ਨਵੀਂ ਦਿੱਲੀ : ਮੈਚ ਦੌਰਾਨ ਪ੍ਰਸ਼ੰਸਕਾਂ ਵੱਲੋਂ ਸੁਰੱਖਿਆ ਘੇਰਾ ਤੋੜ ਖਿਡਾਰੀਆਂ ਨੂੰ ਮੈਦਾਨ 'ਤੇ ਮਿਲਣ ਪਹੁੰਚਣਾ ਆਮ ਹੁੰਦਾ ਜਾ ਰਿਹਾ ਹੈ। ਜਿੱਥੇ ਸੁਰੱਖਿਆ ਕਰਮਚਾਰੀਆਂ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਉੱਥੇ ਹੀ ਪ੍ਰਸ਼ੰਸਕਾਂ ਵੱਲੋਂ ਮੈਦਾਨ 'ਤੇ ਆਮ ਪਹੁੰਚਣਾ ਕਿਸੇ ਵੱਡੇ ਹਾਦਸੇ ਦਾ ਡਰ ਵੀ ਪਾਉਂਦੀ ਹੈ। ਰਾਂਚੀ ਵਿਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤੀਜਾ ਟੈਸਟ ਮੈਚ ਖੇਡਿਆ ਜਾ ਰਿਹਾ ਹੈ। ਇਸ ਮੁਕਾਬਲੇ ਵਿਚ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ। ਇਸ ਪਾਰੀ ਦੌਰਾਨ ਮੈਚ ਦੇ ਪਹਿਲੇ ਦਿਨ ਇਕ ਅਜਿਹਾ ਪਲ ਵੀ ਸਾਹਮਣੇ ਆਇਆ ਜਦੋਂ ਮੈਦਾਨ ਵਿਚਾਲੇ ਇਕ ਕ੍ਰਿਕਟ ਫੈਨ ਦਾ ਕੁਟਾਪਾ ਚਾੜ੍ਹਿਆ ਗਿਆ। ਸੁਰੱਖਿਆ ਕਰਮਚਾਰੀਆਂ ਨੇ ਇਸ ਕ੍ਰਿਕਟ ਫੈਨ ਨੂੰ ਮੈਦਾਨ ਤੋਂ ਮਾਰ-ਮਾਰ ਕੇ ਬਾਹਰ ਕੱਢਿਆ।
ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਕ੍ਰਿਕਟ ਫੈਨ ਆਪਣੇ ਪਸੰਦੀਦਾ ਕ੍ਰਿਕਟਰ ਨੂੰ ਮਿਲਣ ਲਈ ਹੱਦਾਂ ਲੰਘ ਕੇ ਮੈਦਾਨ 'ਚ ਆ ਜਾਂਦੇ ਹਨ। ਪੁਣੇ ਟੈਸਟ ਦੌਰਾਨ ਇਕ ਫੈਨ ਰੋਹਿਤ ਸ਼ਰਮਾ ਦੇ ਕੋਲ ਪਹੁੰਚ ਗਿਆ ਸੀ ਜਿਸ ਤੋਂ ਬਚਣ ਲਈ ਰੋਹਿਤ ਸ਼ਰਮਾ ਡਿੱਗ ਗਏ ਸੀ। ਉੱਥੇ ਹੀ ਹੁਣ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਦੱਖਣੀ ਅਫਰੀਕੀ ਟੀਮ ਦੇ ਵਿਕਟਕੀਪਰ ਬੱਲੇਬਾਜ਼ ਕੁਇੰਟਨ ਡੀ ਕੌਕ ਨੂੰ ਇਕ ਭਾਰਤੀ ਪ੍ਰਸ਼ੰਸਕ ਮਿਲਣ ਪਹੁੰਚਿਆ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਸ ਦਾ ਕੁਟਾਪਾ ਚਾੜ੍ਹ ਦਿੱਤਾ। ਹਾਲਾਂਕਿ ਇਸ ਵਿਚ ਗਲਤੀ ਉਸ ਪ੍ਰਸ਼ੰਸਕ ਦੀ ਹੀ ਸੀ ਪਰ ਸਵਾਲ ਇਹ ਵੀ ਹੈ ਕਿ ਕਿਸੇ ਵੀ ਵਿਅਕਤੀ ਨੂੰ ਇਸ ਤਰ੍ਹਾਂ ਨਾਲ ਕੁੱਟਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਹੈ। ਕ੍ਰਿਕਟ ਫੈਨ ਦੀ ਗਲਤੀ ਲਈ ਉਸ ਨੂੰ ਸਜ਼ਾ ਦਿੱਤੀ ਜਾ ਸਕਦੀ ਸੀ ਕਿ ਉਸ ਸਟੇਡੀਅਮ ਵਿਚ ਕਦੇ ਵੀ ਐਂਟਰੀ ਨਾ ਮਿਲੇ ਜਾਂ ਫਿਰ ਉਸ 'ਤੇ ਕੁਝ ਪੈਸਿਆਂ ਦਾ ਜੁਰਮਾਨਾ ਲਗਾਇਆ ਜਾਵੇ ਪਰ ਮੈਦਾਨ ਵਿਚਾਲੇ ਕਿਸੇ ਨਾਲ ਇਸ ਤਰ੍ਹਾਂ ਨਾਲ ਪੇਸ਼ ਆਉਣਾ ਰਾਂਚੀ ਸਟੇਡੀਅਮ ਦੇ ਸੁਰੱਖਿਆ ਕਰਮਚਾਰੀਆਂ 'ਤੇ ਸਵਾਲ ਖੜੇ ਕਰਦਾ ਹੈ।
ਦੱਸ ਦਈਏ ਕਿ ਇਹ ਪ੍ਰਸ਼ੰਸਕ ਕਵਿੰਟਨ ਡੀ ਕੌਕ ਨੂੰ ਉਸ ਸਮੇਂ ਮਿਲਣ ਪਹੁੰਚਿਆ ਜਦੋਂ ਉਹ ਫੀਲਡਿੰਗ ਕਰ ਰਹੇ ਸੀ। ਇਸ ਪ੍ਰਸ਼ੰਸਕ ਨੇ ਕਵਿੰਟਨ ਡੀ ਕੌਕ ਨੂੰ ਜਾਂਦਿਆਂ ਹੀ ਗਲੇ ਲਗਾ ਲਿਆ ਅਤੇ ਫਿਰ ਦੇਖਦਿਆਂ ਹੀ ਸੁਰੱਖਿਆ ਕਰਮਚਾਰੀ ਉੱਥੇ ਪਹੁੰਚ ਗਏ। ਉਨ੍ਹਾਂ ਨੇ ਪ੍ਰਸ਼ੰਸਕ ਫੜ੍ਹ ਲਿਆ ਅਤੇ ਉਸਦੇ ਥੱਪੜ ਵੀ ਮਾਰੇ। ਤਸਵੀਰਾਂ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਕ੍ਰਿਕਟ ਪ੍ਰਸ਼ੰਸਕ ਨਾਲ ਸੁਰੱਖਿਆ ਕਰਮਚਾਰੀ ਕਿਸ ਤਰ੍ਹਾਂ ਨਾਲ ਵਿਵਹਾਰ ਕਰ ਰਹੇ ਹਨ।
ਨਿਸ਼ਾਨੇਬਾਜ਼ ਅਭਿਵਨ ਬਿੰਦਰਾ ਦੇ ਜ਼ਰੀਨ ਨੂੰ ਸਮਰਥਨ 'ਤੇ ਮੈਰੀਕਾਮ ਨੇ ਜਤਾਈ ਨਿਰਾਸ਼ਾ
NEXT STORY