ਸਿਡਨੀ— ਖਰਾਬ ਦੌਰ ਤੋਂ ਗੁਜ਼ਰਨ ਦੇ ਬਾਅਦ ਲੈਅ 'ਚ ਪਰਤੇ ਸ਼ਿਖਰ ਧਵਨ ਆਸਟਰੇਲੀਆਈ ਦੌਰੇ 'ਚ ਭਾਰਤੀ ਟੈਸਟ ਟੀਮ 'ਚ ਜਗ੍ਹਾ ਨਾ ਮਿਲਣ 'ਤੇ ਸ਼ੁਰੂ ਤੋਂ ਦੁਖੀ ਸੀ ਪਰ ਹੁਣ ਉਹ ਅੱਗੇ ਵਧ ਗਏ ਹਨ। ਹਾਲ ਹੀ 'ਚ ਸੰਪੰਨ ਟੀ-20 ਸੀਰੀਜ਼ 'ਚ ਮੈਨ ਆਫ ਦਿ ਸੀਰੀਜ਼ ਚੁਣੇ ਗਏ ਧਵਨ ਨੇ ਪੱਤਰਕਾਰਾਂ ਨੂੰ ਕਿਹਾ, ''ਹਾਂ ਮੈਂ ਥੋੜ੍ਹਾ ਦੁਖੀ ਸੀ ਪਰ ਮੈਂ ਅੱਗੇ ਵਧ ਗਿਆ ਹਾਂ ਅਤੇ ਮਾਨਸਿਕ ਤੌਰ 'ਤੇ ਚੰਗੀ ਸਥਿਤੀ 'ਚ ਹਾਂ। ਮੈਂ ਸਕਾਰਾਤਮਕ ਹਾਂ। ਮੈਂ ਆਪਣੀ ਖੇਡ ਦਾ ਆਨੰਦ ਮਾਣ ਰਿਹਾ ਹਾਂ। ਮੈਨੂੰ ਥੋੜ੍ਹਾ ਬ੍ਰੇਕ ਮਿਲਿਆ ਹੈ ਅਤੇ ਮੈਂ ਆਪਣੀ ਟ੍ਰੇਨਿੰਗ ਦਾ ਆਨੰਦ ਮਾਣਾਂਗਾ ਅਤੇ ਖੁਦ ਨੂੰ ਹੋਰ ਜ਼ਿਆਦਾ ਫਿੱਟ ਬਣਾਉਣ ਦੀ ਕੋਸ਼ਿਸ ਕਰਾਂਗਾ। ਮੈਂ ਖੁਸ਼ ਹਾਂ ਅਤੇ ਜਦੋਂ ਮੈਂ ਖੁਸ਼ ਹੁੰਦਾ ਹਾਂ ਤਾਂ ਚੀਜ਼ਾਂ ਮੇਰੇ ਲਈ ਚੰਗੀਆਂ ਹੁੰਦੀਆਂ ਹਨ।''
ਭਾਰਤ ਟੈਸਟ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕਰੇਗਾ
ਦਿੱਲੀ ਦੇ ਇਸ ਸਲਾਮੀ ਬੱਲੇਬਾਜ਼ ਨੂੰ ਉਮੀਦ ਹੈ ਕਿ ਭਾਰਤ 6 ਦਸੰਬਰ ਤੋਂ ਐਡੀਲੇਡ 'ਚ ਸ਼ੁਰੂ ਹੋ ਰਹੀ ਚਾਰ ਟੈਸਟ ਮੈਚਾਂ ਦੀ ਸੀਰੀਜ਼ 'ਚ ਚੰਗਾ ਪ੍ਰਦਰਸ਼ਨ ਕਰੇਗਾ। ਧਵਨ ਨੇ ਕਿਹਾ,''ਮੈਨੂੰ ਲਗਦਾ ਹੈ ਕਿ ਸਾਡੇ ਕੋਲ ਇੱਥੇ ਸੀਰੀਜ਼ ਜਿੱਤਣ ਦਾ ਕਾਫੀ ਚੰਗਾ ਮੌਕਾ ਹੈ। ਸਾਨੂੰ ਖੇਡ ਦੇ ਤਿੰਨਾਂ ਵਿਭਾਗਾਂ 'ਚ ਚੰਗੀ ਕ੍ਰਿਕਟ ਖੇਡਣੀ ਹੈ। ਫਿਰ ਇਹ ਭਾਵੇਂ ਉਹ ਬੱਲੇਬਾਜ਼ੀ ਹੋਵੇ, ਗੇਂਦਬਾਜ਼ੀ ਹੋਵੇ ਜਾਂ ਫੀਲਡਿੰਗ ਅਤੇ ਕੈਚਿੰਗ। ਸਾਨੂੰ ਪ੍ਰਦਰਸ਼ਨ 'ਚ ਨਿਰੰਤਰਤਾ ਲਿਆਉਣੀ ਹੋਵੇਗੀ ਅਤੇ ਫਿਰ ਸਾਡੇ ਕੋਲ ਆਸਟਰੇਲੀਆ ਨੂੰ ਹਰਾਉਣ ਦਾ ਚੰਗਾ ਮੌਕਾ ਹੋਵੇਗਾ।''
ਧਵਨ ਦੀਆਂ ਨਜ਼ਰਾਂ ਵਿਸ਼ਵ ਕੱਪ 'ਤੇ ਟਿਕੀਆਂ
ਵਿਸ਼ਵ ਕੱਪ 'ਚ ਅਜੇ ਵੀ 6 ਮਹੀਨਿਆਂ ਦਾ ਸਮਾਂ ਬਚਿਆ ਹੈ ਪਰ 115 ਇਕ ਰੋਜ਼ਾ ਮੈਚ ਖੇਡਣ ਵਾਲੇ ਇਸ ਅਨੁਭਵੀ ਖਿਡਾਰੀ ਦੀਆਂ ਨਜ਼ਰਾਂ ਇਸ ਦੌਰਾਨ ਦੀ ਪ੍ਰਕਿਰਿਆ 'ਤੇ ਟਿਕੀਆਂ ਹਨ। ਆਤਮਵਿਸ਼ਵਾਸ ਨਾਲ ਭਰੇ ਧਵਨ ਨੇ ਕਿਹਾ, ''ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਾਂਗਾ। ਮੇਰਾ ਪ੍ਰਕਿਰਿਆ 'ਤੇ ਬਹੁਤ ਵਿਸ਼ਵਾਸ ਹੈ ਅਤੇ ਜਦੋਂ ਮੈਂ ਉਸ ਨੂੰ ਸਹੀ ਰਖਦਾ ਹਾਂ ਬਾਕੀ ਚੀਜ਼ਾਂ ਆਪਣੇ ਆਪ ਸਹੀ ਹੋ ਜਾਂਦੀਆਂ ਹਨ। ਬੇਸ਼ੱਕ ਅਸੀਂ ਵਿਸ਼ਵ ਕੱਪ ਆਪਣੇ ਵਤਨ ਲਿਜਾਉਣਾ ਚਾਹੁੰਦੇ ਹਾਂ।''
ਧਵਨ ਦਾ ਇੰਗਲੈਂਡ 'ਚ ਸੀਮਿਤ ਓਵਰਾਂ ਦੇ ਕ੍ਰਿਕਟ 'ਚ ਰਿਕਾਰਡ ਕਾਫੀ ਚੰਗਾ ਹੈ ਅਤੇ ਇਹੋ ਕਾਰਨ ਹੈ ਕਿ ਉਸ ਨੂੰ ਆਪਣੀ ਸਫਲਤਾ 'ਤੇ ਯਕੀਨ ਹੈ। ਉਨ੍ਹਾਂ ਕਿਹਾ, ''ਮੈਂ ਇੰਗਲੈਂਡ 'ਚ ਦੋਵੇਂ ਚੈਂਪੀਅਨਸ ਟਰਾਫੀਆਂ 'ਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਆਪਣੇ ਅਨੁਭਵ ਦੇ ਨਾਲ ਮੈਨੂੰ ਵਿਸ਼ਵ ਕੱਪ 'ਚ ਕਾਫੀ ਦੌੜਾਂ ਬਣਾਉਣ ਅਤੇ ਚੰਗੀ ਸ਼ੁਰੂਆਤ ਦੇਣ ਦੀ ਉਮੀਦ ਹੈ ਜਿਸ ਨਾਲ ਕਿ ਅਸੀਂ ਵਿਸ਼ਵ ਕੱਪ ਨੂੰ ਆਪਣੇ ਦੇਸ਼ ਲਿਆ ਸਕੀਏ।''
ਕ੍ਰਿਕਟ ਤੋਂ ਇਲਾਵਾਂ ਹੁਣ ਇਨ੍ਹਾਂ ਖੇਡਾਂ 'ਚ ਹੱਥ ਅਜਮਾਉਣਗੇ ਧੋਨੀ
NEXT STORY