ਨਵੀਂ ਦਿੱਲੀ, (ਬਿਊਰੋ)— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਬੇਟੇ ਅਰਜੁਨ ਤੇਂਦੁਲਕਰ ਵੀ ਇਨ੍ਹਾਂ ਦਿਨਾਂ 'ਚ ਆਪਣੇ ਦਮਦਾਰ ਪ੍ਰਦਰਸ਼ਨ ਦੀ ਵਜ੍ਹਾ ਨਾਲ ਸੁਰਖੀਆਂ ਵਿੱਚ ਛਾਏ ਹੋਏ ਹਨ । ਸਚਿਨ ਜਿੱਥੇ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਦਾ ਦਿਲ ਜਿੱਤਣ ਦਾ ਦਮ ਰੱਖਦੇ ਸਨ ਤਾਂ ਉਥੇ ਹੀ ਅਰਜੁਨ ਦੀ ਕਾਬਲੀਅਤ ਉਨ੍ਹਾਂ ਦੀ ਗੇਂਦਬਾਜ਼ੀ ਹੈ । ਇਸ ਸਮੇਂ ਅਰਜੁਨ ਤੇਂਦੁਲਕਰ ਮੁੰਬਈ ਵੱਲੋਂ ਖੇਡਦੇ ਹੋਏ ਕੂਚ ਬੇਹਾਰ ਟਰਾਫੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ । ਹਾਲ ਵਿੱਚ ਅਸਮ ਅਤੇ ਮੁੰਬਈ ਵਿਚਾਲੇ ਖੇਡੇ ਗਏ ਮੈਚ ਵਿੱਚ ਅਰਜੁਨ ਤੇਂਦੁਲਕਰ ਨੇ ਮੁੰਬਈ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਹੈ । ਮੁੰਬਈ ਨੇ ਟਾਸ ਜਿੱਤਕੇ ਪਹਿਲਾਂ ਅਸਮ ਨੂੰ ਬੱਲੇਬਾਜ਼ੀ ਲਈ ਸੱਦਾ ਦਿੱਤਾ । ਅਸਮ ਦੀ ਪੂਰੀ ਟੀਮ ਸਿਦਾਕ ਸਿੰਘ ਦੀ ਗੇਂਦਬਾਜ਼ੀ ਦਾ ਤੋੜ ਨਹੀਂ ਕੱਢ ਸਕੀ ਅਤੇ ਸਿਰਫ਼ 94 ਦੌੜਾਂ ਉੱਤੇ ਹੀ ਢੇਰ ਹੋ ਗਈ । ਮੁੰਬਈ ਵੱਲੋਂ ਪਹਿਲੀ ਪਾਰੀ ਵਿੱਚ ਸਿਦਾਕ ਸਿੰਘ ਨੇ ਪੰਜ ਵਿਕਟਾਂ ਆਪਣੇ ਨਾਂ ਕੀਤੀਆਂ । ਸੌਰਵ ਸਾਹਾ ਨੇ ਅਸਮ ਵਲੋਂ ਅਰਧ ਸੈਂਕੜਾ ਜ਼ਰੂਰ ਲਗਾਇਆ । ਪਰ ਉਨ੍ਹਾਂ ਨੂੰ ਛੱਡਕੇ ਕੋਈ ਵੀ ਬੱਲੇਬਾਜ਼ ਕਰੀਜ਼ ਉੱਤੇ ਜ਼ਿਆਦਾ ਸਮੇ ਤੱਕ ਟਿਕ ਨਹੀਂ ਸਕਿਆ ।
ਇਸ ਦੇ ਬਾਅਦ ਮੁੰਬਈ ਨੇ ਅਸਮ ਦੀਆਂ 94 ਦੌੜਾਂ ਦੇ ਜਵਾਬ ਵਿੱਚ 357 ਦੌੜਾਂ ਬਣਾ ਦਿੱਤੀਆਂ । ਮੁੰਬਈ ਲਈ ਵਰੁਣ ਲਵਾਂਡੇ ਨੇ ਸਭ ਤੋਂ ਜ਼ਿਆਦਾ 118 ਦੌੜਾਂ ਬਣਾਈਆਂ । ਜਦਕਿ ਮੈਚ ਬਚਾਉਣ ਲਈ ਅਸਮ ਦੀ ਟੀਮ ਦੂਜੀ ਪਾਰੀ ਵਿੱਚ ਵੀ ਬੈਕਫੁਟ ਉੱਤੇ ਨਜ਼ਰ ਆਈ । ਟੀਮ ਵੱਲੋਂ ਕੋਈ ਵੀ ਬੱਲੇਬਾਜ਼ ਲੰਬੀ ਪਾਰੀ ਖੇਡਣ ਵਿੱਚ ਕਾਮਯਾਬ ਨਹੀਂ ਹੋ ਸਕਿਆ । ਜਦਕਿ ਮੁੰਬਈ ਵੱਲੋਂ ਇਸ ਵਾਰ ਅਰਜੁਨ ਤੇਂਦੁਲਕਰ ਨੇ ਅਸਮ ਦੇ ਬੱਲੇਬਾਜ਼ਾਂ 'ਤੇ ਆਪਣਾ ਕਹਿਰ ਵਰ੍ਹਾਇਆ ।
ਅਰਜੁਨ ਨੇ 15 ਓਵਰਾਂ ਵਿੱਚ 44 ਦੌੜਾਂ ਦੇ ਕੇ 4 ਵਿਕਟ ਝਟਕੇ ਅਤੇ ਆਪਣੀ ਟੀਮ ਨੂੰ ਅਸਮ ਉੱਤੇ ਇੱਕ ਪਾਰੀ ਅਤੇ 154 ਦੌੜਾਂ ਨਾਲ ਜਿੱਤ ਦਿਵਾ ਦਿੱਤੀ । ਅਰਜੁਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਅੱਗੇ ਅਸਮ ਦੀ ਟੀਮ ਨੇ ਦੂਜੀ ਪਾਰੀ ਵਿੱਚ ਵੀ ਖ਼ਰਾਬ ਬੱਲੇਬਾਜ਼ੀ ਕੀਤੀ ਅਤੇ ਉਨ੍ਹਾਂ ਦੀ ਪੂਰੀ ਟੀਮ 109 ਦੌੜਾਂ ਉੱਤੇ ਆਲਆਉਟ ਹੋ ਗਈ । ਪਿਛਲੇ ਮਹੀਨੇ ਇਸੇ ਟੂਰਨਾਮੈਂਟ ਵਿੱਚ ਅਰਜੁਨ ਨੇ ਮੱਧਪ੍ਰਦੇਸ਼ ਦੇ ਖਿਲਾਫ ਵੀ ਪੰਜ ਵਿਕਟ ਆਪਣੇ ਨਾਂ ਕੀਤੇ ਸਨ ।
ਭਾਰਤ ਦੀ ਬੇਟੀ ਮਿਤਾਲੀ ਰਾਜ ਨੇ ਬਿਆਨ ਕੀਤਾ ਆਪਣੀ ਜ਼ਿੰਦਗੀ ਦਾ ਦਰਦ
NEXT STORY