ਨਵੀਂ ਦਿੱਲੀ— ਭਾਰਤੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਮੰਗਲਵਾਰ ਨੂੰ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ। ਸਾਨੀਆ ਨੇ ਪਾਕਿਸਤਾਨੀ ਕ੍ਰਿਕਟ ਟੀਮ ਦੇ ਖਿਡਾਰੀ ਸ਼ੋਏਬ ਮਲਿਕ ਨਾਲ ਅਪ੍ਰੈਲ 2010 'ਚ ਵਿਆਹ ਕੀਤਾ ਸੀ। ਵਿਸ਼ਵ ਦੀ ਸਾਬਕਾ ਨੰਬਰ ਇਕ ਮਹਿਲਾ ਡਬਲਜ਼ ਖਿਡਾਰਨ ਸਾਨੀਆ ਮਿਰਜ਼ਾ 2017 ਤੋਂ ਟੈਨਿਸ ਤੋਂ ਦੂਰ ਹਨ ਪਰ ਉਨ੍ਹਾਂ 2020 ਟੋਕੀਓ ਓਲੰਪਿਕ ਤੋਂ ਫਿਰ ਤੋਂ ਵਾਪਸੀ ਦੀ ਉਮੀਦ ਜਤਾਈ ਹੈ।

ਉਨ੍ਹਾਂ ਕਿਹਾ ਸੀ ਕਿ ਉਹ ਆਪਣੇ ਬੱਚੇ ਨੂੰ ਦਸਣਾ ਚਾਹੁੰਦੀ ਹੈ ਕਿ ਮਾਂ ਬਣਨ ਦੀ ਜ਼ਿੰਮੇਵਾਰੀ ਵੀ ਉਨ੍ਹਾਂ ਨੂੰ ਆਪਣੇ ਸਪਨਿਆਂ ਨੂੰ ਹਾਸਲ ਕਰਨ ਤੋਂ ਦੂਰ ਨਹੀਂ ਕਰ ਸਕਦੀ। ਬੇਟੇ ਨੂੰ ਜਨਮ ਦੇਣ ਦੇ ਬਾਅਦ ਸਾਨੀਆ ਛੇਤੀ ਹੀ ਕੋਰਟ 'ਤੇ ਵਾਪਸੀ ਕਰ ਸਕਦੀ ਹੈ। ਆਪਣੀ ਪ੍ਰੈਗਨੈਂਸੀ ਦੇ ਦੌਰਾਨ ਸਾਨੀਆ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਨ੍ਹਾਂ ਦੀ ਇੱਛਾ ਹੈ ਕਿ ਡਿਲੀਵਰੀ ਦੇ ਬਾਅਦ ਉਹ ਛੇਤੀ ਹੀ ਕੋਰਟ 'ਤੇ ਵਾਪਸੀ ਕਰੇ। ਉਨ੍ਹਾਂ ਦੱਸਿਆ ਕਿ ਉਹ 2020 ਦੇ ਟੋਕੀਓ ਓਲੰਪਿਕ 'ਚ ਖੇਡਣ ਦਾ ਪਲਾਨ ਬਣਾ ਰਹੀ ਹੈ।
ਯੁਵਰਾਜ ਸਿੰਘ ਦੇ ਇਸ ਫੈਸਲੇ ਕਾਰਨ ਨਹੀਂ ਮਿਲੇਗੀ ਟੀਮ ਇੰਡੀਆ 'ਚ ਜਗ੍ਹਾ
NEXT STORY