ਸਪੋਰਟਸ ਡੈਸਕ- ਕ੍ਰਿਕਟ ਜਗਤ 'ਚ ਆਈਪੀਐੱਲ 2026 ਦਾ ਸਭ ਤੋਂ ਵੱਡਾ ਧਮਾਕਾ ਹੋ ਗਿਆ ਹੈ। ਰਾਜਸਥਾਨ ਰਾਇਲਜ਼ ਦੇ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਹੁਣ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਬਣ ਚੁੱਕੇ ਹਨ। ਆਈਪੀਐੱਲ ਨੇ ਅਧਿਕਾਰਤ ਤੌਰ 'ਤੇ ਪੁਸ਼ਟੀ ਕੀਤਾ ਹੈ ਕਿ ਸੰਜੂ ਸੈਮਸਨ ਨੂੰ ਸੀਐੱਸਕੇ ਨੇ ਟ੍ਰੇਡ ਰਾਹੀਂ ਆਪਣੇ ਨਾਲ ਜੜਿਆ ਹੈ, ਬਦਲੇ 'ਚ ਰਵਿੰਦਰ ਜਡੇਜਾ ਅਤੇ ਸੈਮ ਕੁਰੇਨ ਰਾਜਸਥਾਨ 'ਚ ਚਲੇ ਗਏ ਹਨ। ਇਹ ਆਈਪੀਐੱਲ ਇਤਿਹਾਸ ਦਾ ਸਭ ਤੋਂ ਹਾਈ-ਪ੍ਰੋਫਾਈਲ ਸਵੈਪ ਡੀਲ ਹੋ ਸਕਦਾ ਹੈ, ਜੋ ਸੀਐੱਸਕੇ ਦੇ 2025 ਦੇ ਖਰਾਬ ਸੀਜ਼ਨ ਤੋਂ ਬਾਅਦ ਨੌਜਵਾਨ ਰਿਬਿਲਡ ਦਾ ਸੰਕੇਤ ਦਿੰਦਾ ਹੈ।
ਸੈਮਸੰਗ ਜੋ 11 ਸਾਲਾਂ ਤੋਂ ਰਾਜਸਥਾਨ ਦੇ ਨਾਲ ਸਨ, ਨੇ ਆਈਪੀਐੱਲ 2025 ਤੋਂ ਬਾਅਦ ਹੀ ਕਲੱਬ ਨੂੰ ਰਿਲੀਜ਼ ਦੀ ਇੱਛਾ ਜਤਾਈ ਸੀ। ਸੀਐੱਸਕੇ ਦੇ ਸੀ.ਈ.ਓ. ਕਾਸੀ ਵਿਸ਼ਵਨਾਥਨ ਨੇ ਕਿਹਾ ਕਿ ਸੰਜੂ ਦਾ ਸਕਿਲ-ਸੈੱਟ ਸਾਡੀ ਐਂਬੀਏਸ਼ਨ ਨਾਲ ਮੈਚ ਕਰਦਾ ਹੈ। ਇਹ ਲਾਂਗ-ਟਰਮ ਵਿਜ਼ਨ ਦਾ ਫੈਸਲਾ ਹੈ। ਰਾਜਸਥਾਨ ਦੇ ਕੋਚ ਕੁਮਾਰ ਸੰਗਾਕਾਰਾ ਨੇ ਜਡੇਜਾ ਦੀ ਵਾਪਸੀ 'ਤੇ ਕਿਹਾ ਕਿ ਇਹ ਘਰ ਵਾਪਸੀ ਹੈ- 2008 ਆਈਪੀਐੱਲ ਜਿੱਤਣ ਵਾਲੀ ਟੀਮ ਦਾ ਹੀਰੋ ਹੁਣ ਫਿਰ ਸਾਡੇ ਨਾਲ ਹੈ। ਚੇਨਈ ਸੁਪਰ ਕਿੰਗਜ਼ ਨੇ ਸੰਜੂ ਸੈਮਸਨ ਦਾ ਟੀਮ 'ਚ ਸ਼ਾਨਦਾਰ ਸਵਾਗਤ ਕੀਤਾ ਹੈ। ਓਧਰ ਰਾਜਸਥਾਨ ਰਾਇਲਜ਼ 'ਚ ਸੈਮਸਨ ਦੇ ਪੱਕੇ ਫੈਨਜ਼ ਦਾ ਰੋ-ਰੋ ਕੇ ਬੁਰਾ ਹਾਲ ਹੈ।
ਕੋਹਲੀ, ਰੋਹਿਤ ਅਤੇ ਜਡੇਜਾ ਹੋਣ ਨਾਲ ਮੈਨੂੰ ਕਪਤਾਨੀ ਕਰਨ ਵਿੱਚ ਮਦਦ ਮਿਲੇਗੀ: ਰਾਹੁਲ
NEXT STORY