ਨਵੀਂ ਦਿੱਲੀ— ਕ੍ਰਿਕਟ ਦੇ 'ਭਗਵਾਨ' ਦੇ ਨਾਂ ਨਾਲ ਮਸ਼ਹੂਰ ਸਚਿਨ ਤੇਂਦੁਲਕਰ ਨੇ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤਕ ਕ੍ਰਿਕਟ ਖੇਡਿਆ। ਦੁਨੀਆ ਦੇ ਮਹਾਨ ਬੱਲੇਬਾਜ਼ਾਂ 'ਚ ਸ਼ੁਮਾਰ ਸਚਿਨ ਤੇਂਦੁਲਕਰ ਦੀ ਬੱਲੇਬਾਜ਼ੀ ਦੇਖ ਕੇ ਕੋਈ ਵੀ ਉਨ੍ਹਾਂ ਦਾ ਮੁਰੀਦ ਹੋ ਜਾਂਦਾ ਸੀ। ਵਿਸ਼ਵ ਕ੍ਰਿਕਟ 'ਚ ਉਨ੍ਹਾਂ ਦੇ ਨਾਲ ਖੇਡਣ ਵਾਲੇ ਸ਼ਾਇਦ ਹੀ ਕਿਸੇ ਗੇਂਦਬਾਜ਼ ਨੇ ਉਨ੍ਹਾਂ ਦੀ ਤਾਰੀਫ ਨਹੀਂ ਕੀਤੀ ਹੋਵੇਗੀ। ਸਚਿਨ ਦੇ 24 ਸਾਲ ਦੇ ਲੰਬੇ ਕਰੀਅਰ 'ਚ ਦੁਨੀਆ ਦੇ ਸਾਰੇ ਧਾਕੜ ਗੇਂਦਬਾਜ਼ਾਂ ਦਾ ਸੁਪਨਾ ਇਸ ਮਹਾਨ ਕ੍ਰਿਕਟਰ ਦਾ ਵਿਕਟ ਹਾਸਲ ਕਰਨਾ ਹੁੰਦਾ ਸੀ। ਆਸਟਰੇਲੀਆ ਦੇ ਸਾਬਕਾ ਸਪਿਨਰ ਬ੍ਰੈਡ ਹਾਗ ਨੇ ਸਚਿਨ ਨਾਲ ਜੁੜਿਆ ਇਕ ਹਿੱਸਾ ਦੱਸਿਆ ਸੀ ਕਿ ਜਿਸ 'ਚ ਉਨ੍ਹਾਂ ਦੀ ਮਹਾਨਤਾ ਦੇ ਨਾਲ ਗ਼ਲਤੀ ਨਾ ਦੁਹਰਾਉਣ ਦੀ ਗੱਲ ਪਤਾ ਚਲਦੀ ਹੈ।
ਹਾਗ ਤੋਂ ਸਚਿਨ ਦਾ ਆਟੋਗ੍ਰਾਫ ਲੈਣ ਦਾ ਕਿੱਸਾ

ਇਕ ਅੰਗਰੇਜ਼ੀ ਵੈੱਬਸਾਈਟ 'ਤੇ ਬ੍ਰੈਡ ਹਾਗ ਨੇ ਸਾਲ 2013 'ਚ 2007 ਦੇ ਦੌਰੇ ਦਾ ਕਿੱਸਾ ਸ਼ੇਅਰ ਕੀਤਾ ਸੀ। ਉਨ੍ਹਾਂ ਨੇ ਇਸ ਦੇ ਬਾਰੇ 'ਚ ਲਿਖਿਆ ਸੀ ਕਿ ਕਿਵੇਂ ਉਹ ਸਚਿਨ ਦਾ ਵਿਕਟ ਹਾਸਲ ਕਰਨ ਦੇ ਬਾਅਦ ਉਨ੍ਹਾਂ ਦੇ ਕੋਲ ਆਟੋਗ੍ਰਾਫ ਲੈਣ ਗਏ ਸਨ। ਸਚਿਨ ਨੂੰ ਹੈਦਰਾਬਾਦ ਦੇ ਰਾਜੀਵ ਗਾਂਧੀ ਕੌਮਾਂਤਰੀ ਸਟੇਡੀਅਮ 'ਚ 5 ਅਕਤੂਬਰ 2007 ਨੂੰ ਖੇਡੇ ਗਏ ਵਨ-ਡੇ ਮੁਕਾਬਲੇ 'ਚ ਹਾਗ ਨੇ ਬੋਲਡ ਕੀਤਾ ਸੀ। ਮੈਚ ਜਿੱਤਣ ਦੇ ਬਾਅਦ ਉਹ ਸਚਿਨ ਤੋਂ ਆਟੋਗ੍ਰਾਫ ਲੈਣ ਗਏ ਸਨ। ਸਚਿਨ ਨੇ ਬਹੁਤ ਹੀ ਸਾਦਗੀ ਨਾਲ ਆਟੋਗ੍ਰਾਫ ਦਿੱਤਾ ਪਰ ਆਟੋਗ੍ਰਾਫ ਦੇ ਨਾਲ ਇਹ ਵੀ ਲਿਖਿਆ ਕਿ ਹੁਣ ਅਗਲੀ ਵਾਰ ਉਨ੍ਹਾਂ ਨੂੰ ਅਜਿਹਾ ਮੌਕਾ ਨਹੀਂ ਦੇਣਗੇ। ਸਚਿਨ ਨੇ ਆਟੋਗ੍ਰਾਫ ਦਿੰਦੇ ਹੋਏ ਇਹ ਵੀ ਲਿਖਿਆ ਸੀ, "Never again mate!".
2007 'ਚ ਭਾਰਤ ਦੌਰੇ 'ਤੇ ਸਚਿਨ ਨੂੰ ਕੀਤਾ ਸੀ ਬੋਲਡ

ਭਾਰਤ ਦਾ ਦੌਰਾ ਕਰ ਰਹੀ ਆਸਟਰੇਲੀਆਈ ਕ੍ਰਿਕਟ ਟੀਮ 7 ਮੈਚਾਂ ਦੀ ਵਨ-ਡੇ ਸੀਰੀਜ਼ 'ਚ 1-0 ਨਾਲ ਅੱਗੇ ਚਲ ਰਹੀ ਸੀ। ਸੀਰੀਜ਼ ਦਾ ਤੀਜਾ ਮੈਚ ਹੈਦਰਾਬਾਦ 'ਚ ਖੇਡਿਆ ਗਿਆ ਸੀ। ਆਸਟਰੇਲੀਆ ਨੇ ਭਾਰਤ ਸਾਹਮਣੇ 291 ਦੌੜਾਂ ਦਾ ਟੀਚਾ ਰਖਿਆ ਸੀ। ਭਾਰਤ ਲਈ ਪਾਰੀ ਦੀ ਸ਼ੁਰੂਆਤ ਕਰਨ ਸਚਿਨ ਅਤੇ ਗੌਤਮ ਗੰਭੀਰ ਉਤਰੇ ਸਨ। ਗੰਭੀਰ ਸਿਰਫ 6 ਦੌੜਾਂ ਬਣਾ ਕੇ ਆਊਟ ਹੋਏ ਸਨ ਅਤੇ ਸਚਿਨ ਨੇ ਪਾਰੀ ਸੰਭਾਲਦੇ ਹੋਏ 43 ਦੌੜਾਂ ਬਣਾਈਆਂ ਸਨ। ਇਸ ਸਕੋਰ 'ਤੇ ਹਾਗ ਨੇ ਸਚਿਨ ਨੂੰ ਫਿਰਕੀ ਨਾਲ ਝਕਾਨੀ (ਚਕਮਾ) ਦਿੰਦੇ ਹੋਏ ਬੋਲਡ ਕੀਤਾ ਸੀ। ਇਹ ਵਿਕਟ ਹਾਗ ਦੇ ਕਰੀਅਰ ਲਈ ਸਭ ਤੋਂ ਯਾਦਗਾਰ ਹੈ। ਆਸਟਰੇਲੀਆ ਨੇ ਇਹ ਮੈਚ 47 ਦੌੜਾਂ ਨਾਲ ਜਿੱਤਿਆ ਸੀ।
ਭਾਰਤੀ ਟੀਮ ਦਾ ਇਕ ਸ਼ਰਮਨਾਕ ਰਿਕਾਰਡ, ਇਸ ਦੇਸ਼ 'ਚ ਅੱਜ ਤਕ ਨਹੀਂ ਜਿੱਤੀ ਟੈਸਟ ਸੀਰੀਜ਼
NEXT STORY