ਨਵੀਂ ਦਿੱਲੀ- ਦੱਖਣੀ ਅਫਰੀਕਾ ਵਿਰੁੱਧ ਡਬਲਿਨ ਦੇ ਮੈਦਾਨ 'ਤੇ ਖੇਡੇ ਗਏ ਦੂਜੇ ਵਨ ਡੇ ਮੈਚ ਵਿਚ ਆਇਰਲੈਂਡ ਦੇ ਕਪਤਾਨ ਐਂਡੀ ਬਾਲਬਰਨੀ ਨੇ ਸੈਂਕੜਾ ਲਗਾ ਕੇ ਆਪਣੀ ਟੀਮ ਨੂੰ ਮਜ਼ਬੂਤ ਸਕੋਰ ਤੱਕ ਪਹੁੰਚਾ ਦਿੱਤਾ। ਐਂਡੀ ਹੁਣ ਆਇਰਲੈਂਡ ਦੇ ਅਜਿਹੇ ਪਹਿਲੇ ਕਪਤਾਨ ਬਣ ਗਏ ਹਨ ਜਿਨ੍ਹਾਂ ਨੇ ਦੱਖਣੀ ਅਫਰੀਕਾ ਦੇ ਵਿਰੁੱਧ ਸੈਂਕੜਾ ਲਗਾਇਆ। ਪਾਲ ਸਟਰਲਿੰਗ ਦੇ ਨਾਲ ਸਲਾਮੀ ਬੱਲੇਬਾਜ਼ੀ ਕਰਨ ਉਤਰੇ ਐਂਡੀ ਨੇ ਪਹਿਲੇ ਵਿਕਟ ਦੇ ਲਈ 63 ਦੌੜਾਂ ਦੀ ਸਾਂਝੇਦਾਰੀ ਕੀਤੀ। ਸਟਰਲਿੰਗ ਦੇ ਆਊਟ ਹੋਣ ਤੋਂ ਬਾਅਦ ਉਨ੍ਹਾਂ ਨੇ ਐਂਡੀ ਮੈਕਬ੍ਰੀਨ, ਹੈਰੀ ਦੇ ਨਾਲ ਸਾਂਝੇਦਾਰੀ ਨਿਭਾਈ।
ਇਹ ਖ਼ਬਰ ਪੜ੍ਹੋ- ਮਿਤਾਲੀ ਨੂੰ ICC ਵਨ ਡੇ ਰੈਂਕਿੰਗ 'ਚ ਹੋਇਆ ਨੁਕਸਾਨ, ਹੁਣ ਚੋਟੀ 'ਤੇ ਹੈ ਇਹ ਬੱਲੇਬਾਜ਼
ਐਂਡੀ ਨੇ ਇਸ ਦੌਰਾਨ ਕ੍ਰੀਜ਼ ਦਾ ਇਕ ਪਾਸਾ ਸੰਭਾਲ ਰੱਖਿਆ। ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ, ਐਨਰਿਕ, ਐਡੇਲ ਫੁਲਵਾਕਯੋ ਦੀਆਂ ਗੇਂਦਾਂ ਦਾ ਸਾਹਮਣਾ ਕੀਤਾ ਅਤੇ 117 ਗੇਂਦਾਂ ਵਿਚ 102 ਦੌੜਾਂ ਦੇ ਨਾਲ 10 ਚੌਕੇ ਤੇ 2 ਛੱਕੇ ਲਗਾਏ। ਹੈਰੀ ਇਸ ਦੌਰਾਨ ਵਧੀਆ ਲੈਅ ਵਿਚ ਦਿਖੇ। ਉਨ੍ਹਾਂ ਨੇ 68 ਗੇਂਦਾਂ ਵਿਚ 6 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 79 ਦੌੜਾਂ ਬਣਾਈਆਂ। ਆਇਰਲੈਂਡ ਦੇ ਡਾਕਰੈਲ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕੀਤੀ। ਆਖਰੀ ਓਵਰਾਂ ਵਿਚ ਉਨ੍ਹਾਂ ਨੇ ਤੇਜ਼ੀ ਨਾਲ ਦੌੜਾਂ ਬਣਾਈਆਂ। ਡਾਕਰੈਲ ਨੇ 23 ਗੇਂਦਾਂ ਵਿਚ ਪੰਜ ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 45 ਦੌੜਾਂ ਬਣਾਈਆਂ ਅਤੇ ਟੀਮ ਦਾ ਸਕੋਰ 290 ਤੱਕ ਪਹੁੰਚਾ ਦਿੱਤਾ।
ਇਹ ਖ਼ਬਰ ਪੜ੍ਹੋ- ਗੇਲ ਨੇ ਟੀ20 ਕ੍ਰਿਕਟ 'ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਬੱਲੇਬਾਜ਼
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
2008 ਤੋਂ ਲੈ ਕੇ 2021 ਤੱਕ ਬਹੁਤ ਬਦਲ ਗਿਆ ਵਿਰਾਟ ਕੋਹਲੀ ਦਾ ਲਾਈਫ ਸਟਾਈਲ
NEXT STORY