ਮਾਨਚੈਸਟਰ- ਦਿੱਗਜ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਆਪਣੇ ਨਵਜੰਮੇ ਜੁੜਵਾਂ ਬੱਚਿਆਂ ਵਿਚੋਂ ਇਕ ਦੀ ਮੌਤ ਦੇ ਕਾਰਨ ਮਾਨਚੈਸਟਰ ਯੂਨਾਈਟਿਡ ਵਲੋਂ ਲਿਵਰਪੂਲ ਦੇ ਵਿਰੁੱਧ ਹੋਣ ਵਾਲੇ ਮੈਚ ਵਿਚ ਨਹੀਂ ਖੇਡਣਗੇ। ਲੜਕੇ ਦੀ ਮੌਤ ਦਾ ਐਲਾਨ ਸੋਮਵਾਰ ਨੂੰ ਰੋਨਾਲਡੋ ਅਤੇ ਉਸਦੀ ਸਾਥੀ ਜਾਰਜੀਨਾ ਨੇ ਕੀਤਾ।

ਇਹ ਵੀ ਪੜ੍ਹੋ : ਦਿੱਲੀ ਟੀਮ 'ਚ ਨਿਕਲੇ ਕੋਰੋਨਾ ਦੇ 4 ਮਾਮਲੇ, ਮਿਸ਼ੇਲ ਮਾਰਸ਼ ਵੀ ਪਾਜ਼ੇਟਿਵ
ਯੂਨਾਈਟਿਡ ਨੇ ਇਕ ਬਿਆਨ 'ਚ ਕਿਹਾ ਕਿ ਪਰਿਵਾਰ ਸਭ ਤੋਂ ਵੱਧ ਹੈ ਅਤੇ ਰੋਨਾਲਡੋ ਇਸ ਬੇਹੱਦ ਮੁਸ਼ਕਿਲ ਸਮੇਂ 'ਚ ਆਪਣੇ ਪਰਿਵਾਰ ਦੇ ਨਾਲ ਰਹਿਣਾ ਚਾਹੁੰਦੇ ਹਨ। ਇਸ ਲਈ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਉਹ ਮੰਗਲਵਾਰ ਸ਼ਾਮ ਨੂੰ ਐਨਫੀਲਡ ਵਿਚ ਲਿਵਰਪੂਲ ਦੇ ਵਿਰੁੱਧ ਮੈਚ 'ਚ ਨਹੀਂ ਖੇਡਣਗੇ। ਰੋਨਾਲਡੋ ਨੇ ਡਾਕਟਰਾਂ ਅਤੇ ਨਰਸਾਂ ਦਾ ਉਸਦੀ ਵਧੀਆ ਤਰੀਕੇ ਨਾਲ ਦੇਖਭਾਲ ਕਰਨ ਦੇ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਸਾਡੀ ਬੱਚੀ ਦਾ ਜਨਮ ਸਾਨੂ ਇਸ ਪਲ ਨੂੰ ਕੁਝ ਉਮੀਦ ਅਤੇ ਖੁਸ਼ੀ ਦੇ ਨਾਲ ਜੀਣ ਦੀ ਤਾਕਤ ਦਿੰਦਾ ਹੈ।
ਇਹ ਵੀ ਪੜ੍ਹੋ : ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਨਵਜੰਮੇ ਬੇਟੇ ਦਾ ਦਿਹਾਂਤ, ਟਵੀਟ ਕਰ ਦਿੱਤੀ ਜਾਣਕਾਰੀ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
T-20 WC 'ਚ ਇਹ ਖਿਡਾਰੀ ਨਿਭਾ ਸਕਦਾ ਹੈ ਫਿਨਿਸ਼ਰ ਦੀ ਭੂਮਿਕਾ : ਸੁਨੀਲ ਗਾਵਸਕਰ
NEXT STORY