ਹੈਦਰਾਬਾਦ— ਭਾਵੇਂ ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੂੰ ਲੱਗਦਾ ਹੈ ਕਿ ਕੁਲਦੀਪ ਯਾਦਵ ਵਿਦੇਸ਼ੀ ਹਾਲਾਤ 'ਚ ਟੈਸਟ ਟੀਮ ਦਾ ਨੰਬਰ ਇਕ ਸਪਿਨਰ ਬਣ ਚੁੱਕਿਆ ਹੈ ਪਰ ਇਸ ਗੇਂਦਬਾਜ਼ ਦਾ ਕਹਿਣਾ ਹੈ ਕਿ ਉਹ ਸਫੈਦ ਗੇਂਦ ਵਾਲੀ ਕ੍ਰਿਕਟ ਵਿਚ ਜ਼ਿਆਦਾ ਸਹਿਜ ਹੋ ਚੁੱਕਾ ਹੈ ਤੇ ਜਿਸ ਸਵਰੂਪ ਨੂੰ ਉਹ ਪਸੰਦ ਕਰਦਾ ਹੈ, ਉਸ ਵਿਚ ਉਸ ਨੂੰ ਹੋਰ ਕੰਮ ਕਰਨ ਦੀ ਲੋੜ ਹੈ।
24 ਸਾਲਾ ਕੁਲਦੀਪ ਨੇ ਕਿਹਾ, ''ਜੇਕਰ ਤੁਸੀਂ ਨਿਯਮਿਤ ਤੌਰ 'ਤੇ ਸਫੈਦ ਗੇਂਦ ਨਾਲ ਖੇਡ ਰਹੇ ਹੋ ਤਾਂ ਤਾਲਮੇਲ ਬਿਠਾਉਣਾ ਆਸਾਨ ਹੋ ਜਾਂਦਾ ਹੈ। ਮੈਂ ਸਫੈਦ ਗੇਂਦ ਵਾਲੀ ਕ੍ਰਿਕਟ ਵਿਚ ਹੋਰ ਸਹਿਜ ਹੋ ਗਿਆ ਹਾਂ, ਇਸ ਵਿਚ ਮੈਨੂੰ ਕੋਈ ਦਬਾਅ ਨਹੀਂ ਮਹਿਸੂਸ ਹੁੰਦਾ। ਵਨ ਡੇ ਵਿਚ ਕਿਸੇ ਵੀ ਸਪਿਨਰ ਲਈ ਸੀਮਤ ਕੋਟਾ ਹੁੰਦਾ ਹੈ, ਇਸ ਲਈ ਤੁਹਾਨੂੰ ਉਸੇ ਤਰ੍ਹਾਂ ਹਮਲਾ ਕਰਨ ਦੀ ਲੋੜ ਹੁੰਦੀ ਹੈ। ਤੁਸੀਂ ਜਦੋਂ ਟੀਮ ਲਈ ਪ੍ਰਦਰਸ਼ਨ ਕਰ ਰਹੇ ਹੁੰਦੇ ਹੋ ਤਾਂ ਤੁਹਾਨੂੰ ਹਰ ਵਾਰ ਖੁਦ ਨੂੰ ਚੁਣੌਤੀ ਦੇਣ ਵੀ ਲੋੜ ਪੈਂਦੀ ਹੈ।'' ਪਿਛਲੇ 12 ਮਹੀਨਿਆਂ ਨੂੰ ਦੇਖਦੇ ਹੋਏ ਕਾਨਪੁਰ ਦੇ ਇਸ ਕ੍ਰਿਕਟਰ ਨੂੰ ਪਤਾ ਹੈ ਕਿ ਸਵਰੂਪ ਦੇ ਹਿਸਾਬ ਨਾਲ ਢਲਣਾ ਕਿੰਨਾ ਮੁਸ਼ਕਿਲ ਹੁੰਦਾ ਹੈ।
ਉਸ ਨੇ ਕਿਹਾ, ''ਸਫੈਦ ਗੇਂਦ ਵਾਲੀ ਕ੍ਰਿਕਟ ਤੋਂ ਲਾਲ ਗੇਂਦ ਵਾਲੀ ਕ੍ਰਿਕਟ ਵਿਚ ਢਲਣਾ ਕਾਫੀ ਮੁਸ਼ਕਿਲ ਹੁੰਦਾ ਹੈ। ਜੇਕਰ ਤੁਸੀਂ ਲਾਲ ਗੇਂਦ ਨਾਲ ਕ੍ਰਿਕਟ ਖੇਡ ਰਹੇ ਹੋ ਤਾਂ ਬਤੌਰ ਸਪਿਨਰ ਤਾਲਮੇਲ ਬਿਠਾਉਣਾ ਸੌਖਾ ਹੁੰਦਾ ਹੈ ਪਰ ਮੈਂ ਨਿਯਮਿਤ ਰੂਪ ਨਾਲ ਸਫੈਦ ਗੇਂਦ ਨਾਲ ਖੇਡਦਾ ਹਾਂ, ਇਸ ਲਈ ਜਦੋਂ ਲਾਰਡਸ ਵਿਚ ਮੈਨੂੰ ਮੌਕਾ ਮਿਲਿਆ ਤਾਂ ਮੈਂ ਇਸ ਨਾਲ ਨਜਿੱਠਣ ਲਈ ਤਿਆਰ ਨਹੀਂ ਸੀ।''
ਦੀਕਸ਼ਾ ਡਾਗਰ ਸਾਂਝੇ ਤੌਰ 'ਤੇ 29ਵੇਂ ਸਥਾਨ 'ਤੇ
NEXT STORY