ਮੁੰਬਈ- ਬਾਲੀਵੁੱਡ ਦੀ ਆਈਕਾਨਿਕ ਸਿੰਗਰ ਆਸ਼ਾ ਭੋਸਲੇ ਦੀ ਪੋਤੀ ਤੇ ਸਿੰਗਲ Zanai Bhosle ਇਨ੍ਹਾਂ ਦਿਨਾਂ 'ਚ ਆਪਣੀ ਡੇਟਿੰਗ ਲਾਈਫ ਨੂੰ ਲੈ ਕੇ ਚਰਚਾ 'ਚ ਬਣੀ ਹੋਈ ਹੈ। Zanai ਦਾ ਨਾਂ ਕੁਝ ਦਿਨਾਂ ਤੋਂ ਭਾਰਤੀ ਕ੍ਰਿਕਟਰ ਮੁਹੰਮਦ ਸਿਰਾਜ ਦੇ ਨਾਲ ਜੋੜਿਆ ਜਾ ਰਿਹਾ ਹੈ। ਦਰਅਸਲ, ਹਾਲ ਹੀ 'ਚ Zanai ਨੇ ਗ੍ਰੈਂਡ ਅੰਦਾਜ਼ 'ਚ ਆਪਣਾ 23ਵਾਂ ਬਰਥਡੇ ਸੈਲੀਬ੍ਰੇਟ ਕੀਤਾ ਸੀ। ਪਾਰਟੀ ਦੀ ਇਕ ਤਸਵੀਰ 'ਚ Zanai ਤੇ ਸਿਰਾਜ ਇਕ ਦੂਜੇ ਨਾਲ ਖਿੜ-ਖਿੜ ਕੇ ਹਸਦੇ ਤੇ ਮੁਸਕੁਰਾਉਂਦੇ ਦਿਸੇ ਸਨ।
ਇਹ ਵੀ ਪੜ੍ਹੋ : Cricket ਦਾ ਨਵਾਂ ਨਿਯਮ- 6 ਗੇਂਦਾਂ ਖਾਲੀ ਗਈਆਂ ਤਾਂ ਬੱਲੇਬਾਜ਼ OUT!
ਕ੍ਰਿਕਟਰ ਮੁਹੰਮਦ ਸਿਰਾਜ ਨਾਲ ਆਸ਼ਾ ਭੋਸਲੇ ਦੀ ਪੋਤੀ ਦੀ ਤਸਵੀਰ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ 'ਤੇ ਵੇਖਦੇ ਹੀ ਵੇਖਦੇ ਵਾਇਰਲ ਹੋ ਗਈ ਤੇ ਫਿਰ ਦੋਵਾਂ ਦੇ ਰਿਲੇਸ਼ਨਸ਼ਿਪ ਦੀਆਂ ਅਫਵਾਹਾਂ ਉੱਡਣ ਲੱਗੀਆਂ। ਅਜਿਹੇ 'ਚ Zanai ਨੇ ਮੁਹੰਮਦ ਸਿਰਾਜ ਨਾਲ ਆਪਣੀ ਡੇਟਿੰਗ ਦੀਆਂ ਖ਼ਬਰਾਂ ਤੇ ਰਿਐਕਟ ਕੀਤਾ ਤੇ ਸੱਚ ਦੱਸਿਆ ਹੈ। Zanai ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਮੁਹੰਮਦ ਸਿਰਾਜ ਨਾਲ ਆਪਣੀ ਵਾਇਰਲ ਤਸਵੀਰ ਸ਼ੇਅਰ ਕੀਤੀ ਹੈ, ਜਿਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ- ਮੇਰਾ ਪਿਆਰਾ ਭਰਾ।
ਇਹ ਵੀ ਪੜ੍ਹੋ : ਕ੍ਰਿਕਟਰ ਪੁੱਤ ਦੇ ਕਰੋੜਾਂ ਰੁਪਏ ਦੇ ਬੰਗਲੇ 'ਚ ਨਹੀਂ ਰਹਿਣਾ ਚਾਹੁੰਦੇ ਮਾਪੇ! ਆਪ ਦੱਸੀ ਵਜ੍ਹਾ
ਦੂਜੇ ਪਾਸੇ ਮੁਹੰਮਦ ਸਿਰਾਜ ਨੇ ਵੀ Zanai ਦੀ ਇੰਸਟਾ ਸਟੋਰੀ ਨੂੰ ਰੀ-ਸ਼ੇਅਰ ਕਰਕੇ ਲਿਖਿਆ-
ਮੇਰੀ ਬਹਿਨਾ ਕੇ ਜੈਸੀ ਕੋਈ ਬਹਿਨਾ ਨਹੀਂ
ਬਿਨਾ ਇਸ ਕੇ ਕਹੀਂ ਮੁਝੇ ਰਹਿਨਾ ਨਹੀਂ
ਜੈਸੇ ਹੈ ਚਾਂਦ ਸਿਤਾਰੋਂ ਮੇਂ
ਮੇਰੀ ਬਹਿਨਾ ਹੈ ਇਕ ਹਜ਼ਾਰੋਂ ਮੇਂ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਖਰੀਦਿਆ ਨਵਾਂ ਘਰ, ਕਰੋੜਾਂ 'ਚ ਹੈ ਕੀਮਤ, ਇੰਝ ਮਨਾਈ ਲੋਹੜੀ
Zanai Bhosle ਤੇ ਮੁਹੰਮਦ ਸਿਰਾਜ ਨੇ ਆਪਣੀ ਪੋਸਟ ਨਾਲ ਡੇਟਿੰਗ ਦੀਆਂ ਸਾਰੀਆਂ ਫੇਕ ਖ਼ਬਕਾਂ 'ਤੇ ਰੋਕ ਲਗਾ ਦਿੱਤੀ ਹੈ। ਦੋਵਾਂ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਦੋਵੇਂ ਇਕ-ਦੂਜੇ ਨੂੰ ਭੈਣ-ਭਰਾ ਮੰਨਦੇ ਹਨ।
Zanai Bhosle ਦੀ ਗੱਲ ਕਰੀਏ ਤਾਂ ਉਹ ਦਿੱਗਜ ਸਿੰਗਰ ਆਸ਼ਾ ਭੋਸਲੇ ਦੀ ਪੋਤੀ ਹੈ। Zanai ਖੁਦ ਵੀ ਇਕ ਸਿੰਗਰ ਹੈ। ਉਹ ਸ਼ਰਧਾ ਕਪੂਰ ਦੀ ਕਜ਼ਿਨ ਵੀ ਹੈ। Zanai ਹੁਣ ਛੇਤੀ ਹੀ ਬਾਲੀਵੁੱਡ 'ਚ ਆਪਣਾ ਐਕਟਿੰਗ ਡੈਬਿਊ ਕਰਨ ਵਾਲੀ ਹੈ। ਰਿਪੋਰਟਸ ਦੇ ਮੁਤਾਬਕ ਉਹ 'ਛੱਤਰਪਤੀ ਸ਼ਿਵਾਜੀ ਮਹਾਰਾਜ' ਫਿਲਮ 'ਚ ਦਿਸੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੰਬਈ ਸਿਟੀ ਐਫਸੀ ਨੇ ਮੋਹੰਮਡਨ ਐਸਸੀ ਨੂੰ 3-0 ਨਾਲ ਹਰਾਇਆ
NEXT STORY