀਆਈ ਸਟਾਰ ਜੋਆਓ ਫੋਂਸੇਕਾ ਦੀ ਸਖਤ ਚੁਣੌਤੀ ’ਤੇ ਕਾਬੂ ਪਾਉਂਦੇ ਹੋਏ ਰੋਮਾਂਚਕ ਮੁਕਾਬਲੇ ’ਚ 7-6 (6), 7-6( 4) ਨਾਲ ਜਿੱਤ ਦਰਜ ਕਰ ਕੇ ਬੀ. ਐੱਨ. ਪੀ. ਪਰਿਬਾਸ ਓਪਨ ਦੇ ਕੁਆਰਟਰ ਫਾਈਨਲ ’ਚ ਪ੍ਰਵੇਸ਼ ਕੀਤਾ।
ਦੋ ਨੌਜਵਾਨ ਪ੍ਰਤਿਭਾਵਾਂ ਵਿਚਾਲੇ ਚਿਰਾਂ ਤੋਂ ਉਡੀਕੀ ਜਾ ਰਹੀ ਪਹਿਲੀ ਮੁਲਾਕਾਤ ਇੰਡੀਅਨ ਵੇਲਸ ਟੈਨਿਸ ਗਾਰਡਨ ’ਚ ਖਚਾਖਚ ਭਰੀ ਭੀੜ ਦੇ ਸਾਹਮਣੇ ਉਮੀਦਾਂ ’ਤੇ ਖਰੀ ਉਤਰੀ, ਜਿਸ ’ਚ ਸਿਨਰ ਨੇ ਮਹੱਤਵਪੂਰਨ ਪਲਾਂ ’ਚ ਜਿੱਤ ਹਾਸਲ ਕਰਕੇ ਟੂਰਨਾਮੈਂਟ ’ਚ ਆਪਣੀ ਤੀਜੀ ਕੁਆਰਟਰ ਫਾਈਨਲ ਮੌਜੂਦਗੀ ਯਕੀਨੀ ਬਣਾਈ।
ਓਸਾਕਾ ਨੂੰ ਹਰਾ ਕੇ ਸਬਾਲੇਂਕਾ ਕੁਆਰਟਰ ਫਾਈਨਲ ’ਚ
NEXT STORY