ਸਾਉਥੰਪਟਨ— ਭਾਰਤੀ ਉਪ-ਕਪਤਾਨ ਰੋਹਿਤ ਸ਼ਰਮਾ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਕਰਦੇ ਸਭ ਤੋਂ ਜ਼ਿਆਦਾ ਅਜੇਤੂ ਸੈਂਕੜੇ ਬਣਾਉਣ ਦੇ ਮਾਮਲੇ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ। ਰੋਹਿਤ ਨੇ ਵਿਸ਼ਵ ਕੱਪ ਮੁਕਾਬਲੇ 'ਚ ਦੱਖਣ ਅਫਰੀਕਾ ਦੇ ਖਿਲਾਫ ਬੁੱਧਵਾਰ ਨੂੰ ਅਜੇਤੂ 122 ਦੌੜਾਂ ਦੇ ਯੋਗਦਾਨ ਨਾਲ ਭਾਰਤ ਨੂੰ 6 ਵਿਕਟਾਂ ਨਾਲ ਜਿੱਤ ਦਵਾਈ।
ਰੋਹਿਤ ਦਾ ਟੀਚੇ ਦਾ ਪਿੱਛਾ ਕਰਦੇ ਹੋਏ ਇਹ 9ਵਾਂ ਅਜੇਤੂ ਸੈਕੜਾਂ ਸੀ ਜਦ ਕਿ ਸਚਿਨ ਨੇ ਟੀਚੇ ਦਾ ਪਿੱਛਾ ਕਰਦੇ ਹੋਏ 8 ਅਜੇਤੂ ਸੈਂਕੜੇ ਬਣਾਏ ਸਨ। ਇਸ ਮਾਮਲੇ 'ਚ 11 ਅਜੇਤੂ ਸੈਕੜਿਆਂ ਦਾ ਵਰਲਡ ਰਿਕਾਡਰ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਨਾਮ ਹੈ।ਦੱਖਣੀ ਅਫਰੀਕਾ ਵਿਰੁੱਧ ਖੇਡੇ ਗਏ ਮੈਚ 'ਚ ਸੈਂਕੜਾ ਲਗਾ ਕੇ ਭਾਰਤੀ ਕ੍ਰਿਕਟ ਟੀਮ ਦੇ 'ਦਾਦਾ' ਯਾਨੀ ਸੌਰਵ ਗਾਂਗੁਲੀ ਦਾ ਸੈਂਕੜੇ ਲਗਾਉਣ ਦਾ ਰਿਕਾਰਡ ਤੋੜ ਦਿੱਤਾ। ਗੌਰਵ ਗਾਂਗੁਲੀ ਨੇ ਵਨ ਡੇ ਕ੍ਰਿਕਟ 'ਚ 22 ਸੈਂਕੜੇ ਲਗਾਏ ਹਨ ਤੇ ਰੋਹਿਤ ਨੇ 23ਵਾਂ ਸੈਂਕੜਾ ਲਗਾ ਕੇ 'ਦਾਦਾ' ਦਾ ਰਿਕਾਰਡ ਤੋੜ ਦਿੱਤਾ। ਰੋਹਿਤ ਨੇ 122 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਉਸ ਨੇ 13 ਚੌਕੇ ਤੇ 2 ਛੱਕੇ ਲਗਾਏ
ਪੀਣ ਵਾਲੇ ਪਾਣੀ ਨਾਲ ਧੋਤੀਆਂ ਜਾ ਰਹੀਆਂ ਸਨ ਵਿਰਾਟ ਦੀਆਂ ਕਾਰਾਂ, ਹੋਇਆ ਚਲਾਨ
NEXT STORY