ਕਰਾਚੀ— ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਦੇ ਬਾਅਦ ਕ੍ਰਿਕਟ ਨੂੰ ਨਿਸ਼ਾਨਾ ਬਣਾਉਣਾ ਨਿਰਾਸ਼ਾਜਨਕ ਹੈ ਅਤੇ ਵਿਸ਼ਵ ਕੱਪ 'ਚ ਭਾਰਤ ਅਤੇ ਪਾਕਿਸਤਾਨ ਦਾ ਮੈਚ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਹੋਣਾ ਚਾਹੀਦਾ ਹੈ। ਭਾਰਤ 'ਚ ਇਸ ਮੈਚ ਦਾ ਬਾਈਕਾਟ ਕਰਨ ਦੀ ਮੰਗ ਉਠ ਰਹੀ ਹੈ। ਪਾਕਿਸਤਾਨ ਦੇ ਕਪਤਾਨ ਨੇ ਖੇਡਾਂ ਨੂੰ ਰਾਜਨੀਤੀ ਤੋਂ ਦੂਰ ਰੱਖਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਦੋਹਾਂ ਦੇਸ਼ਾਂ ਦੇ ਕ੍ਰਿਕਟ ਪ੍ਰੇਮੀਆਂ ਦੀ ਦਿਲਚਸਪੀ ਨੂੰ ਦੇਖਦੇ ਹੋਏ ਇਹ ਮੈਚ ਖੇਡਿਆ ਜਾਣਾ ਚਾਹੀਦਾ ਹੈ।

ਸਰਫਰਾਜ਼ ਨੇ ਕ੍ਰਿਕਟਪਾਕਿਸਤਾਨ.ਕਾਮ.ਪੀਕੇ ਨੂੰ ਕਿਹਾ, ''ਭਾਰਤ ਅਤੇ ਪਾਕਿਸਤਾਨ ਦਾ ਮੈਚ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਹੋਣਾ ਚਾਹੀਦਾ ਹੈ ਕਿਉਂਕਿ ਲੱਖਾਂ ਲੋਕ ਅਜਿਹੇ ਹਨ ਜੋ ਇਸ ਮੈਚ ਨੂੰ ਦੇਖਣਾ ਚਾਹੁੰਦੇ ਹਨ। ਮੇਰਾ ਮੰਨਣਾ ਹੈ ਕਿ ਸਿਆਸੀ ਹਿੱਤਾਂ ਲਈ ਕ੍ਰਿਕਟ ਨੂੰ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ ਹੈ।'' ਉਨ੍ਹਾਂ ਕਿਹਾ, ''ਇਹ ਨਿਰਾਸ਼ਾਜਨਕ ਹੈ ਕਿ ਪੁਲਵਾਮਾ ਘਟਨਾ ਦੇ ਬਾਅਦ ਕ੍ਰਿਕਟ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੈਨੂੰ ਯਾਦ ਨਹੀਂ ਕਿ ਪਾਕਿਸਤਾਨ ਨੇ ਕਦੀ ਖੇਡਾਂ ਦੇ ਨਾਲ ਰਾਜਨੀਤੀ ਨੂੰ ਜੋੜਿਆ ਹੋਵੇ।
ਚੇਨਈ ਸਪਾਰਟਨਸ ਨੇ ਪੀ.ਵੀ.ਐੱਲ ਖਿਤਾਬ ਜਿੱਤਿਆ
NEXT STORY