ਪੁਣੇ– ਤੀਜੇ ਦੌਰ ਤੋਂ ਬਾਅਦ ਦੋ ਸ਼ਾਟਾਂ ਨਾਲ ਪਿਛੜ ਰਹੇ ਗੋਲਫਰ ਸ਼ੌਰਿਆ ਭੱਟਾਚਾਰੀਆ ਨੇ ਸ਼ੁੱਕਰਵਾਰ ਨੂੰ ਇੱਥੇ ਪ੍ਰਮੁੱਖ ਦਾਅਵੇਦਾਰ ਯੁਵਰਾਜ ਸਿੰਘ ਸੰਧੂ ਨੂੰ ਪੂਨਾ ਕਲੱਬ ਓਪਨ ਦੇ ਪਲੇਅ ਆਫ ਵਿਚ ਹਰਾ ਕੇ ਜਿੱਤ ਹਾਸਲ ਕੀਤੀ। ਸ਼ੌਰਿਆ (69-63-67-64) ਨੇ ਆਖਰੀ ਦੌਰ ਵਿਚ ਸੱਤ ਅੰਡਰ 64 ਦਾ ਸ਼ਾਨਦਾਰ ਸਕੋਰ ਬਣਾਇਆ ਤੇ ਇਹ ਦਿਨ ਦਾ ਸਰਵੋਤਮ ਸਕੋਰ ਵੀ ਰਿਹਾ। ਉਸ ਨੇ ਕੁੱਲ 21 ਅੰਡਰ 263 ਦਾ ਸਕੋਰ ਬਣਾਇਆ ਤੇ ਪਲੇਅ ਆਫ ਵਿਚ ਬਰਡੀ ਲਗਾ ਕੇ ਯੁਵਰਾਜ ਨੂੰ ਪਛਾੜ ਦਿੱਤਾ।
ਇਸ ਤਰ੍ਹਾਂ ਸ਼ੌਰਿਆ ਨੇ ਇਸ ਸੈਸ਼ਨ ਦਾ ਦੂਜਾ ਤੇ ਕੁੱਲ ਮਿਲਾ ਕੇ ਤੀਜਾ ਖਿਤਾਬ ਜਿੱਤਿਆ। ਇਸ ਜਿੱਤ ਨਾਲ ਉਸ ਨੂੰ 15 ਲੱਖ ਰੁਪਏ ਦਾ ਚੈੱਕ ਵੀ ਮਿਲਿਆ ਤੇ ਉਸ ਨੇ ਪੀ. ਜੀ. ਟੀ. ਆਈ. ਆਰਡਰ ਆਫ ਮੈਰਿਟ ਵਿਚ ਆਪਣਾ ਚੌਥਾ ਸਥਾਨ ਮਜ਼ਬੂਤ ਕੀਤਾ। ਸੰਧੂ (65-67-65-66) ਦਾ ਵੀ ਕੁੱਲ ਸਕੋਰ 21 ਅੰਡਰ 263 ਰਿਹਾ। ਉਸ ਨੇ ਚੌਥੇ ਦੌਰ ਵਿਚ 66 ਦਾ ਕਾਰਡ ਖੇਡਿਆ ਪਰ ਪਲੇਅ ਆਫ ਵਿਚ ਹਾਰ ਕੇ ਉਪ ਜੇਤੂ ਰਿਹਾ।
ਪਾਲਤੂ ਬਿੱਲੀ ਦਾ ਵਿਛੋੜਾ ਸਹਿ ਨਾ ਸਕਿਆ ਮਸ਼ਹੂਰ Body Builder ! ਖ਼ੁਦ ਵੀ ਦੁਨੀਆ ਨੂੰ ਆਖ਼ ਗਿਆ ਅਲਵਿਦਾ
NEXT STORY