ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸੀਨੀਅਰ ਸਪਿਨਰ ਗੇਂਦਬਾਜ਼ ਹਰਭਜਨ ਸਿੰਘ (ਭੱਜੀ) ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਭੱਜੀ ਦੇ ਘਰ ਦਾ ਬਿੱਲ 33900.00 ਰੁਪਏ ਆਇਆ ਹੈ। ਜਿਸ ਨੂੰ ਲੈ ਕੇ ਉਨ੍ਹਾਂ ਨੇ ਇਕ ਬਿਜਲੀ ਕੰਪਨੀ ਅਡਾਨੀ ਇਲੈਕਟ੍ਰੀਸਿਟੀ ਮੁੰਬਈ ਲਿ. ਮੀ. 'ਤੇ ਆਪਣੀ ਨਾਰਾਜ਼ਗੀ ਜਤਾਈ ਹੈ। ਦੱਸ ਦਈਏ ਕਿ ਹਰਭਜਨ ਸਿੰਘ ਇਸ ਸਮੇਂ ਮੁੰਬਈ 'ਚ ਹੀ ਹੈ।
ਦਰਅਸਲ, ਭੱਜੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਟਵੀਟ ਕਰਦੇ ਹੋਏ ਲਿਖਿਆ ਹੈ- ਇੰਨਾ ਬਿੱਲ ਪੂਰੇ ਮੁਹੱਲੇ ਦਾ ਲੱਗਾ ਦਿੱਤਾ ਕੀ? ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬਿੱਲ ਦਾ ਮੈਸੇਜ਼ ਲਗਾਇਆ ਫਿਰ ਲਿਖਿਆ- ਆਮ ਬਿੱਲ ਤੋਂ 7 ਗੁਣਾ ਜ਼ਿਆਦਾ??? ਵਾਹ... ਦੱਸ ਦੇਈਏ ਕਿ ਹਰਭਜਨ ਸਿੰਘ ਘਰ ਬਿਜਲੀ ਦਾ ਬਿੱਲ 33900.00 ਰੁਪਏ ਆਇਆ ਹੈ, ਜਿਸ ਨੂੰ ਦੇਖ ਉਹ ਬਹੁਤ ਹੈਰਾਨ ਹਨ ਤੇ ਉਨ੍ਹਾਂ ਨੇ ਬਿਜਲੀ ਕੰਪਨੀ ਅਡਾਨੀ ਇੰਲੈਕਟ੍ਰੀਸਿਟੀ ਮੁੰਬਈ ਲਿ. ਮੀ. ਨੂੰ ਟੈਗ ਕਰ ਆਪਣੀ ਨਾਰਾਜ਼ੀ ਜ਼ਾਹਿਰ ਕੀਤੀ ਹੈ।
ਭਾਰਤ 'ਚ ਸਟੋਕਸ ਨਾਲ ਕਿਸੇ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ : ਗੰਭੀਰ
NEXT STORY