ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਆਗਾਜ਼ ਤੋਂ ਪਹਿਲਾਂ ਰਾਜਸਥਾਨ ਰਾਇਲਜ਼ (RR) ਦੀ ਵਿਕਰੀ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਡੀਲ ਦੇ ਨਾਲ ਮਰਹੂਮ ਆਸਟ੍ਰੇਲੀਆਈ ਦਿੱਗਜ ਸਪਿਨਰ ਸ਼ੇਨ ਵਾਰਨ ਦਾ ਪਰਿਵਾਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ, ਕਿਉਂਕਿ ਉਨ੍ਹਾਂ ਨੂੰ ਇਸ ਵਿਕਰੀ ਤੋਂ ਇੱਕ ਵੱਡੀ ਰਕਮ ਮਿਲਣ ਵਾਲੀ ਹੈ।
ਵਾਰਨ ਦੀ ਪੁਰਾਣੀ 'ਇਕੁਇਟੀ ਡੀਲ' ਦਾ ਮਿਲੇਗਾ ਫਾਇਦਾ
ਰਿਪੋਰਟਾਂ ਅਨੁਸਾਰ, ਰਾਜਸਥਾਨ ਰਾਇਲਜ਼ ਦੀ ਵਿਕਰੀ ਤੋਂ ਬਾਅਦ ਸ਼ੇਨ ਵਾਰਨ ਦੇ ਪਰਿਵਾਰ ਨੂੰ ਲਗਭਗ 460 ਕਰੋੜ ਰੁਪਏ ਮਿਲ ਸਕਦੇ ਹਨ। ਇਹ ਭਾਰੀ ਰਕਮ ਉਸ ਖ਼ਾਸ ਇਕੁਇਟੀ ਡੀਲ ਦਾ ਹਿੱਸਾ ਹੈ, ਜੋ ਵਾਰਨ ਨੇ ਟੀਮ ਦੇ ਨਾਲ ਕਈ ਸਾਲ ਪਹਿਲਾਂ ਕੀਤੀ ਸੀ। ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ, ਵਾਰਨ ਨੇ ਰਾਜਸਥਾਨ ਰਾਇਲਜ਼ ਨਾਲ ਜੁੜਦੇ ਸਮੇਂ ਸ਼ਰਤ ਰੱਖੀ ਸੀ ਕਿ ਉਹ ਹਰ ਸੀਜ਼ਨ ਖੇਡਣ ਦੇ ਬਦਲੇ 0.75 ਪ੍ਰਤੀਸ਼ਤ ਇਕੁਇਟੀ ਲੈਣਗੇ। ਵਾਰਨ ਨੇ ਟੀਮ ਵਿੱਚ ਨਾ ਸਿਰਫ਼ ਕਪਤਾਨ, ਸਗੋਂ ਕੋਚ ਅਤੇ ਮੇਂਟਰ ਦੀ ਭੂਮਿਕਾ ਵੀ ਨਿਭਾਈ ਸੀ।

15,000 ਕਰੋੜ ਤੋਂ ਵੱਧ ਵਿੱਚ ਵਿਕੀ ਟੀਮ
ਰਾਜਸਥਾਨ ਰਾਇਲਜ਼ ਦੀ ਵੈਲਿਊ ਵਿੱਚ ਪਿਛਲੇ ਸਾਲਾਂ ਦੌਰਾਨ ਬੇਮਿਸਾਲ ਵਾਧਾ ਹੋਇਆ ਹੈ। ਸਾਲ 2008 ਵਿੱਚ ਮਨੋਜ ਬਦਾਲੇ ਦੀ ਅਗਵਾਈ ਵਾਲੇ ਕੰਸੋਰਟੀਅਮ ਨੇ ਇਸ ਟੀਮ ਨੂੰ ਮਹਿਜ਼ 67 ਮਿਲੀਅਨ ਡਾਲਰ ਵਿੱਚ ਖਰੀਦਿਆ ਸੀ ਅਤੇ ਇਹ ਉਸ ਸਮੇਂ ਦੀ ਸਭ ਤੋਂ ਸਸਤੀ ਟੀਮ ਸੀ। ਹੁਣ ਇਹ ਫਰੈਂਚਾਈਜ਼ੀ 1.63 ਬਿਲੀਅਨ ਡਾਲਰ (ਲਗਭਗ 15,290 ਕਰੋੜ ਰੁਪਏ) ਵਿੱਚ ਵਿਕੀ ਹੈ, ਜਿਸ ਕਾਰਨ ਵਾਰਨ ਦੀ ਇਕੁਇਟੀ ਦੀ ਕੀਮਤ ਵੀ ਕਰੋੜਾਂ ਵਿੱਚ ਪਹੁੰਚ ਗਈ ਹੈ।
BCCI ਨੂੰ ਵੀ ਮਿਲੇਗਾ ਮੋਟਾ ਹਿੱਸਾ
ਇਸ ਵੱਡੀ ਡੀਲ ਨਾਲ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਵੀ ਚਾਂਦੀ ਹੋਣ ਵਾਲੀ ਹੈ। ਨਿਯਮਾਂ ਅਨੁਸਾਰ, ਬੀਸੀਸੀਆਈ ਨੂੰ ਇਸ ਡੀਲ ਦਾ 5 ਪ੍ਰਤੀਸ਼ਤ ਹਿੱਸਾ, ਯਾਨੀ ਲਗਭਗ 765 ਕਰੋੜ ਰੁਪਏ ਮਿਲਣਗੇ। ਹਾਲਾਂਕਿ, ਇਹ ਡੀਲ ਅਜੇ ਬੀਸੀਸੀਆਈ ਦੀ ਮਨਜ਼ੂਰੀ ਦੇ ਅਧੀਨ ਹੈ ਅਤੇ ਆਈਪੀਐਲ 2026 ਦੇ ਸੀਜ਼ਨ ਤੋਂ ਬਾਅਦ ਟੀਮ ਦਾ ਮਾਲਕਾਨਾ ਹੱਕ ਨਵੇਂ ਗਰੁੱਪ ਨੂੰ ਸੌਂਪ ਦਿੱਤਾ ਜਾਵੇਗਾ।
ਇਤਿਹਾਸਕ ਸੀ, ਵਾਰਨ ਦੀ ਕਪਤਾਨੀ
ਸ਼ੇਨ ਵਾਰਨ ਦੀ ਕਪਤਾਨੀ ਹੇਠ ਰਾਜਸਥਾਨ ਰਾਇਲਜ਼ ਨੇ 2008 ਵਿੱਚ ਪਹਿਲਾ ਆਈਪੀਐਲ ਖ਼ਿਤਾਬ ਜਿੱਤ ਕੇ ਇਤਿਹਾਸ ਰਚਿਆ ਸੀ। ਫਾਈਨਲ ਵਿੱਚ ਉਨ੍ਹਾਂ ਨੇ ਐਮ.ਐਸ. ਧੋਨੀ ਦੀ ਚੇਨਈ ਸੁਪਰ ਕਿੰਗਜ਼ ਨੂੰ ਹਰਾਇਆ ਸੀ। ਅੱਜ ਵੀ ਵਾਰਨ ਦੀ ਉਸ ਰਣਨੀਤੀ ਨੂੰ ਆਈਪੀਐਲ ਇਤਿਹਾਸ ਦੀ ਸਭ ਤੋਂ ਸਫਲ ਕਹਾਣੀ ਮੰਨਿਆ ਜਾਂਦਾ ਹੈ।
ਈਸ਼ਾਨ ਮਲਿੰਗਾ ਨੂੰ ਮਿਲੀ ਮਨਜ਼ੂਰੀ; ਹਸਰੰਗਾ ਤੇ ਪਥਿਰਾਨਾ ਨੂੰ ਕਰਨਾ ਪਵੇਗਾ ਇੰਤਜ਼ਾਰ
NEXT STORY