ਢਾਕੁਆਖਾਨਾ (ਅਸਾਮ)– ਸੈਨਾ ਨੇ 79ਵੀਂ ਰਾਸ਼ਟਰੀ ਫੁੱਟਬਾਲ ਚੈਂਪੀਅਨਸ਼ਿਪ ਸੰਤੋਸ਼ ਟਰਾਫੀ ਦੇ ਫਾਈਨਲ ’ਚ ਕੇਰਲ ਨੂੰ 1-0 ਨਾਲ ਹਰਾ ਕੇ ਖਿਤਾਬ ਜਿੱਤਿਆ। ਸੈਨਾ ਨੇ 8ਵੀਂ ਵਾਰ ਇਹ ਖਿਤਾਬ ਆਪਣੇ ਨਾਂ ਕੀਤਾ ਹੈ। ਸਟ੍ਰਾਈਕਰ ਅਭਿਸ਼ੇਕ ਪਵਾਰ ਨੇ 109ਵੇਂ ਮਿੰਟ ’ਚ ਇਕੌਲਤਾ ਗੋਲ ਕੀਤਾ।
ਦੋਵਾਂ ਟੀਮਾਂ ਦਾ ਇਸ ਤੋਂ ਪਹਿਲਾਂ ਫਾਈਨਲ ’ਚ ਸਾਹਮਣਾ 2012-13 ’ਚ ਕੋਚੀ ’ਚ ਹੋਇਆ ਸੀ ਜਦੋਂ ਸੈਨਾ ਨੇ ਪੈਨਲਟੀ ਸ਼ੂਟਆਊਟ ’ਚ 4-3 ਨਾਲ ਜਿੱਤ ਦਰਜ ਕੀਤੀ ਸੀ। ਸੈਨਾ ਨੇ 2023-24 ’ਚ ਅਰੁਣਾਚਲ ਪ੍ਰਦੇਸ਼ ਦੇ ਯੂਪੀਆ ’ਚ ਗੋਆ ਨੂੰ ਹਰਾ ਕੇ ਖਿਤਾਬ ਜਿੱਤਿਆ ਸੀ।
ਮੈਚ ਦਾ ਬਾਈਕਾਟ ਸਿਰਫ ਡਰਾਮਾ? ICC ਨਾਲ ਮੀਟਿੰਗ 'ਚ ਪਾਕਿ ਨੇ ਰੱਖੀਆਂ ਇਹ 3 ਵੱਡੀਆਂ ਸ਼ਰਤਾਂ!
NEXT STORY