helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
SAT, JUL 19, 2025
ਸ਼ਰਮਨਾਕ ਕਾਰਾ: ਪਹਿਲਾਂ ਵਿਆਹੁਤਾ ਪ੍ਰੇਮਿਕਾ ਨੂੰ...
ਅੱਜ ਲੱਗੇਗਾ ਲੰਬਾ Power Cut, ਕਪੂਰਥਲਾ, ਫਗਵਾੜਾ...
ਇਨ੍ਹਾਂ 5 ਰਾਸ਼ੀਆਂ ਵਾਲੇ ਲੋਕਾਂ ਨੂੰ ਅੱਜ ਹੋ ਸਕਦੈ...
ਬੱਚਿਆਂ ਨੇ ਪੰਜਾਬ ’ਚ ਭੀਖ ਮੰਗੀ ਤਾਂ ਮਾਪਿਆਂ ਨੂੰ...
ਪੰਜਾਬ
ਮਨੋਰੰਜਨ
Photos
Videos
ਸਪੋਰਟਸ ਡੈਸਕ— ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੂੰ ਕਿਸੇ ਵੀ ਤਰ੍ਹਾਂ ਦੀ ਜਾਣ-ਪਛਾਣ ਦੀ ਜ਼ਰੂਰਤ ਨਹੀਂ। ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਅਤੇ ਓਲੰਪਿਕ ਤਮਗਾ ਜੇਤੂ ਸਾਇਨਾ ਨੇਹਵਾਲ ਦਾ ਅੱਜ ਭਾਵ 17 ਮਾਰਚ ਨੂੰ ਜਨਮ ਦਿਨ ਹੈ। ਸਾਇਨਾ ਨੇ ਉਹ ਮੁਕਾਮ ਹਾਸਲ ਕੀਤਾ ਹੈ ਜੋ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ। ਸਾਇਨਾ ਨੇ ਮਹਿਲਾ ਬੈਡਮਿੰਟਨ ਨੂੰ ਇਕ ਨਵੀਂ ਪਛਾਣ ਦਿੱਤੀ ਹੈ। ਸਾਇਨਾ ਦਾ ਸਫਰ ਬੇਹੱਦ ਉਤਰਾਅ-ਚੜ੍ਹਾਅ ਭਰਿਆ ਰਿਹਾ ਹੈ, ਪਰ ਉਸ ਨੇ ਹਾਰ ਕਦੀ ਵੀ ਨਹੀਂ ਮੰਨੀ ਅਤੇ ਅੱਜ ਉਹ ਸਫਲਤਾ ਦੇ ਮੁਕਾਮ ਤਕ ਪਹੰਚ ਗਈ ਹੈ। ਦਾਦੀ ਨੇ ਨਹੀਂ ਵੇਖਿਆ ਸੀ ਚਿਹਰਾ 17 ਮਾਰਚ 1990 ਨੂੰ ਜਦੋਂ ਸਾਇਨਾ ਪੈਦਾ ਹੋਈ ਤਾਂ ਪੁੱਤਰ ਦੀ ਚਾਹ ਰੱਖਣ ਵਾਲੀ ਉਨ੍ਹਾਂ ਦੀ ਦਾਦੀ ਇੰਨੀ ਗੁੱਸੇ 'ਚ ਸੀ ਕਿ ਉਸ ਨੇ ਪੋਤੀ ਦਾ ਇਕ ਮਹੀਨੇ ਤਕ ਮੁੰਹ ਵੀ ਨਹੀਂ ਦੇਖਿਆ ਸੀ। ਪਰ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਉਹ ਸਭ ਕੁਝ ਦਿੱਤਾ ਜਿਸ ਦੀ ਉਹ ਹੱਕਦਾਰ ਸੀ। ਬੈਡਮਿੰਟਨ ਨਹੀਂ ਇਹ ਖੇਡ ਸੀ ਪਹਿਲੀ ਪਸੰਦ ਸਾਇਨਾ ਨੇਹਵਾਲ ਬਚਪਨ 'ਚ ਬੈਡਮਿੰਟਨ ਨਹੀਂ ਖੇਡਣਾ ਚਾਹੁੰਦੀ ਸੀ। ਉਸ ਨੂੰ ਕਰਾਟੇ ਬੇਹੱਦ ਪਸੰਦ ਸਨ। ਕਰਾਟੇ 'ਚ ਉਹ ਕਈ ਪ੍ਰਤੀਯੋਗਿਤਾਵਾਂ ਵੀ ਜਿੱਤ ਚੁੱਕੀ ਸੀ, ਪਰ 8 ਸਾਲ ਦੀ ਉਮਰ 'ਚ ਕਾਫੀ ਮਿਹਨਤ ਕਰਨ ਦੇ ਬਾਵਜੂਦ ਉਨ੍ਹਾਂ ਦਾ ਸਰੀਰ ਕਰਾਟੇ ਲਈ ਫਿੱਟ ਨਹੀਂ ਹੋ ਰਿਹਾ ਸੀ। ਇਸ ਲਈ ਉਨ੍ਹਾਂ ਨੂੰ ਮਜਬੂਰਨ ਕਰਾਟੇ ਛੱਡਣੇ ਪਏ। ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ ਬੈਡਮਿੰਟਨ ਖੇਡਿਆ ਅਤੇ ਅੱਜ ਪੂਰੀ ਦੁਨੀਆ ਇਨ੍ਹਾਂ ਦੀ ਮੁਰੀਦ ਹੈ। ਪਿਤਾ ਖਰਚ ਕਰ ਦਿੰਦੇ ਸਨ ਅੱਧੀ ਤਨਖਾਹ ਇਕ ਮਿਡਲ ਕਲਾਸ ਫੈਮਲੀ ਦੀ ਸਾਇਨਾ ਦੇ ਪਰਿਵਾਰ ਲਈ ਉਸ ਨੂੰ ਬੈਡਮਿੰਟਨ 'ਚ ਕਰੀਅਰ ਬਣਾਉਣ ਲਈ ਪੈਸਾ ਖਰਚ ਕਰਨਾ ਬਹੁਤ ਮੁਸ਼ਕਲ ਸੀ। ਪਰ ਉਨ੍ਹਾਂ ਦੇ ਪਿਤਾ ਨੇ ਸਾਇਨਾ ਦੀ ਟ੍ਰੇਨਿੰਗ ਲਈ ਆਪਣੀ ਅੱਧੀ ਤਨਖਾਹ ਨਾਲ ਇਕ ਬਿਹਤਰੀਨ ਕੋਚ ਦਿਵਾਇਆ। ਸਾਇਨਾ ਬਣੀ ਦੁਨੀਆ ਦੀ ਨੰਬਰ ਇਕ ਖਿਡਾਰਨ ਸਾਇਨਾ ਨੇਹਵਾਲ 28 ਮਾਰਚ, 2015 ਦੇ ਦਿਨ ਸਪੇਨ ਦੀ ਕੈਰੋਲਿਨਾ ਮਾਰਿਨ ਨੂੰ ਇੰਡੀਆ ਓਪਨ ਸੁਪਰ ਸੀਰੀਜ਼ ਸੈਮੀਫਾਈਨਲ 'ਚ ਹਰਾ ਕੇ ਦੁਨੀਆ ਦੀ ਨੰਬਰ ਇਕ ਰੈਂਕਿੰਗ ਵਾਲੀ ਪਹਿਲੀ ਭਾਰਤ ਮਹਿਲਾ ਬੈਡਮਿੰਟਨ ਖਿਡਾਰਨ ਬਣੀ ਸੀ। ਸਾਲ 2012 'ਚ ਹੋਏ ਲੰਡਨ ਓਲੰਪਿਕ 'ਚ ਸਾਇਨਾ ਨੇ ਇਤਿਹਾਸ ਰਚਦੇ ਹੋਏ ਬੈਡਮਿੰਟਨ ਦੇ ਮਹਿਲਾ ਸਿੰਗਲ ਮੁਕਾਬਲੇ 'ਚ ਕਾਂਸੀ ਤਮਗਾ ਹਾਸਲ ਕੀਤਾ। ਬੈਡਮਿੰਟਨ ਦੀ ਦੁਨੀਆ 'ਚ ਅਜਿਹਾ ਕਰਨ ਵਾਲੀ ਉਹ ਪਹਿਲੀ ਭਾਰਤੀ ਖਿਡਾਰਨ ਸੀ। ਪਾਰੁਪੱਲੀ ਕਸ਼ਯਪ ਨਾਲ ਕੀਤਾ ਵਿਆਹ ਭਾਰਤੀ ਸਟਾਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਅਤੇ ਪਾਰੂਪੱਲੀ ਕਸ਼ਯਪ ਦੇ ਨਾਲ 14 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝੀ ਗਈ। ਪਾਰੂਪੱਲੀ ਕਸ਼ਯਪ ਵੀ ਬੈੱਡਮਿੰਟਨ ਸਟਾਰ ਹਨ। ਦੋਵੇਂ ਇਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਸਨ ਅਤੇ ਦੋਸਤ ਸਨ। ਇਹ ਦੋਸਤੀ ਪਿਆਰ 'ਚ ਬਦਲੀ ਅਤੇ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ। ਪਦਮ ਸ਼੍ਰੀ ਨਾਲ ਨਵਾਜ਼ੀ ਜਾ ਚੁੱਕੀ ਹੈ ਸਾਇਨਾ ਸਾਇਨਾ ਨੇਹਵਾਲ ਨੂੰ ਭਾਰਤ ਸਰਕਾਰ ਨੇ ਪਦਮ ਸ਼੍ਰੀ ਅਤੇ ਭਾਰਤ ਦੇ ਸਰਵਉੱਚ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਨਲ ਸਨਮਾਨਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ 'ਤੇ ਇਕ ਫਿਲਮ ਵੀ ਆਉਣ ਵਾਲੀ ਹੈ ਜਿਸ 'ਚ ਉਨ੍ਹਾਂ ਦੀ ਪੂਰੀ ਕਹਾਣੀ ਦਿਖਾਈ ਜਾਵੇਗੀ।
ਡਿਵੀਲੀਅਰਸ ਦੇ ਮੁਤਾਬਕ ਇਹ ਟੀਮਾਂ ਹਨ ਵਿਸ਼ਵ ਕੱਪ ਜਿੱਤਣ ਦੀਆਂ ਦਾਅਵੇਦਾਰ
Stories You May Like
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਐਕਸਪੈਰੀਮੈਂਟਸ ਪਿੱਛੋਂ ਕੀ ਹਿੰਦੂ ਵੋਟ ਬੈਂਕ...
ਵੇਖਦੇ ਹੀ ਵੇਖਦੇ ਪੰਜਾਬ ਦੇ ਇਸ ਇਲਾਕੇ 'ਚ ਸਕੂਲ ਕਰ 'ਤੇ ਬੰਦ, ਬਿਜਲੀ ਸਪਲਾਈ ਵੀ...
ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ! 22 ਤਾਰੀਖ਼ ਤੱਕ ਲਗਾਤਾਰ ਭਾਰੀ ਮੀਂਹ,...
ਪੰਜਾਬ ਦੇ ਇਨ੍ਹਾਂ ਮੁੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਹੁਣ Holiday ਵਾਲੇ ਦਿਨ ਵੀ...
ਦੇਹ ਵਪਾਰ ਦਾ ਧੰਦਾ ਚਲਾਉਣ ਵਾਲਿਆਂ 'ਤੇ ਪੁਲਸ ਦੀ ਵੱਡੀ ਕਾਰਵਾਈ, 2 ਜਣੇ...
ਚੀਨ ਨੇ ਆਪਣੇ ਵਿਦਿਆਰਥੀਆਂ ਲਈ ਸੁਰੱਖਿਆ ਚੇਤਾਵਨੀ ਕੀਤੀ ਜਾਰੀ
Trump ਨੇ ਕੋਲਾ, ਲੋਹਾ ਧਾਤ, ਰਸਾਇਣਕ ਉਦਯੋਗਾਂ ਨੂੰ ਰਾਹਤ ਦੇਣ ਦਾ ਕੀਤਾ ਫੈਸਲਾ
ਉੱਤਰੀ ਕੋਰੀਆ ਨੇ ਨਵੇਂ ਰਿਜ਼ੋਰਟ 'ਚ ਵਿਦੇਸ਼ੀ ਸੈਲਾਨੀਆਂ ਦੇ ਦਾਖਲੇ 'ਤੇ ਲਾਈ...
ਸੁਰੱਖਿਆ ਬਲਾਂ ਨੇ ਹਿਰਾਸਤ 'ਚ ਲਏ 153 ਆਈ.ਐਸ ਸ਼ੱਕੀ
ਹਜ਼ਾਰਾਂ ਅਫਗਾਨ ਨਾਗਰਿਕਾਂ ਨੂੰ ਰਾਹਤ, ਤਾਲਿਬਾਨ ਨਹੀਂ ਚਲਾਏਗਾ ਮੁਕੱਦਮਾ
ਹੈਰਾਨੀਜਨਕ! ਵਿਅਕਤੀ ਨੇ ਹਾਈਜੈਕ ਕਰ ਲਿਆ ਜਹਾਜ਼ ਤੇ ਫਿਰ....
ਲਾਪਤਾ ਜਹਾਜ਼ ਦਾ ਮਲਬਾ ਮਿਲਿਆ, ਪਾਇਲਟ ਦਾ ਕੋਈ ਸੁਰਾਗ ਨਹੀਂ
ਵੱਡੀ ਖ਼ਬਰ: ਜਲੰਧਰ ਦੇ ਆਦਮਪੁਰ 'ਚ ਗੈਸ ਹੋਈ ਲੀਕ, ਸਕੂਲ ਕੀਤੇ ਗਏ ਬੰਦ, ਬਿਜਲੀ...
ਭਾਰਤੀ ਜਲ ਸੈਨਾ ਸਿੰਗਾਪੁਰ 'ਚ SIMBEX ਅਭਿਆਸ 'ਚ ਲਵੇਗੀ ਹਿੱਸਾ
ਮਾਮੂਲੀ ਜਿਹੀ ਗੱਲ 'ਤੇ ਯੂਨੀਵਰਸਿਟੀ ਨੇ ਵਿਦਿਆਰਥਣ ਨੂੰ ਕੱਢਿਆ
ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਲਿਆ ਗਿਆ ਵੱਡਾ ਫ਼ੈਸਲਾ
ਕੈਨੇਡਾ 'ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ, ਬਰੈਂਪਟਨ ਮੇਅਰ ਨੂੰ ਦਿੱਤੀ ਸੀ...
ਅਮਰੀਕਾ 'ਚ ਭਾਰਤੀ ਡਾਕਟਰ ਸੰਜੇ ਮਹਿਤਾ ਸੰਘੀ ਡਰੱਗ ਅਪਰਾਧ ਦਾ ਦੋਸ਼ੀ ਕਰਾਰ
Subscribe Now!