ਸਪਰੋਟਸ ਡੈਸਕ— ਇੰਡੀਅਨ ਟੀ-20 ਲੀਗ ਦੇ 18ਵੇਂ ਮੁਕਾਬਲੇ 'ਚ ਚੇਨਈ ਤੇ ਪੰਜਾਬ ਦੀਆਂ ਟੀਮਾਂ ਆਮਣੇ-ਸਾਹਮਣੇ ਹੋਇਆ। ਚੇਂਨਈ ਦੇ ਐੱਮ. ਏ ਚਿਦੰਬਰਮ ਸਟੇਡੀਅਮ 'ਚ ਦੋਨਾਂ ਟੀਮਾਂ 'ਚ ਜਿੱਤ ਦਰਜ ਕੇ ਅੰਕ ਤਾਲਿਕਾ 'ਚ ਅੱਗੇ ਵਧਣਾ ਦੀ ਉਮੀਦ ਨਾਲ ਉਤਰੀਆਂ। ਇਸ ਮੁਕਾਬਲੇ 'ਚ ਚੇਨਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 160 ਦੌੜਾਂ ਦਾ ਟੀਚਾ ਪੰਜਾਬ ਨੂੰ ਦਿੱਤਾ ਪੰਜਾਬ ਦੀ ਟੀਮ ਇਸ ਟੀਚੇ ਨੂੰ ਪੂਰਾ ਨਹੀਂ ਕਰ ਸਕੀ ਤੇ ਚੇਨਈ ਨੇ ਪੰਜਾਬ ਨੂੰ 22 ਦੌੜਾਂ ਨਾਲ ਹਰਾ ਕੇ 2 ਅੰਕ ਆਪਣੇ ਨਾਂ ਕੀਤੇ।
ਇਸ ਮੁਕਾਬਲੇ ਦੌਰਾਨ ਇਕ ਵੱਡੀ ਅਨਹੋਣੀ ਹੋਣ ਤੋਂ ਰਹਿ ਗਈ। ਛੇਵੇਂ ਓਵਰ 'ਚ ਗੇਂਦਬਾਜ਼ੀ ਕਰ ਰਹੇ ਸੈਮ ਕੁਰੇਨ ਦੇ ਮੋਡੇ 'ਤੇ ਤੇਜ਼ ਗੇਂਦ ਜਾ ਵੱਜੀ ਤੇ ਮੈਚ ਥੋੜ੍ਹੀ ਦੇਰ ਲਈ ਰੁੱਕ ਗਿਆ।
ਦਰਅਸਲ 5ਵੇਂ ਓਵਰ ਦੀ ਚੌਥੀ ਗੇਂਦ 'ਤੇ ਕੁਰੇਨ ਨੇ ਸ਼ੇਨ ਵਾਟਸਨ ਨੂੰ ਸ਼ਾਰਟ-ਆਫ ਲੇਂਥ ਗੇਂਦ ਸੁੱਟੀ ਜਿਸ 'ਤੇ ਵਾਟਸਨ ਨੇ ਕੁਰੇਨ ਵੱਲ ਹੀ ਤੇਜ਼ ਸ਼ਾਟ ਖੇਡਿਆ। ਕਰਨ ਨੇ ਤੇਜ਼ ਆਉਂਦੀ ਗੇਂਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਫੜ ਨਹੀਂ ਸਕੇ ਤੇ ਗੇਂਦ ਸਿੱਧੀ ਉਨ੍ਹਾਂ ਦੇ ਮੋਡੇ 'ਤੇ ਜਾ ਵੱਜੀ। ਪੰਜਾਬ ਦੇ ਇਸ ਗੇਂਦਬਾਜ਼ ਦੀ ਖੁਸ਼ਕਿਸਮਤੀ ਸੀ ਜੋ ਗੇਂਦ ਉਨ੍ਹਾਂ ਦੇ ਚਿਹਰੇ 'ਤੇ ਨਹੀਂ ਲੱਗੀ, ਨਹੀਂ ਤਾਂ ਮੈਚ 'ਚ ਇਕ ਵੱਡਾ ਹਾਦਸਾ ਹੋ ਜਾਂਦਾ।
ਖੱਬੇ ਹੱਥ ਦੇ ਤੇਜ਼ ਗੇਂਦਬਾਜ਼, 20 ਸਾਲ ਦਾ ਕੁਰੇਨ ਆਪਣਾ ਪਹਿਲਾ ਆਈ. ਪੀ. ਐੱਲ ਖੇਡ ਰਹੇ ਹਨ ਤੇ ਪਹਿਲਾਂ ਹੀ ਮੈਚ 'ਚ ਦਿੱਲੀ ਦੇ ਖਿਲਾਫ ਉਨ੍ਹਾਂ ਨੇ ਹੈਟ੍ਰਿਕ ਲੈ ਕੇ ਹੱਲਚੱਲ ਮਚਾ ਦਿੱਤੀ ਹੈ।
ਨਾਨਕਸਰ ਕਬੱਡੀ ਕਲੱਬ ਨੇ ਜਿੱਤਿਆ ਕਬੱਡੀ ਟੂਰਨਾਮੈਂਟ
NEXT STORY