ਮੈਡ੍ਰਿਡ–ਰੂਸ ਦੇ ਟੈਨਿਸ ਖਿਡਾਰੀ ਆਂਦ੍ਰੇ ਰੁਬਲੇਵ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਸਪੇਨ ਦੇ ਕਾਰਲੋਸ ਅਲਕਰਾਜ ਦੇ ਲਗਾਤਾਰ 3 ਵਾਰ ਮੈਡ੍ਰਿਡ ਓਪਨ ਖਿਤਾਬ ਜਿੱਤਣ ਦੇ ਸੁਪਨੇ ਨੂੰ ਤੋੜ ਦਿੱਤਾ ਹੈ। ਬੁੱਧਵਾਰ ਨੂੰ ਮੈਡ੍ਰਿਡ ਓਪਨ ਟੂਰਨਾਮੈਂਟ ਦੇ ਕੁਆਰਟਰਫਾਈਨਲ ਮੁਕਾਬਲੇ ’ਚ 7ਵਾਂ ਦਰਜਾ ਹਾਸਲ ਆਂਦਰੇ ਰੁਬਲੇਵ ਨੇ ਇਕ ਸੈੱਟ ’ਚ ਪਿਛੜਣ ਤੋਂ ਬਾਅਦ ਸਪੇਨ ਦੇ ਮਹਾਰਥੀ ਕਾਰਲੋਸ ਅਲਕਰਾਜ ਨੂੰ 4-6, 6-3, 6-2 ਨਾਲ ਹਰਾਇਆ।
2 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ 20 ਸਾਲਾ ਅਲਕਰਾਜ 41 ਮਿੰਟਾਂ ’ਚ ਸ਼ੁਰੂਆਤੀ ਸੈੱਟ ਜਿੱਤਣ ਦੇ ਬਾਵਜੂਦ ਆਪਣਾ ਸ਼ਾਨਦਾਰ ਪ੍ਰਦਰਸ਼ਨ ਨਹੀਂ ਕਰ ਸਕੇ। ਰੁਬਲੇਵ ਨੇ ਏ. ਟੀ. ਪੀ. ਮਾਸਟਰਜ਼ 1000 ਟੂਰਨਾਮੈਂਟ ’ਚ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਅਲਕਰਾਜ ਦੀ 14 ਮੈਚਾਂ ਦੀ ਜਿੱਤ ਦੀ ਲੈਅ ਨੂੰ ਤੋੜਦੇ ਹੋਏ ਮੁਕਾਬਲਾ ਜਿੱਤ ਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ। ਰੁਬਲੇਵ ਨੇ ਮੈਚ ਤੋਂ ਬਾਅਦ ਕਿਹਾ,‘ਸਰਵਿਸ ਨੇ ਅੱਜ ਮੈਨੂੰ ਕਈ ਵਾਰ ਬਚਾਇਆ।’ ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਹ ਮੇਰੇ ਪਹਿਲੇ ਮੈਚਾਂ ’ਚੋਂ ਇਕ ਸੀ, ਜਿਥੇ ਮੈਂ ਪੂਰੀ ਤਰ੍ਹਾਂ ਸ਼ਾਂਤ ਸੀ। ਮੈਂ ਇਕ ਸ਼ਬਦ ਵੀ ਨਹੀਂ ਕਿਹਾ, ਭਾਵੇਂ ਹੀ ਮੈਂ ਹਾਰ ਰਿਹਾ ਸੀ। ਮੈਂ ਹੋਰ ਵੀ ਬਿਹਤਰ ਸਰਵਿਸ ਕਰਨ ਦੇ ਸਮਰੱਥ ਸੀ ਕਿਉਂਕਿ ਸ਼ੁਰੂਆਤ ’ਚ ਮੈਂ ਓਨੀ ਚੰਗੀ ਸਰਵਿਸ ਨਹੀਂ ਕਰ ਪਾ ਰਿਹਾ ਸੀ ਪਰ ਹੌਲੀ-ਹੌਲੀ ਇਕ ਸੈੱਟ ਤੋਂ ਬਾਅਦ ਮੈਂ ਬਿਹਤਰ ਹੁੰਦਾ ਗਿਆ ਅਤੇ ਮੈਂ ਅਸਲ ’ਚ ਚੰਗਾ ਪ੍ਰਦਰਸ਼ਨ ਕੀਤਾ।
ਇੰਗਲੈਂਡ ਦੇ ਧਾਕੜ ਸਪਿੱਨਰ ਦੀ 20 ਸਾਲ ਦੀ ਉਮਰ ’ਚ ਮੌਤ, 2 ਹਫ਼ਤਿਆਂ ਬਾਅਦ ਸੀ ਜਨਮਦਿਨ
NEXT STORY