ਨਿਊਯਾਰਕ (ਏਜੰਸੀ)- ਪਿਛਲੇ ਢਾਈ ਦਹਾਕਿਆਂ ਤੋਂ ਟੈਨਿਸ ਕੋਰਟ 'ਤੇ ਕਈ ਰਿਕਾਰਡ ਕਾਇਮ ਕਰਨ ਵਾਲੀ ਅਮਰੀਕੀ ਟੈਨਿਸ ਸਟਾਰ ਸੇਰੇਨਾ ਵਿਲੀਅਮਸ ਨੇ ਯੂ.ਐੱਸ. ਓਪਨ 2022 ਦੇ ਤੀਜੇ ਦੌਰ 'ਚ ਹਾਰ ਦੇ ਨਾਲ ਹੀ ਟੈਨਿਸ ਨੂੰ ਅਲਵਿਦਾ ਕਹਿ ਦਿੱਤਾ ਹੈ। ਸੇਰੇਨਾ ਨੇ ਪਹਿਲਾਂ ਹੀ ਸੰਕੇਤ ਦਿੱਤਾ ਸੀ ਕਿ ਯੂ.ਐੱਸ. ਓਪਨ ਵਿੱਚ ਇਹ ਉਸ ਦਾ ਆਖਰੀ ਟੂਰਨਾਮੈਂਟ ਹੋਵੇਗਾ। ਇਸ ਤਰ੍ਹਾਂ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਨੇ ਫਲਸ਼ਿੰਗ ਮੀਡੋਜ਼ ਨੂੰ ਅਲਵਿਦਾ ਕਹਿ ਦਿੱਤਾ।
ਇਹ ਦਿੱਗਜ਼ ਖ਼ਿਡਾਰਨ ਸ਼ੁੱਕਰਵਾਰ ਰਾਤ 3 ਘੰਟੇ ਤੋਂ ਵੱਧ ਸਮੇਂ ਤੱਕ ਚੱਲੇ ਮੈਚ ਵਿੱਚ ਅਜਲਾ ਟੋਮਲਾਜਾਨੋਵਿਕ ਤੋਂ 7-5, 6-7(4), 6-1 ਨਾਲ ਹਾਰ ਗਈ। ਸੇਰੇਨਾ ਨੇ ਪੰਜ ਮੈਚ ਪੁਆਇੰਟ ਬਚਾਏ ਪਰ ਅੰਤ ਵਿਚ ਜਦੋਂ ਉਸ ਦਾ ਸ਼ਾਟ ਨੈੱਟ 'ਤੇ ਲੱਗਾ ਤਾਂ ਉਹ ਭਾਵੁਕ ਹੋ ਗਈ। ਉਸ ਨੇ ਮੈਚ ਤੋਂ ਬਾਅਦ ਕਿਹਾ, 'ਇਹ ਮੇਰਾ ਹੁਣ ਤੱਕ ਦਾ ਸਭ ਤੋਂ ਸ਼ਾਨਦਾਰ ਸਫ਼ਰ ਰਿਹਾ ਹੈ। ਮੈਂ ਉਨ੍ਹਾਂ ਸਾਰਿਆਂ ਦੀ ਧੰਨਵਾਦੀ ਹਾਂ ਜਿਨ੍ਹਾਂ ਨੇ ਸੇਰੇਨਾ ਅੱਗੇ ਵਧੋ ਕਹਿ ਕੇ ਮੈਨੂੰ ਉਤਸ਼ਾਹਿਤ ਕੀਤਾ।' ਸੇਰੇਨਾ ਪਹਿਲੀ ਵਾਰ 1999 ਵਿੱਚ ਯੂ.ਐੱਸ. ਓਪਨ ਵਿੱਚ ਖੇਡੀ ਸੀ। ਉਦੋਂ ਉਹ ਸਿਰਫ਼ 17 ਸਾਲ ਦੀ ਸੀ ਪਰ ਹੁਣ ਉਹ ਵਿਆਹੀ ਹਈ ਹੈ ਅਤੇ ਉਸ ਦੀ 5 ਸਾਲ ਦੀ ਧੀ ਵੀ ਹੈ। ਸੇਰੇਨਾ ਇਸ ਮਹੀਨੇ 41 ਸਾਲ ਦੀ ਹੋ ਜਾਵੇਗੀ।
Asia Cup 2022 : ਸ਼੍ਰੀਲੰਕਾ ਨੇ ਅਫਗਾਨਿਸਤਾਨ ਨੂੰ 4 ਵਿਕਟਾਂ ਨਾਲ ਹਰਾਇਆ
NEXT STORY