ਚੰਡੀਗੜ੍ਹ— ਕੋਲਕਾਤਾ ਦੇ ਅਨੁਭਵੀ ਸ਼ੰਕਰ ਦਾਸ ਨੇ ਲਗਾਤਾਰ ਤੀਸਰਾ ਚਾਰ ਅੰਡਰ 68 ਦਾ ਕਾਰਡ ਖੇਡਦੇ ਹੋਏ 30 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਵਾਲੀ ਟਾਟਾ ਸਟੀਲ ਪੀ. ਜੀ. ਟੀ. ਆਈ. ਪਲੇਅਰਸ ਚੈਂਪੀਅਨਸ਼ਿਪ ਦੇ ਤੀਸਰੇ ਦਿਨ ਵੀਰਵਾਰ ਨੂੰ ਇਕ ਸ਼ਾਟ ਦੀ ਬੜ੍ਹਤ ਬਣਾ ਲਈ। 36 ਸਾਲਾ ਸ਼ੰਕਰ ਦਾ ਤਿੰਨ ਰਾਊਂਡ ਦਾ ਸਕੋਰ 12 ਅੰਡਰ 204 ਹੋ ਗਿਆ ਹੈ। ਬੁੱਧਵਾਰ ਨੂੰ ਦੂਸਰੇ ਰਾਊਂਡ 'ਚ 64 ਦਾ ਨਵਾਂ ਕੋਰਸ ਰਿਕਾਰਡ ਬਣਾਉਣ ਵਾਲੇ ਗ੍ਰੇਟਰ ਨੋਇਡਾ ਦੇ ਸੁਧੀਰ ਨੇ 69 ਦਾ ਕਾਰਡ ਖੇਡਿਆ ਤੇ ਉਹ 11 ਅੰਡਰ 205 ਦੇ ਸਕੋਰ ਦੇ ਨਾਲ ਦੂਸਰਾ ਸਥਾਨ 'ਤੇ ਹੈ। 2 ਰਾਊਂਡ ਤੱਕ ਸਭ ਤੋਂ ਅੱਗੇ ਚੱਲ ਰਹੇ ਬੈਂਗਲੁਰੂ ਦੇ 25 ਸਾਲਾ ਤਿਰਸ਼ੂਲ ਚਿਨੱਪਾ ਇਕ ਓਵਰ 73 ਦਾ ਕਾਰਡ ਖੇਡਣ ਦੇ ਕਾਰਨ ਸੰਯੁਕਤ ਤੀਸਰੇ ਸਥਾਨ 'ਤੇ ਫਿਸਲ ਗਏ। ਚਿਨੱਪਾ ਤੇ ਨੋਇਡਾ ਦੇ ਗੌਰਵ ਪ੍ਰਤਾਪ ਸਿੰਘ (71) ਨੌ ਅੰਡਰ 207 ਦੇ ਨਾਲ ਸਾਂਝੇ ਤੌਰ 'ਤੇ ਤੀਸਰੇ ਸਥਾਨ 'ਤੇ ਹੈ।
ਵੀਨਸ ਵਿਲੀਅਮਸ ਨਾਲ ਭਿੜੇਗੀ ਜੋਹਾਨਾ
NEXT STORY