ਸਪੋਰਟਸ ਡੈਸਕ— ਸਟਾਰ ਭਾਰਤੀ ਵਿਕਟਕੀਪਰ-ਬੱਲੇਬਾਜ਼ ਅਤੇ ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ, ਜੋ ਕਿ ਇਕ ਮੰਦਭਾਗੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਸੀ, ਲੰਬੇ ਬ੍ਰੇਕ ਤੋਂ ਬਾਅਦ ਪ੍ਰਤੀਯੋਗੀ ਕ੍ਰਿਕਟ 'ਚ ਵਾਪਸੀ ਕਰਨ ਲਈ ਤਿਆਰ ਨਜ਼ਰ ਆ ਰਿਹਾ ਹੈ। ਆਪਣੀ ਤਿਆਰੀ ਦਾ ਸੰਕੇਤ ਦਿੰਦੇ ਹੋਏ ਪੰਤ ਨੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਪੋਸਟ ਕੀਤੀ ਹੈ ਜਿਸ ਵਿਚ ਉਨ੍ਹਾਂ ਨੇ ਪੈਰਾਂ ਦੀ ਕਸਰਤ ਕਰਦੇ ਹੋਏ ਇਕ ਫੋਟੋ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਪੰਤ ਪਿਛਲੇ ਸਾਲ 29 ਦਸੰਬਰ ਨੂੰ ਕਾਰ ਹਾਦਸੇ ਦਾ ਸ਼ਿਕਾਰ ਹੋਏ ਸਨ। ਉਨ੍ਹਾਂ ਨੇ ਆਪਣੀ ਸਿਹਤਯਾਬੀ ਬਾਰੇ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।
ਇਹ ਵੀ ਪੜ੍ਹੋ- ਸੀਨੀਅਰ ਰਾਸ਼ਟਰੀ ਜਿਮਾਨਸਟਿਕ ਚੈਂਪੀਅਨਸ਼ਿਪ ’ਚ 8 ਸਾਲ ਬਾਅਦ ਹਿੱਸਾ ਲਵੇਗੀ ਦੀਪਾ
ਪੰਤ ਹੁਣ ਆਈ.ਪੀ.ਐੱਲ 2024 'ਚ ਸਿੱਧੀ ਵਾਪਸੀ ਕਰਦੇ ਨਜ਼ਰ ਆਉਣਗੇ। ਪੰਤ ਨੂੰ ਆਈ.ਪੀ.ਐੱਲ ਨਿਲਾਮੀ ਦੌਰਾਨ ਵੀ ਦੇਖਿਆ ਗਿਆ ਸੀ ਜਿੱਥੇ ਉਹ ਖਿਡਾਰੀਆਂ ਲਈ ਬੋਲੀ ਲਗਾਉਂਦੇ ਹੋਏ ਨਜ਼ਰ ਆਏ ਸਨ। ਉਹ ਆਈਪੀਐੱਲ 'ਚ ਵਾਪਸੀ 'ਤੇ ਵੀ ਕਾਫੀ ਆਤਮਵਿਸ਼ਵਾਸ ਨਾਲ ਭਰਿਆ ਨਜ਼ਰ ਆ ਰਿਹਾ ਸੀ। ਉਹ ਅਕਸਰ ਆਪਣੇ ਕ੍ਰਿਕਟ ਅਭਿਆਸ ਅਤੇ ਵਰਕਆਊਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੂੰ ਮਹਿੰਦਰ ਸਿੰਘ ਧੋਨੀ ਨਾਲ ਪਾਰਟੀ ਕਰਦੇ ਦੇਖਿਆ ਗਿਆ।
ਇਹ ਵੀ ਪੜ੍ਹੋ- ਪਹਿਲਾ ਵਨਡੇ ਗਵਾ ਕੇ ਬੋਲੀ ਹਰਮਨਪ੍ਰੀਤ ਕੌਰ-ਅਸੀਂ ਫੀਲਡਿੰਗ 'ਚ ਪਿੱਛੇ ਰਹਿ ਗਏ
ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਸੀ ਜਦੋਂ ਇਹ ਖੁਲਾਸਾ ਹੋਇਆ ਸੀ ਕਿ ਪੰਤ ਨਾਲ ਸਾਬਕਾ ਅੰਡਰ-19 ਖਿਡਾਰੀ ਨੇ 1.63 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਸੀ। 25 ਸਾਲਾ ਅਪਰਾਧੀ ਮ੍ਰਿਣਾਕ ਸਿੰਘ ਨੂੰ ਸੋਮਵਾਰ ਨੂੰ ਦਿੱਲੀ ਪੁਲਸ ਨੇ ਗ੍ਰਿਫਤਾਰ ਕੀਤਾ ਸੀ। ਪੰਤ ਦੇ ਵਕੀਲ ਏਕਲਵਯ ਦਿਵੇਦੀ ਨੇ ਕਿਹਾ ਕਿ ਵਿਕਟਕੀਪਰ-ਬੱਲੇਬਾਜ਼ ਨੇ ਇਕ ਕਾਰੋਬਾਰ ਸ਼ੁਰੂ ਕੀਤਾ ਸੀ ਜਿਸ ਵਿਚ ਉਨ੍ਹਾਂ ਨੇ ਪੈਸਾ ਲਗਾਇਆ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਨ੍ਹਾਂ ਦਾ ਨੁਕਸਾਨ ਹੋਵੇਗਾ। ਸਿੰਘ ਨੂੰ ਪੰਤ ਲਈ ਮਹਿੰਗੀਆਂ ਘੜੀਆਂ ਅਤੇ ਗਹਿਣੇ ਖਰੀਦਣ ਦਾ ਕੰਮ ਸੌਂਪਿਆ ਗਿਆ ਸੀ। ਉਹ ਮਹਿੰਗੀਆਂ ਘੜੀਆਂ ਅਤੇ ਗਹਿਣੇ ਵਾਪਸ ਨਹੀਂ ਕਰ ਸਕਿਆ ਅਤੇ ਪੰਤ ਨੂੰ 1.63 ਕਰੋੜ ਰੁਪਏ ਦਾ ਕਾਨੂੰਨੀ ਨੋਟਿਸ ਮਿਲਿਆ।
ਸਿੰਘ ਨੇ ਪੰਤ ਨੂੰ ਕਰਜ਼ਾ ਮੋੜਨ ਲਈ ਚੈੱਕ ਦਿੱਤਾ ਸੀ ਜੋ ਬਾਊਂਸ ਹੋ ਗਿਆ ਸੀ। ਸਿੰਘ 'ਤੇ ਜੁਲਾਈ 2022 'ਚ ਤਾਜ ਹੋਟਲ 'ਚ ਇਕ ਹਫਤੇ ਤੱਕ ਰੁਕਣ ਤੋਂ ਬਾਅਦ 5.53 ਲੱਖ ਰੁਪਏ ਦਾ ਬਿੱਲ ਅਦਾ ਨਾ ਕਰਨ ਦਾ ਵੀ ਦੋਸ਼ ਹੈ। ਸਿੰਘ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਸਪਾਂਸਰ ਐਡੀਡਾਸ ਇਹ ਪੈਸਾ ਦੇਵੇਗਾ। ਜਦੋਂ ਉਹ ਪੈਸੇ ਨਾ ਦੇ ਸਕਿਆ ਤਾਂ ਹੋਟਲ ਮੈਨੇਜਮੈਂਟ ਅਦਾਲਤ ਪਹੁੰਚ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਭਾਰਤ ਦੀ ਨਵੀਂ ਉੱਭਰਦੀ ਮਹਿਲਾ ਹਾਕੀ ਖਿਡਾਰਨ ਮੁਮਤਾਜ ਖਾਨ
NEXT STORY