ਦੁਬਈ- ਬੰਗਲਾਦੇਸ਼ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਅਤੇ ਵੈਸਟਇੰਡੀਜ਼ ਦੀ ਕਪਤਾਨ ਸਟੇਫਨੀ ਟੇਲਰ ਨੂੰ ਬੁੱਧਵਾਰ ਕ੍ਰਮਵਾਰ- ਪੁਰਸ਼ ਅਤੇ ਮਹਿਲਾ ਵਰਗ ਵਿਚ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਜੁਲਾਈ ਮਹੀਨੇ ਦਾ ਸਰਵਸ੍ਰੇਸ਼ਠ ਖਿਡਾਰੀ ਚੁਣਿਆ ਗਿਆ। ਖੇਡ ਦੇ ਤਿੰਨਾਂ ਸਵਰੂਪਾਂ ਵਿਚ ਸ਼ਾਕਿਬ ਦੇ ਯੋਗਦਾਨ ਨਾਲ ਬੰਗਲਾਦੇਸ਼ ਨੇ ਪਿਛਲੇ ਮਹੀਨੇ ਜ਼ਿੰਬਾਬਵੇ ਦੇ ਵਿਰੁੱਧ ਸੀਰੀਜ਼ ਜਿੱਤੀ ਸੀ।
ਇਹ ਖ਼ਬਰ ਪੜ੍ਹੋ- ਸ਼੍ਰੇਅਸ ਅਈਅਰ ਖੇਡਣ ਦੇ ਲਈ ਫਿੱਟ, IPL 'ਚ ਕਰਨਗੇ ਵਾਪਸੀ
ਹਰਾਰੇ ਸਪੋਰਟਸ ਕਲੱਬ 'ਚ ਦੂਜੇ ਵਨ ਡੇ ਵਿਚ ਜ਼ਿੰਬਾਬਵੇ 'ਤੇ ਬੰਗਲਾਦੇਸ਼ ਦੀ ਤਿੰਨ ਵਿਕਟ ਦੀ ਜਿੱਤ ਦੇ ਦੌਰਾਨ ਸ਼ਾਕਿਬ ਨੇ ਅਜੇਤੂ 96 ਦੌੜਾਂ ਦੀ ਪਾਰੀ ਖੇਡੀ ਸੀ। ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ ਸ਼ਾਕਿਬ ਨੇ ਤਿੰਨ ਵਿਕਟਾਂ ਹਾਸਲ ਕੀਤੀਆਂ ਸਨ। ਬੰਗਲਾਦੇਸ਼ ਨੇ ਜ਼ਿੰਬਾਬਵੇ ਦੇ ਵਿਰੁੱਧ ਟੀ-20 ਸੀਰੀਜ਼ ਵੀ ਜਿੱਤੀ ਸੀ। ਉਹ ਆਈ. ਸੀ. ਸੀ. ਪੁਰਸ਼ ਟੀ-20 ਰੈਂਕਿੰਗ ਵਿਚ ਦੁਨੀਆ ਦੇ ਨੰਬਰ ਇਕ ਆਲਰਾਊਂਡਰ ਵੀ ਬਣ ਗਏ ਹਨ। ਸ਼ਾਕਿਬ ਨੇ ਜੁਲਾਈ ਦੇ ਸਰਵਸ੍ਰੇਸ਼ਠ ਖਿਡਾਰੀ ਦੀ ਦੌੜ ਵਿਚ ਆਸਟਰੇਲੀਆ ਦੇ ਮਿਸ਼ੇਲ ਮਾਰਸ਼ ਅਤੇ ਵੈਸਟਇੰਡੀਜ਼ ਦੇ ਹੇਡਨ ਵਾਲਸ਼ ਜੂਨੀਅਰ ਨੂੰ ਪਛਾੜਿਆ।
ਵੈਸਟਇੰਡੀਜ਼ ਨੇ ਟੇਲਰ ਦੀ ਅਗਵਾਈ ਵਿਚ ਪਾਕਿਸਤਾਨ ਦੀ ਮਹਿਲਾ ਕ੍ਰਿਕਟ ਟੀਮ ਨੂੰ ਵਨ ਡੇ ਅਤੇ ਟੀ-20 ਅੰਤਰਰਾਸ਼ਟਰੀ ਸੀਰੀਜ਼ ਵਿਚ ਹਰਾਇਆ। ਉਹ ਟੀਮ ਦੀ ਆਪਣੀ ਸਾਥੀ ਟੇਲੀ ਮੈਥਿਊਜ਼ ਦੀ ਫਾਤਿਮਾ ਸਨਾ ਨੂੰ ਪਛਾੜ ਕੇ ਮਹੀਨੇ ਦੀ ਸਰਵਸ੍ਰੇਸ਼ਠ ਮਹਿਲਾ ਕ੍ਰਿਕਟਰ ਬਣੀ। ਪਾਕਿਸਤਾਨ ਦੇ ਵਿਰੁੱਧ ਚਾਰ ਵਨ ਡੇ ਮੈਚਾਂ ਵਿਚ ਟੇਲਰ ਨੇ 79.18 ਦੇ ਸਟ੍ਰਾਈਕ ਨਾਲ 175 ਦੌੜਾਂ ਬਣਾਉਣ ਤੋਂ ਇਲਾਵਾ 3.72 ਦੀ ਇਕੋਨਾਮੀ ਰੇਟ ਨਾਲ ਤਿੰਨ ਵਿਕਟਾਂ ਹਾਸਲ ਕੀਤੀਆਂ। ਉਹ ਜੁਲਾਈ ਵਿਚ ਆਈ. ਸੀ. ਸੀ. ਦੀ ਮਹਿਲਾ ਵਨ ਡੇ ਬੱਲੇਬਾਜ਼ਾਂ ਅਤੇ ਆਲਰਾਊਂਡਰਾਂ ਦੀ ਰੈਂਕਿੰਗ ਵਿਚ ਚੋਟੀ 'ਤੇ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਕੋਰੋਨਾ ਮਹਾਮਾਰੀ ਕਾਰਨ ਤਿੰਨ ਏਸ਼ੀਆਈ ਬੈਡਮਿੰਟਨ ਟੂਰਨਾਮੈਂਟ ਰੱਦ
NEXT STORY