ਸੈਂਚੁਰੀਅਨ : ਭਾਰਤੀ ਟੀਮ ਨੂੰ ਸ਼ਨੀਵਾਰ ਨੂੰ ਉਸ ਸਮੇਂ ਕਰਾਰਾ ਝਟਕਾ ਲੱਗਾ ਜਦੋਂ ਗੇਂਦਬਾਜ਼ ਆਲਰਾਊਂਡਰ ਸ਼ਾਰਦੁਲ ਠਾਕੁਰ ਨੂੰ ਨੈੱਟ 'ਤੇ ਬੱਲੇਬਾਜ਼ੀ ਕਰਦੇ ਹੋਏ ਮੋਢੇ 'ਤੇ ਸੱਟ ਲੱਗ ਗਈ। ਇਸ ਗੱਲ ਦੀ ਸੰਭਾਵਨਾ ਹੈ ਕਿ ਉਹ ਕੇਪਟਾਊਨ 'ਚ 3 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਤੋਂ ਖੁੰਝ ਜਾਵੇਗਾ ਪਰ ਲੋੜ ਪੈਣ 'ਤੇ ਉਸ ਦੀ ਸੱਟ ਦੀ ਗੰਭੀਰਤਾ ਦਾ ਪਤਾ ਸਕੈਨ ਕਰਕੇ ਲਗਾਇਆ ਜਾਵੇਗਾ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਸ ਦੀ ਸੱਟ ਲਈ ਸਕੈਨ ਦੀ ਲੋੜ ਹੈ ਜਾਂ ਨਹੀਂ। ਪਰ ਠਾਕੁਰ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਨੈੱਟ ਸੈਸ਼ਨ ਦੌਰਾਨ ਗੇਂਦਬਾਜ਼ੀ ਵੀ ਨਹੀਂ ਕਰ ਸਕੇ।
ਇਹ ਵੀ ਪੜ੍ਹੋ- ਸੀਨੀਅਰ ਰਾਸ਼ਟਰੀ ਜਿਮਾਨਸਟਿਕ ਚੈਂਪੀਅਨਸ਼ਿਪ ’ਚ 8 ਸਾਲ ਬਾਅਦ ਹਿੱਸਾ ਲਵੇਗੀ ਦੀਪਾ
ਠਾਕੁਰ ਸਭ ਤੋਂ ਪਹਿਲਾਂ ਥਰੋਡਾਊਨ ਨੈੱਟ 'ਤੇ ਪਹੁੰਚਣ ਵਾਲੇ ਸਨ ਅਤੇ ਜਦੋਂ ਉਹ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਤੋਂ ਥ੍ਰੋਡਾਊਨ ਤੋਂ ਗੇਂਦ ਦਾ ਸਾਹਮਣਾ ਕਰ ਰਹੇ ਸਨ ਤਾਂ ਗੇਂਦ ਉਨ੍ਹਾਂ ਦੇ ਖੱਬੇ ਮੋਢੇ 'ਤੇ ਲੱਗੀ। ਇਹ ਨੈੱਟ ਸੈਸ਼ਨ ਸ਼ੁਰੂ ਹੋਣ ਤੋਂ 15 ਮਿੰਟ ਬਾਅਦ ਹੋਇਆ। ਪਹਿਲੇ ਟੈਸਟ ਦੀ ਦੂਜੀ ਪਾਰੀ ਦੌਰਾਨ ਠਾਕੁਰ ਸ਼ਾਰਟ ਗੇਂਦ ਦਾ ਬਚਾਅ ਨਹੀਂ ਕਰ ਸਕੇ। ਗੇਂਦ ਉਸ ਨੂੰ ਲੱਗਦੇ ਹੀ ਉਹ ਦਰਦ ਨਾਲ ਚੀਕਿਆ। ਪਰ ਮੁੰਬਈ ਦੇ ਇਸ ਆਲਰਾਊਂਡਰ ਨੇ ਨੈੱਟ 'ਤੇ ਬੱਲੇਬਾਜ਼ੀ ਜਾਰੀ ਰੱਖੀ।
ਇਹ ਵੀ ਪੜ੍ਹੋ- ਪਹਿਲਾ ਵਨਡੇ ਗਵਾ ਕੇ ਬੋਲੀ ਹਰਮਨਪ੍ਰੀਤ ਕੌਰ-ਅਸੀਂ ਫੀਲਡਿੰਗ 'ਚ ਪਿੱਛੇ ਰਹਿ ਗਏ
ਬੱਲੇਬਾਜ਼ੀ ਖਤਮ ਕਰਨ ਤੋਂ ਬਾਅਦ ਫਿਜ਼ੀਓ ਨੇ ਉਸ ਦੇ ਮੋਢੇ 'ਤੇ ਆਈਸ ਪੈਕ ਲਗਾ ਦਿੱਤਾ ਅਤੇ ਉਨ੍ਹਾਂ ਨੇ ਦੁਬਾਰਾ ਨੈੱਟ 'ਤੇ ਅਭਿਆਸ ਨਹੀਂ ਕੀਤਾ। ਇਹ ਹਲਕੀ ਸੱਟ ਹੋ ਸਕਦੀ ਹੈ ਪਰ ਇਹ ਦੇਖਣਾ ਬਾਕੀ ਹੈ ਕਿ ਸੱਟ ਕਿੰਨੀ ਜਲਦੀ ਠੀਕ ਹੋ ਜਾਂਦੀ ਹੈ। ਠਾਕੁਰ ਨੇ ਪਹਿਲੇ ਟੈਸਟ 'ਚ ਸਿਰਫ 19 ਓਵਰਾਂ 'ਚ 100 ਤੋਂ ਜ਼ਿਆਦਾ ਦੌੜਾਂ ਦਿੱਤੀਆਂ ਸਨ ਅਤੇ ਬੱਲੇਬਾਜ਼ੀ 'ਚ ਉਨ੍ਹਾਂ ਦਾ ਪ੍ਰਦਰਸ਼ਨ ਚੰਗਾ ਨਹੀਂ ਰਿਹਾ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸੜਕ ਹਾਦਸੇ ਦੇ ਇਕ ਸਾਲ ਹੋਣ 'ਤੇ ਰਿਸ਼ਭ ਪੰਤ ਨੇ ਵਰਕਆਊਟ ਦੌਰਾਨ ਦਿਖਾਏ ਸੱਟ ਦੇ ਨਿਸ਼ਾਨ
NEXT STORY