ਪੈਰਿਸ : ਸਾਬਕਾ ਚੈਂਪੀਅਨ ਕਿਦਾਂਬੀ ਸ਼੍ਰੀਕਾਂਤ, ਪੀ. ਵੀ. ਸਿੰਧੂ, ਸਾਇਨਾ ਨੇਹਵਾਲ ਦੀਆਂ ਨਜ਼ਰਾਂ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਫ੍ਰੈਂਚ ਓਪਨ ਵਿਚ ਇਸ ਸਾਲ ਦੇ ਪਹਿਲੇ ਬੀ. ਡਬਲਿਯੂ. ਐੱਫ. ਖਿਤਾਬ 'ਤੇ ਹੋਵੇਗੀ। ਦੁਨੀਆ ਦੀ 10ਵੇਂ ਨੰਬਰ ਦੀ ਖਿਡਾਰਨ ਸਾਇਨਾ ਡੈੱਨਮਾਰਕ ਓਪਨ ਦੇ ਫਾਈਨਲ ਤੱਕ ਪਹੁੰਚੀ ਪਰ ਐਤਵਾਰ ਨੂੰ ਚੋਟੀ ਰੈਂਕਿੰਗ ਵਾਲੀ ਤਾਈ ਜੂ ਯਿੰਗ ਤੋਂ ਹਾਰ ਗਈ। ਉੱਥੇ ਹੀ ਸੈਮੀਫਾਈਨਲ ਵਿਚ ਪਹੁੰਚੇ ਸ਼੍ਰੀਕਾਂਤ ਦੇ ਕੋਲ ਵੀ ਫ੍ਰੈਂਚ ਓਪਨ ਦੀ ਤਿਆਰੀ ਲਈ ਕਾਫੀ ਸਮਾਂ ਸੀ। ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਸਿੰਧੂ ਓਡੇਂਸੇ ਵਿਚ ਪਹਿਲੇ ਦੌਰ ਵਿਚ ਹਾਰ ਗਈ ਸੀ। ਸ਼੍ਰੀਕਾਂਤ ਤੋਂ ਇਲਾਵਾ ਪੁਰਸ਼ ਸਿੰਗਲਜ਼ ਵਰਗ ਵਿਚ ਭਾਰਤ ਦੇ ਬੀ. ਸਾਈ ਪ੍ਰਣੀਤ ਅਤੇ ਸਮੀਰ ਵਰਮਾ ਵੀ ਖੇਡਣਗੇ। ਸਮੀਰ ਨੂੰ ਡੈੱਨਮਾਰਕ ਓਪਨ ਦੇ ਕੁਆਰਟਰ-ਫਾਈਨਲ ਵਿਚ ਸ਼੍ਰੀਕਾਂਤ ਨੇ ਹਰਾਇਆ ਸੀ।

ਅਸ਼ਵਨੀ ਪੋਨੱਪਾ ਅਤੇ ਸਾਤਵਿਕਸਾਈਰਾਜ ਰੈਂਕੀ ਰੈੱਡੀ ਮਿਕਸਡ ਡਬਲ ਵਿਚ ਭਾਰਤੀ ਚੁਣੌਤੀ ਪੇਸ਼ ਕਰਨਗੇ। ਇਸ ਬੀ. ਡਬਲਿਯੂ. ਐੱਫ. ਵਿਸ਼ਵ ਟੂਰ ਸੁਪਰ 750 ਟੂਰਨਾਮੈਂਟ ਵਿਚ ਤਾਈ ਜੂ ਅਤੇ ਕੇਂਟੋ ਮੋਮੋਟਾ ਇਕ ਵਾਰ ਫਿਰ ਖਿਤਾਬ ਦੀ ਪ੍ਰਬਲ ਦਾਅਵੇਦਾਰ ਹੋਵੇਗੀ। ਮਹਿਲਾ ਵਰਗ ਵਿਚ ਤਾਈ ਜੂ, ਸਾਇਨਾ, ਸਿੰਧੂ ਅਤੇ ਕੈਰੋਲੀਨਾ ਮਾਰਿਨ ਦੀ ਚੁਣੌਤੀ ਹੋਵੇਗੀ। ਉੱਥੇ ਹੀ ਪੁਰਸ਼ ਵਰਗ ਵਿਚ ਚੇਨ ਲਾਂਗ, ਸੋਨ ਵਾਨ ਹੋ, ਵਿਕਟਰ ਐਕਸੇਲਸੇਨ ਅਤੇ ਸ਼ਿ ਯੁਕੀ ਪ੍ਰਬਲ ਦਾਅਵੇਦਾਰਾਂ ਵਿਚ ਹੋਣਗੇ। ਸ਼੍ਰੀਕਾਂਤ ਪਹਿਲੇ ਦੌਰ ਵਿਚ ਦੁਨੀਆ ਦੇ 22ਵੇਂ ਨੰਬਰ ਦੇ ਖਿਡਾਰੀ ਵਾਂਗ ਵਿੰਗ ਕਿ ਵਿਸੇਂਟ ਨਾਲ ਖੇਡਣਗੇ ਜਦਕਿ ਸਾਇਨਾ ਦਾ ਸਾਹਮਣਾ 37ਵੇਂ ਰੈਂਕ ਦੀ ਖਿਡਾਰਨ ਸਾਇਨਾ ਕਾਵਾਕਾਮੀ ਨਾਲ ਅਤੇ ਸਿੰਧੂ ਦੀ ਟੱਕਰ 11ਵੇਂ ਰੈਂਕ ਵਾਲੀ ਬੇਈਵੇਨ ਝਾਂਗ ਨਾਲ ਹੋਵੇਗੀ। ਝਾਂਗ ਨੇ ਸਿੰਧੂ ਨੂੰ ਪਿਛਲੇ ਹਫਤੇ ਹੀ ਹਰਾਇਆ ਸੀ।

ਦੂਜੇ ਵਨ ਡੇ ਲਈ ਟੀਮ ਇੰਡੀਆ ਰਵਾਨਾ, ਇੰਸਟਾ 'ਤੇ ਸ਼ੇਅਰ ਕੀਤੀਆਂ ਤਸਵੀਰਾਂ
NEXT STORY