ਸ਼ੰਘਾਈ—ਵਿਸ਼ਵ ਗੋਲਫ ਚੈਂਪੀਅਨਸ਼ਿਪ (ਡਬਲਿਊ.ਸੀ.ਜੀ.)-ਐੱਚ.ਐੱਸ.ਬੀ.ਸੀ. 'ਚ ਪਹਿਲੀ ਵਾਰ ਹਿੱਸਾ ਲੈ ਰਹੇ ਭਾਰਤ ਦੇ ਯੁਵਾ ਗੋਲਫਰ ਸ਼ੁਭੰਕਰ ਸ਼ਰਮਾ ਦੀਆਂ ਨਜ਼ਰਾਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਕੇ ਖਿਤਾਬ ਜਿੱਤਣ 'ਤੇ ਹੋਣਗੀਆਂ। ਸ਼ੁਭੰਕਰ ਵੀਰਵਾਰ ਨੂੰ ਇੱਥੋਂ ਦੇ ਸ਼ੀਸ਼ਾਨ ਕੌਮਾਂਤਰੀ ਗੋਲਫ ਕਲੱਬ 'ਚ ਸ਼ੁਰੂ ਹੋ ਰਹੇ ਇਕ ਕਰੋੜ ਡਾਲਰ ਇਨਾਮੀ ਰਾਸ਼ੀ ਵਾਲੇ ਇਸ ਟੂਰਨਾਮੈਂਟ ਨੂੰ ਜਿੱਤਣ ਵਾਲੇ ਦੂਜੇ ਏਸ਼ੀਆਈ ਖਿਡਾਰੀ ਬਣਨਾ ਚਾਹੁੰਦੇ ਹਨ।

ਏਸ਼ੀਆਈ ਟੂਰ ਵੱਲੋਂ ਜਾਰੀ ਬਿਆਨ 'ਚ ਸ਼ੁਭੰਕਰ ਨੇ ਕਿਹਾ, ''ਮੈਂ ਇਸ ਟੂਰਨਾਮੈਂਟ 'ਚ ਪਹਿਲੀ ਵਾਰ ਖੇਡ ਰਿਹਾ ਹਾਂ। ਮੇਰੇ ਲਈ ਇਹ ਚੁਣੌਤੀਪੂਰਨ ਹਫਤਾ ਹੋਣ ਵਾਲਾ ਹੈ ਕਿਉਂਕਿ ਇਸ 'ਚ ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਮੈਂ ਵੀ ਇਸ ਦਾ ਹਿੱਸਾ ਹਾਂ।'' ਉਨ੍ਹਾਂ ਕਿਹਾ, ''ਮੈਂ ਖੁਸ਼ਕਿਸਮਤ ਹਾਂ ਕਿ ਇਸ ਸਾਲ ਸਾਰੇ ਵੱਡੇ ਟੂਰਨਾਮੈਂਟਾਂ 'ਚ ਖੇਡਣ ਦਾ ਮੌਕਾ ਮਿਲਿਆ ਹੈ। ਹੁਣ ਮੈਂ ਇਨ੍ਹਾਂ ਖਿਡਾਰੀਆਂ ਨਾਲ ਖੇਡਣ 'ਚ ਜ਼ਿਆਦਾ ਸਹਿਜ ਮਹਿਸੂਸ ਕਰਦਾ ਹਾਂ। ਮੈਨੂੰ ਪਤਾ ਹੈ ਕਿ ਮੇਰੀ ਖੇਡ ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀਆਂ ਦੀ ਤਰ੍ਹਾਂ ਹੈ।'' ਸ਼ੁਭੰਕਰ ਨੇ ਪਿਛਲੇ ਸਾਲ ਦਸੰਬਰ 'ਚ ਜੋਹਾਨਿਸਬਰਗ ਓਪਨ ਦੇ ਰੂਪ 'ਚ ਪਹਿਲਾ ਏਸ਼ੀਆਈ ਟੂਰ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਦੋ ਮਹੀਨਿਆਂ ਬਾਅਦ ਉਨ੍ਹਾਂ ਨੇ ਮਲੇਸ਼ੀਆ 'ਚ ਵੀ ਜਿੱਤ ਦਰਜ ਕੀਤੀ। ਉਹ ਇਸ ਸਾਲ ਮੈਕਸਿਕੋ ਡਬਲਿਊ.ਸੀ.ਜੀ. 'ਚ ਸ਼ੁਰੂਆਤੀ 2 ਦੌਰ 'ਚ ਚੋਟੀ 'ਤੇ ਰਹਿਣ ਦੇ ਬਾਅਦ ਨੌਵੇਂ ਸਥਾਨ 'ਤੇ ਰਹੇ ਸਨ।
India vs West Indies 2nd ODI: ਮੁੰਬਈ ਕ੍ਰਿਕਟ ਸੰਘ ਨੇ ਸਟਾਫ ਦੀ ਤਨਖਾਹ ਦੇ ਭੁਗਤਾਨ ਦਾ ਦਿੱਤਾ ਭਰੋਸਾ
NEXT STORY