ਮੁੰਬਈ— ਹਮਲਾਵਰ ਬੱਲੇਬਾਜ਼ ਸ਼੍ਰੇਅਸ ਅਈਅਰ ਨੂੰ ਸ਼ੁੱਕਰਵਾਰ ਤੋਂ ਇੰਦੌਰ 'ਚ ਹੋਣ ਵਾਲੇ ਸਈਅਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਦੇ ਸੁਪਰ ਲੀਗ ਪੜਾਅ ਲਈ ਮੁੰਬਈ ਦੀ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਮੁੰਬਈ ਕ੍ਰਿਕਟ ਸੰਘ ਦੇ ਇਕ ਸੂਤਰ ਨੇ ਦੱਸਿਆ ਲੀਗ ਪੜਾਅ 'ਚ ਮੁੰਬਈ ਦੀ ਅਗਵਾਈ ਕਰਨ ਵਾਲੇ ਸੀਨੀਅਰ ਬੱਲੇਬਾਜ਼ ਅਜਿੰਕਯ ਰਹਾਨੇ ਨਾਕਆਊਟ ਪੜਾਅ ਲਈ ਮੌਜੂਦ ਨਹੀਂ ਹੋਣਗੇ। ਗਰੁੱਪ ਸੀ. ਤੋਂ ਮੁੰਬਈ ਅਤੇ ਰੇਲਵੇ ਨੇ ਸੁਪਰ ਲੀਗ ਲਈ ਕੁਆਲੀਫਾਈ ਕੀਤਾ ਹੈ। ਮੁੰਬਈ ਨੇ ਆਪਣੇ ਸਾਰੇ ਲੀਗ ਮੈਚ ਇੰਦੌਰ 'ਚ ਖੇਡੇ ਸਨ। ਐੱਮ.ਸੀ.ਏ. ਦੀ ਵੈੱਬਸਾਈਟ 'ਤੇ 15 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ।
ਟੀਮ ਇਸ ਤਰ੍ਹਾਂ ਹੈ :-
ਸ਼੍ਰੇਅਸ ਅਈਅਰ (ਕਪਤਾਨ), ਧਵਲ ਕੁਲਕਰਣੀ, ਸ਼ਾਰਦੁਲ ਠਾਕੁਰ, ਸਿੱਧੇਸ਼ ਲਾਡ, ਜੈ ਬਿਸਟਾ, ਪ੍ਰਿਥਵੀ ਸ਼ਾ, ਸੂਰਯਕੁਮਾਰ ਯਾਦਵ, ਤੁਸ਼ਾਰ ਦੇਸ਼ਪਾਂਡੇ, ਆਦਿਤਿਆ ਤਾਰੇ, ਏਕਨਾਥ ਕੇਰਕਰ, ਸ਼ੁਭਮ ਰੰਜਨੇ, ਆਕਾਸ਼ ਪਾਰਕਰ, ਸ਼ਮਸ ਮੁਲਾਨੀ, ਧਰੁਮਿਲ ਮਾਤਕਰ ਅਤੇ ਰਾਇਸਟਨ ਡੀਆਸ।
ਅਜ਼ਾਰੇਂਕਾ ਇੰਡੀਅਨਸ ਵੇਲਸ ਦੇ ਦੂਜੇ ਦੌਰ 'ਚ, ਸੇਰੇਨਾ ਨਾਲ ਹੋਵੇਗਾ ਮੁਕਾਬਲਾ
NEXT STORY