ਸਪੋਰਟਸ ਡੈਸਕ- ਕ੍ਰਿਕਟ ਇਕ ਵਿਸ਼ਵ ਪ੍ਰਸਿੱਧ ਖੇਡ ਹੈ। ਇਹ ਲੋਕਾਂ 'ਚ ਇੰਨੀ ਮਸ਼ਹੂਰ ਹੈ ਕਿ ਟੂਰਨਾਮੈਂਟ ਦੌਰਾਨ ਇਸ ਦਾ ਰੋਮਾਂਚ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਕ੍ਰਿਕਟ ਕੌਮਾਂਤਰੀ ਪੱਧਰ, ਰਾਸ਼ਟਰੀ ਪੱਧਰ ਤੇ ਲੀਗ ਪੱਧਰ 'ਤੇ ਖੇਡੀ ਜਾਂਦੀ ਹੈ। ਕ੍ਰਿਕਟ ਦੁਨੀਆ ਦੀ ਇਕ ਬਹੁਤ ਹੀ ਲੋਕਪ੍ਰਿਯ ਖੇਡ ਹੈ।
ਇਹ ਵੀ ਪੜ੍ਹੋ : ਕ੍ਰਿਕਟਰ ਪੁੱਤ ਦੇ ਕਰੋੜਾਂ ਰੁਪਏ ਦੇ ਬੰਗਲੇ 'ਚ ਨਹੀਂ ਰਹਿਣਾ ਚਾਹੁੰਦੇ ਮਾਪੇ! ਆਪ ਦੱਸੀ ਵਜ੍ਹਾ
ਕ੍ਰਿਕਟ ਦੇ ਨਿਯਮ ਆਮ ਤੌਰ 'ਤੇ ਖੇਡ ਦੀ ਪ੍ਰਬੰਧਕ ਸੰਸਥਾ, ਆਈਸੀਸੀ ਵਲੋਂ ਬਣਾਏ ਜਾਂਦੇ ਹਨ। ਪਰ ਕਈ ਵਾਰ ਦੁਨੀਆ ਭਰ ਵਿਚ ਖੇਡੀਆਂ ਜਾ ਰਹੀਆਂ ਟੀ20 ਲੀਗਾਂ ਖੇਡ ਨੂੰ ਨੂੰ ਹੋਰ ਜ਼ਿਆਦਾ ਦਿਲਚਸਪ ਬਣਾਉਣ ਲਈ ਕੁਝ ਦਿਲਚਸਪ ਨਿਯਮ ਲੈ ਕੇ ਆਉਂਦੀਆਂ ਹਨ। ਹਾਲਾਂਕਿ ਇਹ ਸਿਰਫ ਲੀਗਾਂ 'ਚ ਵਰਤੇ ਜਾਂਦੇ ਹਨ ਤੇ ਇਨ੍ਹਾਂ ਦਾ ਕੌਮਾਂਤਰੀ ਕ੍ਰਿਕਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਨੇ ਖਰੀਦਿਆ ਨਵਾਂ ਘਰ, ਕਰੋੜਾਂ 'ਚ ਹੈ ਕੀਮਤ, ਇੰਝ ਮਨਾਈ ਲੋਹੜੀ
ਹੁਣ ਆਸਟ੍ਰੇਲੀਆ ਵਿਚ ਖੇਡੀ ਜਾਣ ਵਾਲੀ ਬਿਗ ਬੈਸ਼ ਲੀਗ ਚ ਅਗਲੇ ਸੀਜ਼ਨ ਲਈ ਕੁਝ ਨਿਯਮਾਂ 'ਤੇ ਚਰਚਾ ਕੀਤੀ ਜਾ ਰਹੀ ਹੈ। ਜੇਕਰ ਇਨ੍ਹਾਂ ਨੂੰ ਲਾਗੂ ਕੀਤਾ ਜਾਵੇ ਤਾਂ ਕ੍ਰਿਕਟ ਦਿਲਚਸਪ ਬਣ ਸਕਦਾ ਹੈ। ਇਸ ਦੇ ਮੁਤਾਬਕ ਬਿਗ ਬੈਸ਼ ਲੀਗ ਦੇ ਅਗਲੇ ਸੀਜ਼ਨ ਲਈ ਇਕ ਹੋਰ ਦਿਲਚਸਪ ਬਦਲਾਅ 'ਤੇ ਚਰਚਾ ਕੀਤੀ ਜਾ ਰਹੀ ਹੈ ਤੇ ਉਹ ਹੈ ਮੇਡਲ ਗੇਂਦਬਾਜ਼ੀ 'ਤੇ ਬਦਲਾਅ। ਇਸ ਦੇ ਤਹਿਤ, ਜੇਕਰ ਕੋਈ ਗੇਂਦਬਾਜ਼ ਲਗਾਤਾਰ 6 ਡਾਟ ਗੇਂਦਾਂ ਸੁੱਟਣ ਵਿਚ ਸਫਲ ਹੁੰਦਾ ਹੈ ਤਾਂ ਬੱਲੇਬਾਜ਼ ਨੂੰ ਆਊਟ ਐਲਾਨਿਆ ਜਾ ਸਕਦਾ ਹੈ। ਨਹੀਂ ਤਾਂ, ਥੋੜ੍ਹੇ ਬਦਲਾਅ ਨਾਲ, ਉਨ੍ਹਾਂ ਨੂੰ ਆਪਣੇ ਕੋਟੇ ਤੋਂ ਇਕ ਓਵਰ ਵੱਧ ਸੁੱਟਣ ਦੀ ਇਜਾਜ਼ਤ ਹੋਵੇਗੀ, ਭਾਵ 5ਵਾਂ ਓਵਰ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ICC ਸਟਾਰ ਇਲੈਵਨ 'ਚ 4 ਭਾਰਤੀਆਂ ਨੂੰ ਮਿਲੀ ਜਗ੍ਹਾ, ਜਾਣੋ ਕੌਣ ਬਣਿਆ ਕਪਤਾਨ
NEXT STORY