ਨਵੀਂ ਦਿੱਲੀ (ਭਾਸ਼ਾ) - ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੋਮਵਾਰ ਨੂੰ ਰਾਸ਼ਟਰਪਤੀ ਭਵਨ ’ਚ ਆਜ਼ਾਦ ਭਾਰਤ ਦੇ ਪਹਿਲੇ ਅਤੇ ਇਕਲੌਤੇ ਭਾਰਤੀ ਗਵਰਨਰ ਜਨਰਲ ਚੱਕਰਵਰਤੀ ਰਾਜਗੋਪਾਲਾਚਾਰੀ ਦੇ ਬੁੱਤ ਦੀ ਘੁੰਢ-ਚੁਕਾਈ ਕੀਤੀ। ਰਾਸ਼ਟਰਪਤੀ ਸਕੱਤਰੇਤ ਨੇ ਕਿਹਾ ਕਿ ਇਹ ਪਹਿਲ ਬਸਤੀਵਾਦੀ ਮਾਨਸਿਕਤਾ ਦੇ ਨਿਸ਼ਾਨਾਂ ਨੂੰ ਮਿਟਾਉਣ ਦੀ ਦਿਸ਼ਾ ’ਚ ਚੁੱਕੇ ਜਾ ਰਹੇ ਕਦਮਾਂ ਦੀ ਲੜੀ ਦਾ ਹਿੱਸਾ ਹੈ। ਰਾਸ਼ਟਰਪਤੀ ਭਵਨ ’ਚ ਅਸ਼ੋਕ ਮੰਡਪ ਦੇ ਕੋਲ ਰਾਜਗੋਪਾਲਾਚਾਰੀ ਦੀ ਮੂਰਤੀ ਨੂੰ ਸਥਾਪਿਤ ਕੀਤਾ ਗਿਆ ਹੈ।
ਇਹ ਬੁੱਤ ਨਵੀਂ ਦਿੱਲੀ ’ਚ ਕਈ ਇਮਾਰਤਾਂ ਦੇ ਮੁੱਖ ਵਾਸਤੂਕਾਰ ਐਡਵਿਨ ਲੁਟੀਅਨਜ਼ ਦੇ ਬੁੱਤ ਦੇ ਸਥਾਨ ’ਤੇ ਲਾਇਆ ਗਿਆ ਹੈ। ਰਾਸ਼ਟਰਪਤੀ ਸਕੱਤਰੇਤ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਇਹ ਪਹਿਲ ਬਸਤੀਵਾਦੀ ਮਾਨਸਿਕਤਾ ਦੇ ਨਿਸ਼ਾਨਾਂ ਨੂੰ ਮਿਟਾਉਣ ਅਤੇ ਭਾਰਤ ਦੇ ਅਮੀਰ ਸੱਭਿਆਚਾਰ, ਵਿਰਾਸਤ, ਸਦੀਵੀ ਪਰੰਪਰਾਵਾਂ ਨੂੰ ਮਾਣ ਨਾਲ ਅਪਣਾਉਣ ਅਤੇ ਭਾਰਤ ਮਾਤਾ ਦੀ ਸੇਵਾ ’ਚ ਅਸਾਧਾਰਨ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕਰਨ ਦੀ ਦਿਸ਼ਾ ’ਚ ਚੁੱਕੇ ਜਾ ਰਹੇ ਕਦਮਾਂ ਦੀ ਲੜੀ ਦਾ ਹਿੱਸਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਰਾਸ਼ਟਰਪਤੀ ਭਵਨ ’ਚ ਚੱਕਰਵਰਤੀ ਰਾਜਗੋਪਾਲਾਚਾਰੀ ਦੇ ਬੁੱਤ ਦੀ ਘੁੰਢ-ਚੁਕਾਈ ਦੀ ਸੋਮਵਾਰ ਨੂੰ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਬਸਤੀਵਾਦ ਮਾਨਸਿਕਤਾ ਦੇ ਨਿਸ਼ਾਨ ਮਿਟਾਉਣ ਅਤੇ ਉਨ੍ਹਾਂ ਲੋਕਾਂ ਨੂੰ ਸਨਮਾਨਿਤ ਕਰਨ ਦੀ ਦੇਸ਼ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜਿਨ੍ਹਾਂ ਨੇ ਇਸ ਦੇ ਭਵਿੱਖ ਨੂੰ ਨਵਾਂ ਰੂਪ ਦਿੱਤਾ।
ਮੋਦੀ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਰਾਜਾਜੀ ਇਕ ਮਹਾਨ ਵਿਦਵਾਨ, ਆਜ਼ਾਦੀ ਘੁਲਾਟੀਏ, ਚਿੰਤਕ ਅਤੇ ਪ੍ਰਸ਼ਾਸਕ ਸਨ। ਉਨ੍ਹਾਂ ਦਾ ਜੀਵਨ ਇਮਾਨਦਾਰੀ, ਸਿਆਣਪ ਅਤੇ ਰਾਸ਼ਟਰ ਪ੍ਰਤੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਸੀ।
Air Ambulance Crash: ਰਾਂਚੀ ਏਅਰਪੋਰਟ ਤੋਂ ਉਡਾਣ ਭਰਦਿਆਂ ਹੀ ਏਅਰ ਐਂਬੂਲੈਂਸ ਕ੍ਰੈਸ਼, ਸਾਰੇ 7 ਲੋਕਾਂ ਦੀ ਮੌਤ
NEXT STORY