ਨਵੀਂ ਦਿੱਲੀ– ਇਗੋਰ ਸਿਟਮਕ ਤੇ ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਵਿਚਾਲੇ ਇਕ ਸਮਝੌਤਾ ਹੋਇਆ ਹੈ, ਜਿਸ ਦੇ ਤਹਿਤ ਸਾਬਕਾ ਪੁਰਸ਼ ਰਾਸ਼ਟਰੀ ਟੀਮ ਦੇ ਮੁੱਖ ਕੋਚ ਨੂੰ ਨੌਕਰੀ ਤੋਂ ਕੱਢੇ ਜਾਣ ਦੇ ਮੁਆਵਜ਼ੇ ਦੇ ਤੌਰ ’ਤੇ ਟੈਕਸ ਲਗਾਏ ਜਾਣ ਤੋਂ ਬਾਅਦ 4,00,000 ਅਮਰੀਕੀ ਡਾਲਰ (ਤਕਰੀਬਨ 3.36 ਕਰੋੜ ਰੁਪਏ) ਮਿਲਣਗੇ।
ਏ. ਆਈ. ਐੱਫ. ਐੱਫ. ਨੇ ਸਿਮਟਕ ਨੂੰ ਜੂਨ ਵਿਚ ਬਰਖਾਸਤ ਕਰ ਦਿੱਤਾ ਸੀ। ਉਸਦਾ ਕਰਾਰ ਖਤਮ ਹੋਣ ਤੋਂ ਠੀਕ ਇਕ ਸਾਲ ਪਹਿਲਾਂ ਖਤਮ ਕਰ ਦਿੱਤਾ ਗਿਆ ਸੀ ਕਿਉਂਕਿ ਟੀਮ ਉਮੀਦਾਂ ਅਨੁਸਾਰ ਆਸਾਨ ਡਰਾਅ ਮਿਲਣ ਦੇ ਬਾਵਜੂਦ ਫੀਫਾ ਵਿਸ਼ਵ ਕੱਪ ਕੁਆਲੀਫਾਇੰਰ ਦੇ ਦੂਜੇ ਦੌਰ ਵਿਚੋਂ ਬਾਹਰ ਹੋ ਗਈ ਸੀ।
ਸਾਬਕਾ ਚੈਂਪੀਅਨ ਭਾਰਤ ਨੇ ਏਸ਼ੀਆਈ ਚੈਂਪੀਅਨਜ਼ ਟਰਾਫੀ ਦੇ ਪਹਿਲੇ ਮੈਚ ’ਚ ਚੀਨ ਨੂੰ 3-0 ਨਾਲ ਹਰਾਇਆ
NEXT STORY