ਨਵੀਂ ਦਿੱਲੀ- ਰਣਜੀ ਟਰਾਫੀ ਟੂਰਨਾਮੈਂਟ 'ਚ ਗੇਂਦਬਾਜ਼ ਇਸ ਵਾਰ ਵਾਰ ਗੇਂਦਬਾਜ਼ੀ ਹੱਥ 'ਤੇ ਟੇਪ ਲਗਾ ਕੇ ਗੇਂਦਬਾਜ਼ੀ ਨਹੀਂ ਕਰ ਸਕਣਗੇ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵਲੋਂ ਇਸ ਸਬੰਧ 'ਚ ਨਵਾਂ ਨਿਯਮ ਬਣਾਇਆ ਹੈ।
ਇਹ ਵੀ ਪੜ੍ਹੋ : ਬੈਂਗਲੌਰ ਦੇ ਆਲਰਾਊਂਡਰ ਨੂੰ ਹੋਇਆ ਕੋਰੋਨਾ, 10.75 ਕਰੋੜ ਰੁਪਏ ਖ਼ਰਚ ਕਰਕੇ ਬਣਾਇਆ ਹੈ RCB ਦਾ ਹਿੱਸਾ
ਬੀ. ਸੀ. ਸੀ. ਆਈ. ਦੇ ਇਸ ਨਵੇਂ ਨਿਯਮ ਦੇ ਮੁਤਾਬਕ ਗੇਂਦਬਾਜ਼ ਨੂੰ ਕਿਸੇ ਵੀ ਕਾਰਨ ਤੋਂ ਉਸ ਹੱਥ 'ਤੇ ਟੇਪ ਲਗਾਉਣ ਦੀ ਇਜਾਜ਼ਤ ਨਹੀਂ ਹੋਵੇਗੀ, ਜਿਸ ਤੋਂ ਉਹ ਗੇਂਦਬਾਜ਼ੀ ਕਰਦਾ ਹੈ। ਗੇਂਦਬਾਜ਼ ਨੂੰ ਗੇਂਦਬਾਜ਼ੀ ਕਰਨ ਲਈ ਆਪਣੇ ਗੇਂਦਬਾਜ਼ੀ ਹੱਥ ਤੋਂ ਸਾਰੀਆਂ ਤਰ੍ਹਾਂ ਦੀਆਂ ਟੇਪ ਹਟਾਉਣੀਆਂ ਪੈਣਗੀਆਂ। ਇਸ 'ਚ ਕੋਈ ਛੂਟ ਨਹੀਂ ਦਿੱਤੀ ਜਾਵੇਗੀ। ਜੇਕਰ ਗੇਂਦਬਾਜ਼ ਦੇ ਹੱਥ 'ਤੇ ਕੋਈ ਪਲਾਸਟਰ ਲੱਗਾ ਹੈ ਤਾਂ ਇਹ ਸਕਿਨ ਜਾਂ ਉਸ ਦੇ ਜਿਹੇ ਰੰਗ ਦੀ ਤਰ੍ਹਾਂ ਹੋਣਾ ਚਾਹੀਦਾ ਹੈ ਜਾਂ ਅਜਿਹਾ ਹੋਣਾ ਚਾਹੀਦਾ ਹੈ ਜੋ ਬੱਲੇਬਾਜ਼ ਨੂੰ ਪਰੇਸ਼ਾਨ ਨਾ ਕਰੇ।
ਇਹ ਵੀ ਪੜ੍ਹੋ : ਕੋਹਲੀ ਦੀ ਖ਼ਰਾਬ ਫ਼ਾਰਮ 'ਤੇ ਰੋਹਿਤ ਨੇ ਦਿੱਤਾ ਬਿਆਨ, ਉਸ ਨੂੰ ਪਤਾ ਹੈ ਕਿ ਦਬਾਅ ਤੋਂ ਕਿਵੇਂ ਨਜਿੱਠਣਾ ਹੈ
ਬੀ. ਸੀ. ਸੀ. ਆਈ. ਨੇ ਇਸ ਤੋਂ ਇਲਾਵਾ ਇੰਜੁਰੀ ਬ੍ਰੇਕ ਦੀ ਸਮਾਂ ਹੱਦ ਵੀ ਚਾਰ ਮਿੰਟ ਤਕ ਸੀਮਿਤ ਕਰ ਦਿੱਤੀ ਹੈ। ਇਸ ਸਬੰਧ 'ਚ ਨਵਾਂ ਨਿਯਮ ਕਹਿੰਦਾ ਹੈ ਕਿ ਜੇਕਰ ਕੋਈ ਵੀ ਖਿਡਾਰੀ ਮੈਦਾਨ 'ਤੇ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਜਾਂਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਸੱਟ ਲਗਦੀ ਹੈ ਤੇ ਉਸ ਨੂੰ ਚਿਕਿਤਸਾ ਦੀ ਲੋੜ ਹੁੰਦੀ ਹੈ ਤਾਂ ਉਸ ਖਿਡਾਰੀ ਨੂੰ ਸੱਟ ਤੋਂ ਉੱਭਰਨ ਤੇ ਮੈਚ 'ਚ ਹਿੱਸਾ ਲੈਣ ਲਈ ਤਿਆਰ ਹੋਣ ਲਈ ਵਧ ਤੋਂ ਵਧ ਚਾਰ ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਜੇਕਰ ਉਸ ਨੂੰ ਇਸ ਤੋਂ ਜ਼ਿਆਦਾ ਸਮਾਂ ਚਾਹੀਦਾ ਹੈ ਤਾਂ ਉਸ ਨੂੰ ਮੈਦਾਨ ਛੱਡਣਾ ਹੋਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਬੈਂਗਲੌਰ ਦੇ ਆਲਰਾਊਂਡਰ ਨੂੰ ਹੋਇਆ ਕੋਰੋਨਾ, 10.75 ਕਰੋੜ ਰੁਪਏ ਖ਼ਰਚ ਕਰਕੇ ਬਣਾਇਆ ਹੈ RCB ਦਾ ਹਿੱਸਾ
NEXT STORY