ਰਿਆਦ: ਸਾਊਦੀ ਅਰਬ ਨੇ ਵਿਸ਼ਵ ਕੱਪ ਫੁੱਟਬਾਲ ਲਈ ਟੀਮ ਦੀ ਚੋਣ ਦੇ 24 ਘੰਟੇ ਬਾਅਦ ਡੋਪਿੰਗ ਦੇ ਦੋਸ਼ਾਂ ਵਿੱਚ ਵਿੰਗਰ ਫਹਾਦ ਅਲ ਮੋਲਾਦ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਹੈ। ਟੀਮ ਨੇ ਐਤਵਾਰ ਨੂੰ ਆਪਣੇ ਟਵਿੱਟਰ ਅਕਾਊਂਟ 'ਤੇ ਐਲਾਨ ਕੀਤਾ ਕਿ ਮੁੱਖ ਕੋਚ ਹਰਵੇ ਰੇਨਾਰਡ ਨੇ ਅਲ ਮੋਵਲਾਦ ਨੂੰ 26 ਮੈਂਬਰੀ ਟੀਮ ਤੋਂ ਬਾਹਰ ਕਰ ਦਿੱਤਾ ਹੈ। ਵਿਸ਼ਵ ਕੱਪ ਇੱਕ ਹਫ਼ਤੇ ਬਾਅਦ ਕਤਰ ਵਿੱਚ ਸ਼ੁਰੂ ਹੋਵੇਗਾ।
ਸਾਊਦੀ ਅਰਬ ਦੀ ਡੋਪਿੰਗ ਰੋਕੂ ਕਮੇਟੀ ਨੇ ਕਿਹਾ ਕਿ ਖਿਡਾਰੀ ਦਾ ਫਰਵਰੀ ਵਿੱਚ ਡੋਪਿੰਗ ਲਈ ਪਾਜ਼ੇਟਿਵ ਟੈਸਟ ਹੋਇਆ ਸੀ ਅਤੇ ਮਈ ਵਿੱਚ ਉਸ ਨੂੰ 18 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਸਾਊਦੀ ਮੀਡੀਆ ਨੇ ਹਾਲਾਂਕਿ ਕਿਹਾ ਕਿ 28 ਸਾਲਾ ਅਲ ਮੋਲਾਦ ਦੀ ਪਾਬੰਦੀ ਨੂੰ ਘੱਟ ਕਰ ਦਿੱਤਾ ਸੀ, ਜਿਸ ਨਾਲ ਉਹ ਕਤਰ ਵਿੱਚ ਹੋਣ ਵਾਲੇ ਟੂਰਨਾਮੈਂਟ ਵਿੱਚ ਖੇਡਣ ਦੇ ਯੋਗ ਹੋ ਗਿਆ ਸੀ।
ਵਿਸ਼ਵ ਡੋਪਿੰਗ ਰੋਕੂ ਏਜੰਸੀ (ਵਾਡਾ) ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਉਸ ਨੇ ਸਾਊਦੀ ਅਰਬ ਦੀ ਟੀਮ ਦੀ ਚੋਣ ਤੋਂ ਪਹਿਲਾਂ ਇਸ ਮਾਮਲੇ ਵਿੱਚ ਦਖਲ ਦਿੱਤਾ ਸੀ। ਸਾਊਦੀ ਅਰਬ ਨੂੰ ਵਿਸ਼ਵ ਕੱਪ ਵਿੱਚ ਗਰੁੱਪ ਸੀ ਵਿੱਚ ਰੱਖਿਆ ਗਿਆ ਹੈ ਜਿੱਥੇ ਉਹ ਪਹਿਲੀ ਵਾਰ ਅਰਜਨਟੀਨਾ ਨਾਲ ਭਿੜੇਗੀ।
T20 WC 2022 : ICC ਨੇ ਚੁਣੀ 'ਟੀਮ ਆਫ਼ ਦਿ ਟੂਰਨਾਮੈਂਟ', ਇੰਗਲੈਂਡ ਦੇ 4 ਤੇ ਭਾਰਤ ਦੇ 3 ਖਿਡਾਰੀਆਂ ਨੂੰ ਮਿਲੀ ਜਗ੍ਹਾ
NEXT STORY